Punjabi Khabarsaar
ਅਮ੍ਰਿਤਸਰ

ਇੰਨ੍ਹਾਂ ਸਖ਼ਤ ਸ਼ਰਤਾਂ ਹੇਠ ਮਿਲੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਰੋਲ!

ਸ਼੍ਰੀ ਅੰਮ੍ਰਿਤਸਰ ਸਾਹਿਬ, 4 ਜੁਲਾਈ: ਵਾਰਸ ਪੰਜਾਬ ਦੇ ਜਥੇਬੰਦੀ ਦੇਮੁਖੀ ਅਤੇ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਜਿੱਤਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸ਼ਰਤਾਂ ਦੇ ਤਹਿਤ ਚਾਰ ਦਿਨਾਂ ਦੀ ਪੈਰੋਲ ਮਿਲੀ ਹੈ। ਹਾਲਾਂਕਿ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਕਿਸੇ ਵੀ ਮੈਂਬਰ ਪਾਰਲੀਮੈਂਟ ਦਾ ਸਹੁੰ ਚੁੱਕਣਾ ਸੰਵਿਧਾਨਿਕ ਹੱਕ ਹੈ ਪ੍ਰੰਤੂ 5 ਜੁਲਾਈ ਨੂੰ ਦਿੱਲੀ ਦੇ ਪਾਰਲੀਮੈਂਟ ਹਾਊਸ ਦੇ ਸਪੀਕਰ ਦੇ ਦਫ਼ਤਰ ਵਿਚ ਸਹੁੰ ਚੁੱਕਣ ਜਾ ਰਹੇ ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨਾਂ ਦੀ ਦਿੱਤੀ ਪੈਰੋਲ ਦੇ ਦੌਰਾਨ ਉਹਨਾਂ ਦੇ ਆਪਣੇ ਜੱਦੀ ਘਰ ਅਤੇ ਹਲਕਾ ਖਡੂਰ ਸਾਹਿਬ ਤੋਂ ਇਲਾਵਾ ਪੰਜਾਬ ਵਿਚ ਵੀ ਆਉਣ ’ਤੇ ਪਾਬੰਦੀ ਹੈ। ਐਮ.ਪੀ ਵਜੋਂ ਸਹੁੰ ਚੁੱਕਣ ਲਈ ਦਿੱਲੀ ਲਿਆਂਦੇ ਜਾ ਰਹੇ ਅੰਮ੍ਰਿਤਪਾਲ ਸਿੰਘ ਨੂੰ ਲੈਣ ਦੇ ਲਈ ਬੀਤੇ ਕੱਲ ਹੀ ਪੰਜਾਬ ਪੁਲਿਸ ਦੀ ਟੀਮ ਆਸਾਮ ਦੀ ਡਿਬਰਗੂੜ੍ਹ ਜੇਲ੍ਹ ਵੱਲ ਰਵਾਨਾ ਹੋ ਗਈ ਹੈ।

ਗੈਰ-ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਾਲਾ ਵੀਜ਼ਾ ਪੈਲੇਸ ਇਮੀਗਰੇਸ਼ਨ ਦਾ ਮਾਲਕ ਸਾਥੀ ਗ੍ਰਿਫਤਾਰ

ਸੂਚਨਾ ਮੁਤਾਬਕ ਦਿੱਲੀ ਲਿਆਉਣ ਅਤੇ ਵਾਪਸੀ ਦੇ ਦੌਰਾਨ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੇ ਨਾਲ ਰਹਿਣਗੇ। ਇਸਤੋਂ ਇਲਾਵਾ ਉਨ੍ਹਾਂ ਡਿੱਬਰੂਗੜ੍ਹ ਤੋਂ ਹਵਾਈ ਮਾਰਗ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਤੇ ਹਵਾਈ ਮਾਰਗ ਰਾਹੀਂ ਹੀ ਵਾਪਸ ਛੱਡਿਆ ਜਾਵੇਗਾ। ਇਸ ਦੌਰਾਨ ਉਹ ਦਿੱਲੀ ਤੋਂ ਇਲਾਵਾ ਹੋਰ ਕਿਤੇ ਨਹੀਂ ਜਾ ਸਕਦੇ ਤੇ ਜੇਕਰ ਰੁਕਣਾ ਪੈਂਦਾ ਤਾਂ ਉਹ ਰਾਤ ਨੂੰ ਦਿੱਲੀ ਹੀ ਰੁਕ ਸਕਦੇ ਹਨ। ਨਵੇਂ ਚੁਣੇ ਗਏ ਐਮ.ਪੀ ਨੂੂੰ ਹਰ ਵੇਲੇ ਸੁਰੱਖਿਆ ਦੇ ਘੇਰੇ ਵਿੱਚ ਹੀ ਰਹਿਣਾ ਪਏਗਾ ਭਾਵ ਉਹ ਇੱਧਰ-ਉਧਰ ਬਿਨ੍ਹਾਂ ਸੁਰੱਖਿਆ ਨਹੀਂ ਜਾਣਗੇ। ਇਸ ਦੌਰਾਨ ਉਹ ਮੀਡੀਆ ਨਾਲ ਵੀ ਕੋਈ ਗੱਲਬਾਤ ਨਹੀਂ ਕਰ ਸਕਣਗੇ। ਹਾਲਾਂਕਿ ਪ੍ਰਵਾਰ ਨੂੰ ਮਿਲਣ ਬਾਰੇ ਹਾਲੇ ਤੱਕ ਕੋਈ ਸ਼ਰਤ ਸਾਹਮਣੇ ਨਹੀਂ ਆਈ ਹੈ।

 

Related posts

ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਜਾ ਰਹੇ ਐਨਆਰਆਈ ਨੌਜਵਾਨ ਦਾ ਲੁਟੇਰਿਆਂ ਨੇ ਕੀਤਾ ਕਤਲ  

punjabusernewssite

ਜੀ 20 ਦੀਆਂ ਤਿਆਰੀਆਂ ਨੂੰ ਲੈ ਕੇ ਡਾ.ਨਿੱਜਰ ਨੇ ਕੀਤੀ ਹਵਾਈ ਅੱਡਾ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ

punjabusernewssite

ਪੰਜਾਬ ਨੂੰ ਕੌਮਾਂਤਰੀ ਮੰਚ ਉਤੇ ਵਪਾਰ ਲਈ ਤਰਜੀਹੀ ਸਥਾਨ ਵਜੋਂ ਉਭਾਰੇਗਾ ਜੀ-20 ਸੰਮੇਲਨਃ ਮੁੱਖ ਮੰਤਰੀ

punjabusernewssite