ਬਠਿੰਡਾ, 3 ਜੁਲਾਈ : ਪਿਛਲੇ ਦਿਨੀਂ ਜ਼ਿਲ੍ਹੇ ਦੇ ਮੋੜ ਮੰਡੀ ਨਾਲ ਸਬੰਧਤ ਇੱਕ ਡਾਕਟਰ ਤੋਂ ਵਿਦੇਸ਼ੀ ਨੰਬਰ ਰਾਹੀਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਹੈ। ਇੰਨ੍ਹਾਂ ਵਿਰੁਧ ਲੰਘੀ 29.06.2024 ਨੂੰ ਅ/ਧ 386,506 ਆਈਪੀਸੀ ਤਹਿਤ ਥਾਣਾ ਮੌੜ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਦੀਪਕ ਪਾਰੀਕ ਨੇ ਦਸਿਆ ਕਿ ਇਸ ਮਾਮਲੋੇ ਨੂੰ ਹੱਲ ਕਰਨ ਦੇ ਲਈ ਐਸਪੀ ਅਜੈ ਗਾਂਧੀ ਦੀ ਦੀ ਅਗਵਾਈ ਵਿੱਚ ਡੀ.ਐੱਸ.ਪੀ ਇੰਨਵੇਸ਼ੀਗੇਸ਼ਨ ਰਾਜੇਸ਼ ਸ਼ਰਮ, ਡੀ.ਐੱਸ.ਪੀ ਮੋੜ ਰਾਹੁਲ ਭਾਰਦਵਾਜ ਅਤੇ ਸੀ.ਆਈ.ਏ ਸਟਾਫ-2 ਬਠਿੰਡਾ ਦੇ ਇੰਚਾਰਜ਼ ਕਰਨਦੀਪ ਸਿੰਘ ਦੀਆ ਟੀਮਾਂ ਦਾ ਗਠਨ ਕੀਤਾ ਗਿਆ।
ਬਠਿੰਡਾ ’ਚ ਨਵਾਂ ਸਾਈਬਰ ਥਾਣਾ ਖੁੱਲਿਆ, ਏਡੀਜੀਪੀ ਨੇ ਕੀਤਾ ਰਸਮੀ ਉਦਘਾਟਨ
ਦੌਰਾਨੇ ਤਫਤੀਸ਼ ਕੁੱਝ ਇਨਪੁਟਸ ਮਿਲਣ ’ਤੇ ਮੁਕੱਦਮੇ ਵਿੱਚ ਮਨਿੰਦਰ ਸਿੰਘ ਉਰਫ ਅਮਨ ਵਾਸੀ ਮਹਿਰੋ ਮੱਲਪੁਰ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਪਿੰਡ ਕੋਟ ਰਾਂਝਾ ਥਾਣਾ ਰਾਹੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਅਤੇ ਜਸਕਰਨ ਸਿੰਘ ਉਰਫ ਲਿਖਾਰੀ ਵਾਸੀ ਬਹਿਬਲਪੁਰ ਜਿਲਾ ਹੁਸਿਆਰਪਰ ਨੂੰ ਬਤੌਰ ਮੁਜਰਮ ਨਾਮਜਦ ਨੂੰ ਗ੍ਰਿਫਤਾਰ ਕੀਤਾ ਗਿਆ। ਐਸਐਸਪੀ ਨੇ ਦਸਿਆ ਕਿ ਉਕਤ ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Share the post "ਡਾਕਟਰ ਤੋਂ 2 ਕਰੋੜ ਰੁਪਏ ਫਿਰੋਤੀ ਮੰਗਣ ਵਾਲੇ ਤਿੰਨ ਬਦਮਾਸ਼ ਬਠਿੰਡਾ ਪੁਲਿਸ ਵੱਲੋਂ ਕਾਬੂ"