Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਨੇ ਸਿਰਸਾ ’ਚ 78 ਕਰੋੜ ਰੁਪਏ ਦੀ ਲਾਗਤ ਨਾਲ 13 ਵਿਕਾਸ ਯੋਜਨਾਵਾਂ ਦਾ ਕੀਤਾ ਉਦਘਾਟਨ

10 Views

ਚੰਡੀਗੜ੍ਹ, 3 ਜੁਲਾਈ: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਸਿਰਸਾ ਜਿਲ੍ਹਾ ਨੂੰ 78 ਕਰੋੜ ਰੁਪਏ ਤੋਂ ਵੱਧ ਰਕਮ ਦੀ 13 ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ। ਉਨ੍ਹਾਂ ਨੇ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਮਲਟੀਪਰਪਜ ਹਾਲ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ 10 ਕਰੋੜ 35 ਲੱਖ 65 ਹਜਾਰ ਰੁਪਏ ਦੀ 5 ਪਰਿਯੋਜਨਾਵਾਂ ਦਾ ਉਦਘਾਟਨ ਤੇ 67 ਕਰੋੜ 66 ਲੱਖ 72 ਹਜਾਰ ਰੁਪਏ ਦੀ ਲਾਗਤ ਦੀ ਵੱਖ-ਵੱਖ 8 ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਗਰੀਬਾਂ ਅਤੇ ਵਾਂਝਿਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਅੰਤੋਂਦੇਯ ਦੀ ਦਿਸ਼ਾ ਵਿਚ ਲਾਗੂ ਕੀਤੀ ਗਈ ਯੋਜਨਾਵਾਂ ਨਾਲ ਉਨ੍ਹਾਂ ਦੇ ਜੀਵਨ ਵਿਚ ਬਦਲਾਅ ਆਇਆ ਹੈ। ਵਿਵਸਥਾ ਬਦਲਣ ਦੇ ਲਏ ਗਏ ਫੈਸਲਿਆਂ ਦਾ ਹੀ ਨਤੀਜਾ ਹੈ ਕਿ ਅੱਜ ਲੋਕਾਂ ਨੂੰ ਬਿਨ੍ਹਾਂ ਦਫਤਰਾਂ ਦੇ ਚੱਕਰ ਕੱਟੇ ਘਰ ਬੈਠੇ ਹੀ ਯੋਜਨਾਵਾਂ ਦਾ ਲਾਭ ਮਿਲ ਰਿਹਾ ਹੈ।

ਬਦਮਾਸ਼ਾਂ ਵੱਲੋਂ ਸਿਰ ’ਚ ਗੋ+ਲੀ ਮਾਰ ਕੇ ‘ਥਾਣੇਦਾਰ’ ਦਾ ਕ.ਤਲ

ਬਜੁਰਗਾਂ ਦੀ ਪੈਂਸ਼ਨ ਖੁਦ-ਬ-ਖੁਦ ਬਣ ਰਹੀ ਹੈ, ਗਰੀਬ ਬੱਚਿਆਂ ਦੀ ਸਿਖਿਆ, ਜਰੂਰਤਮੰਦਾਂ ਦੇ ਇਲਾਜ ਦੀ ਵਿਵਸਥਾ ਅਤੇ ਗਰੀਬਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ। ਮੁੱਖ ਮੰਤਰੀ ਸ਼ਹਿਰੀ ਅਤੇ ਗ੍ਰਾਮੀਣ ਆਵਾਸ ਯੋਜਨਾ ਦੇ ਤਹਿਤ ਗਰੀਬ ਲੋਕਾਂ ਨੂੰ ਆਵਾਸ ਦਿੱਤੇ ਜਾ ਰਹੇ ਹਨ। ਨਾਇਬ ਸਿੰਘ ਨੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ 10 ਕਰੋੜ 35 ਲੱਖ 65 ਹਜਾਰ ਰੁਪਏ ਦੀ 5 ਪਰਿਯੋਜਨਾਵਾਂ ਦਾ ਉਦਘਾਟਨ ਕੀਤਾ। ਇੰਨ੍ਹਾਂ ਵਿਚ 2 ਕਰੋੜ 24 ਲੱਖ ਰੁਪਏ ਲਾਗਤ ਦੇ ਪਿੰਡ ਸ਼ੇਰਪੁਰਾ ਵਿਚ ਖਰੀਦ ਕੇਂਦਰ, 2 ਕਰੋੜ 61 ਲੱਖ ਰੁਪਏ ਲਾਗਤ ਦੀ ਪਿੰਡ ਪੰਨੀਵਾਲਾ ਰਲਦੂ ਤੋਂ ਪੰਨਾ ਖੋਖਰ ਰੋਡ, 1 ਕਰੋੜ 87 ਲੱਖ ਰੁਪਏ ਲਾਗਤ ਦਾ ਪਿੰਡ ਸੁਖਰਾ ਖੇੜਾ ਤੋਂ ਆਸ਼ਾ ਖੇੜਾ ਰੋਡ, 1 ਕਰੋੜ 68 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਨੌਰੰਗ ਤੋਂ ਅਸੀਰ ਅਤੇ 1 ਕਰੋੜ 93 ਲੱਖ ਦੀ ਲਾਗਤ ਨਾਲ ਨਿਰਮਾਣਤ ਪਿੰਡ ਮਲਿਕਪੁਰਾ ਤੋਂ ਜੰਡਵਾਲਾ ਜਟਾਨ ਤੋਂ ਰਾਮਪੁਰਾ ਬਿਸ਼ਨੋਇਆ ਰੋਡ ਸ਼ਾਮਿਲ ਹੈ। ਇਸੀ ਤਰ੍ਹਾ ਮੁੱਖ ਮੰਤਰੀ ਨੇ 67 ਕਰੋੜ 66 ਲੱਖ 72 ਹਜਾਰ ਰੁਪਏ ਦੀ ਲਾਗਤ ਦੀ ਵੱਖ-ਵੱਖ 8 ਪਰਿਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ।

‘ਚੇਲੇ’ ਵੱਲੋਂ ਵੀਜ਼ੇ ਦੇ ਮਾਹਰ ‘ਗੁਰੂ’ ਨਾਲ ਠੱਗੀ, ‘ਬਾਪੂਆਂ’ ਸਮੇਤ 4 ਵਿਰੁਧ ਪਰਚਾ ਦਰਜ਼

ਇੰਨ੍ਹਾਂ ਵਿਚ ਗੋਰੀਵਾਲਾ ਦੇ ਲੰਬੀ ਵਿਚ 24 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਸਰਕਾਰੀ ਕਾਲਜ, 14 ਕਰੋੜ 43 ਲੱਖ ਰੁਪਏ ਲਾਗਤ ਨਾਲ ਜਿਲ੍ਹਾ ਵਿਚ ਬਨਣ ਵਾਲੇ 26 ਉੱਪ ਸਿਹਤ ਕੇਂਦਰ, 2 ਕਰੋੜ ਰੁਪਏ ਦੀ ਰਕਮ ਨਾਲ ਬਨਣ ਵਾਲੀ ਜਨਸਿਹਤ ਵਿਭਾਗ ਦੀ 4 ਬਲਾਕ ਪਬਲਿਕ ਹੈਲਥ ਯੂਨਿਟ, 14 ਕਰੋੜ 84 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਅਨਾਜ ਮੰਤਰੀ, ਸਬਜੀ ਮੰਡੀ ਤੇ ਲੱਕੜ ਮੰਡੀ ਦਾ ਵਿਸਤਾਰੀਕਰਣ, 2 ਕਰੋੜ 37 ਲੱਖ ਰੁਪਏ ਤੋਂ ਵੱਧ ਰਕਮ ਨਾਲ ਬਨਣ ਵਾਲਾ ਪਿੰਡ ਧੋਤੜ ਦਾ ਖਰੀਦ ਕੇਂਦਰ, ਪਿੰਡ ਕਮਾਲ ਵਿਚ 2 ਕਰੋੜ 19 ਲੱਖ ਰੁਪਏ ਤੋਂ ਵੱਧ ਰਕਮ ਦੀ ਲਾਗਤ ਨਾਲ ਬਨਣ ਵਾਲਾ ਖਰੀਦ ਕੇਂਦਰ, ਪਿੰਡ ਗਿਦੜ ਖੇੜਾ ਤੋਂ ਗੰਗਾ ਤੋਂ ਗੋਦਿਕਾ ਤੱਕ 3 ਕਰੋੜ 22 ਲੱਖ ਰੁਪਏ ਤੋਂ ਵੱਧ ਰਕਮ ਨਾਲ ਬਨਣ ਵਾਲਾ ਲਿੰਕ ਰੋਡ ਅਤੇ 4 ਕਰੋੜ 60 ਲੱਖ ਰੁਪਏ ਤੋਂ ਵੱਧ ਰਕਮ ਦੀ ਲਾਗਤ ਨਾਲ ਬਨਣ ਵਾਲੇ ਰਾਏਪੁਰ ਵਾਇਆ ਢੁਕੜਾ ਤੋਂ ਬਰੂਵਾਲੀ ਦੂਜਾ (ਪੰਜਾਬ ਹੈਡ) ਹੁੰਦੇ ਹੋਏ ਲਿੰਕ ਦੀ ਪਰਿਯੋਜਨਾ ਸ਼ਾਮਿਲ ਹੈ। ਇਸ ਮੌਕੇ ’ਤੇ ਉਰਜਾ ਮੰਤਰੀ ਰਣਜੀਤ ਸਿੰਘ, ਡਿਪਟੀ ਕਮਿਸ਼ਨਰ ਆਰ ਕੇ ਸਿੰਘ, ਸਾਬਕਾ ਰਾਜਪਾਲ ਗਣੇਸ਼ੀ ਲਾਲ, ਸਾਬਕਾ ਸਾਂਸਦ ਡਾ. ਅਸ਼ੋਕ ਤੰਵਰ, ਸਾਬਕਾ ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ ਸਮੇਤ ਹੋਰ ਮਾਣਯੋਗ ਮੌਜੂਦ ਸਨ।

 

Related posts

ਹਰਿਆਣਾ ਵਿਚ ਨਿਵੇਸ਼ ਦੀ ਅਪਾਰ ਸੰਭਾਵਨਾਵਾਂ – ਮਨੋਹਰ ਲਾਲ

punjabusernewssite

ਗੈਸ ਪਾਇਪ ਲਾਈਨ ਫ਼ਟਣ ਕਾਰਨ ਤਿੰਨ ਦੁਕਾਨਾਂ ਸੜੀਆਂ, ਇੱਕ ਦੁਕਾਨਦਾਰ ਦੀ ਹੋਈ ਮੌ+ਤ

punjabusernewssite

ਮੁੱਖ ਮੰਤਰੀ ਨਾਲ ਜਰਮਨੀ ਦੇ ਵਫਦ ਨੇ ਕੀਤੀ ਮੁਲਾਕਾਤ, ਵੱਖ-ਵੱਖ ਖੇਤਰਾਂ ਵਿਚ ਇਕੱਠੇ ਕੰਮ ਕਰਨ ’ਤੇ ਹੋਈ ਚਰਚਾ

punjabusernewssite