India ’ਚ ਚੱਲ ਰਹੇ ਹਨ ਦੋ IPL : ਪਹਿਲਾ ਇੰਡੀਅਨ ਪ੍ਰੀਮੀਅਰ ਲੀਗ ਤੇ ਦੂਜਾ ਇੰਡੀਆ ਪੇਪਰ ਲੀਕ: ਰਾਘਵ ਚੱਢਾ

Date:

spot_img

ਨਵੀਂ ਦਿੱਲੀ, 03 ਜੁਲਾਈ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਨੀਟ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਲੀਕ ਹੋਣ ਦਾ ਮੁੱਦਾ ਉਠਾਇਆ। ਉਨ੍ਹਾਂ ਇਸ ਸਰਕਾਰ ਦੌਰਾਨ ਹੋਏ ਪੇਪਰ ਲੀਕ ਦੀ ਪੂਰੀ ਸੂਚੀ ਸਦਨ ਦੇ ਅੰਦਰ ਰੱਖੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਦੋ ਆਈ.ਪੀ.ਐਲ. ਚੱਲ ਰਹੇ ਹਨ, ਪਹਿਲਾ ਹੈ ਇੰਡੀਅਨ ਪ੍ਰੀਮੀਅਰ ਲੀਗ, ਜਿਸ ਵਿੱਚ ਬੱਲੇ ਅਤੇ ਬਾੱਲ ਨਾਲ ਖੇਡ ਖੇਡੀ ਜਾਂਦੀ ਹੈ। ਇਸ ਦੇ ਨਾਲ ਹੀ ਦੂਜਾ ਇੰਡੀਆ ਪੇਪਰ ਲੀਕ ਹੈ, ਜਿਸ ਵਿੱਚ ਪੇਪਰ ਲੀਕ ਕਰਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇੰਡੀਆ ਪੇਪਰ ਲੀਕ ਕਾਰਨ ਨੀਟ- ਯੂਜੀਸੀ ਨੈਟ ਦੀ ਪ੍ਰੀਖਿਆ ਦੇਣ ਵਾਲੇ 35 ਲੱਖ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਹੈ। ਪਿਛਲੇ 10 ਸਾਲਾਂ ਵਿੱਚ ਕੇਂਦਰ ਸਰਕਾਰ ਸਾਡੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਪ੍ਰਦਾਨ ਨਹੀਂ ਕਰ ਸਕੀ ਹੈ।

ਜਲੰਧਰ ਉਪ ਚੋਣ: ਮੁੱਖ ਮੰਤਰੀ ਦੀ ਪਤਨੀ ਤੇ ਭੈਣ ਵੀ ਮੈਦਾਨ ’ਚ ਡਟੀਆਂ

ਇਸ ਲਈ ਇਸ ਸਰਕਾਰ ਵਿੱਚ ਵਿਆਪਮ ਘੋਟਾਲਾ, ਨੀਟ- ਯੂਜੀਸੀ ਨੈਟ, ਯੂਪੀ ਪੁਲਿਸ ਭਰਤੀ ਸਮੇਤ ਸਾਰੇ ਪੇਪਰ ਲੀਕ ਹੋ ਗਏ ਹਨ। ਰਾਘਵ ਚੱਢਾ ਨੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਇਸ ਦੇਸ਼ ਵਿੱਚ ਦੋ ਸਿੱਖਿਆ ਪ੍ਰਣਾਲੀਆਂ ਹਨ। ਇੱਕ ਪਾਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਿੱਖਿਆ ਦਾ ਪ੍ਰਬੰਧ ਕੀਤਾ ਹੈ, ਜਿਸ ਤਹਿਤ ਉਨ੍ਹਾਂ ਨੇ ਦਿੱਲੀ ਵਿੱਚ ਵਿਸ਼ਵ ਪੱਧਰੀ ਸਕੂਲ ਬਣਾਏ ਹਨ। ਉੱਥੇ ਹੀ ਇਕ ਦੂਸਰੇ ਪਾਸੇ ਸਿੱਖਿਆ ਪ੍ਰਣਾਲੀ ਹੈ, ਜਿਸ ਦੇ ਤਹਿਤ ਪ੍ਰੀਖਿਆ ਮਾਫੀਆ ਪੈਦਾ ਹੋ ਰਿਹਾ ਹੈ, ਜਿਸ ਦੇ ਤਹਿਤ ਦੇਸ਼ ਦੇ ਲੱਖਾਂ ਬੱਚਿਆਂ ਦਾ ਭਵਿੱਖ ਹਨੇਰੇ ਦੀ ਕਗਾਰ ’ਤੇ ਖੜ੍ਹਾ ਹੈ। ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਪ੍ਰਦਾਨ ਨਹੀਂ ਕਰ ਸਕੇ ਹਾਂ।

 

LEAVE A REPLY

Please enter your comment!
Please enter your name here

spot_img

Share post:

Popular

More like this
Related

DAV College Bathinda ਨੇ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਉਣ ਲਈ ਵਿਭਿੰਨ ਗਤੀਵਿਧੀਆਂ ਦਾ ਆਯੋਜਨ ਕੀਤਾ

Bathinda News:ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ (ਆਈਡੀਬੀ)-2026 ਦੇ ਇੱਕ ਜੀਵੰਤ...

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਆਯੋਜਤ

👉ਸਰਕਾਰਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ...