ਚੰਡੀਗੜ੍ਹ, 3 ਜੁਲਾਈ: ਪਿਛਲੇ ਦਿਨੀਂ ਮੰਡੀ ਤੋਂ ਨਵੀਂ ਚੁਣੀ ਗਈ ਐਮ.ਪੀ ਤੇ ਫ਼ਿਲਮੀ ਅਦਾਕਾਰਾ ਕੰਗਨਾ ਰਣੌਤ ਦੇ ਚੰਡੀਗੜ੍ਹ ਏਅਰਪੋਰਟ ‘ਤੇ ਥੱਪੜ ਮਾਰਨ ਵਾਲੀ ਮਹਿਲਾਂ ਕਾਂਸਟੇਬਲ ਕੁਲਵਿੰਦਰ ਕੌਰ ਦੀ ਬਦਲੀ ਹੁਣ ਬੈਗਲੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਉਸਦੀ ਬਹਾਲੀ ਦੀਆਂ ਚੱਲ ਰਹੀਆਂ ਚਰਚਾਵਾਂ ਵੀ ਗਲਤ ਸਾਬਤ ਹੋਈਆਂ ਤੇ ਉਚ ਅਧਿਕਾਰੀਆਂ ਮੁਤਾਬਕ ਹਾਲੇ ਕੁਲਵਿੰਦਰ ਕੌਰ ਵਿਰੁਧ ਜਾਂਚ ਜਾਰੀ ਹੈ। ਉਧਰ ਕੁਲਵਿੰਦਰ ਕੌਰ ਦੇ ਭਰਾ ਸੈਰ ਸਿੰਘ ਨੇ ਵੀ ਸੋਸਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਪਾਊਂਦਿਆਂ ਦਸਿਆ ਕਿ ‘‘ ਉਸਦੀ ਭੈਣ ਤੇ ਭਣੌਈਆ ਦੋਨੋਂ ਹੀ ਸੀਆਈਐਸਐਫ਼ ਦੇ ਵਿਚ ਨੌਕਰੀ ਕਰਦੇ ਹਨ ਤੇ ਉਸਦੇ ਭਣੌਈਏ ਦੀ ਬਦਲੀ ਬੈਗਲੁਰੂ ਹੋਣ ਕਾਰਨ ਉਸਦੀ ਭੈਣ ਨੂੰ ਵੀ ਉਥੇ ਦਫ਼ਤਰ ’ਚ ਅਟੈਚ ਕੀਤਾ ਗਿਆ ਹੈ। ’’ਇਸਦੇ ਨਾਲ ਹੀ ਉਨ੍ਹਾਂ ਬਹਾਲੀ ਦੀ ਚਰਚਾ ਨੂੰ ਵੀ ਰੱਦ ਕੀਤਾ ਹੈ।
ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਾਲਾ ਵੀਜ਼ਾ ਪੈਲੇਸ ਇਮੀਗਰੇਸ਼ਨ ਦਾ ਮਾਲਕ ਸਾਥੀ ਗ੍ਰਿਫਤਾਰ
ਦਸਣਾ ਬਣਦਾ ਹੈ ਕਿ 7 ਜੂਨ ਨੂੰ ਕੁਲਵਿੰਦਰ ਕੌਰ ਉਸ ਸਮੇਂ ਚਰਚਾ ਵਿਚ ਆਈ ਸੀ ਜਦ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਲਈ ਫ਼ਲਾਈਟ ਫ਼ੜਣ ਆਈ ਐਮ.ਪੀ ਕੰਗਨਾ ਰਣੌਤ ਨਾਲ ਕਿਸੇ ਗੱਲ ਨੂੰ ਲੈਕੇ ਬਹਿਸ ਹੋ ਗਈ ਤੇ ਤੈਸ਼ ਵਿਚ ਆਈ ਕੁਲਵਿੰਦਰ ਨੇ ਉਸਦੇ ਥੱਪੜ ਮਾਰ ਦਿੱਤਾ ਸੀ। ਇਸ ਘਟਨਾ ਦੀ ਵੀਡੀਓ ਵੀ ਵਾਈਰਲ ਹੋਈ ਸੀ। ਇਸ ਦੌਰਾਨ ਉਸਦੇ ਵਿਰੁਧ ਏਅਰਪੋਰਟ ਥਾਣੇ ਵਿਚ ਪਰਚਾ ਦਰਜ਼ ਕਰਨ ਤੋਂ ਇਲਾਵਾ ਉਸਨੂੰ ਮੁਅੱਤਲ ਵੀ ਕਰ ਦਿੱਤਾ। ਕੁਲਵਿੰਦਰ ਕੌਰ ਵਿਰੁਧ ਕੀਤੀ ਕਾਰਵਾਈ ਦਾ ਪੰਜਾਬ ਵਿਚ ਸਖ਼ਤ ਵਿਰੋਧ ਹੋਇਆ ਸੀ ਤੇ ਕਿਸਾਨ ਜਥੇਬੰਦੀਆਂ ਨੇ ਇਸਦੇ ਵਿਰੁਧ ਪ੍ਰਦਰਸ਼ਨ ਵੀ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਔਰਤਾਂ ਵਿਰੁਧ ਮਾੜੀ ਟਿੱਪਣੀ ਕਰਨ ਵਾਲੀ ਕੰਗਨਾ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ।