Saturday, April 18, 2026
spot_img
spot_img

ਲੁਧਿਆਣਾ ’ਚ ਸਿਵ ਸੈਨਾ ਆਗੂ ’ਤੇ ਜਾ.ਨ ਲੇਵਾ ਹ+ਮਲਾ, ਹਾਲਾਤ ਗੰਭੀਰ

Date:

spot_img

ਗੰਨਮੈਂਨ ਦੀ ਹਾਜ਼ਰੀ ’ਚ ਹੀ ਨਿਹੰਗਾਂ ਨੇ ਸ਼ਰੇ ਬਜ਼ਾਰ ’ਚ ਕਿ.ਰਪਾਨਾਂ ਨਾਲ ਵੱ.ਢਿਆ
ਲੁਧਿਆਣਾ, 5 ਜੁਲਾਈ: ਚਰਚਾ ਵਿਚ ਰਹਿਣ ਵਾਲੇ ਸਿਵ ਸੈਨਾ ਆਗੂ ਸੰਦੀਪ ਗੋਰਾ ਥਾਪਰ ਉਪਰ ਅੱਜ ਦੁਪਿਹਰ ਕੁੱਝ ਨਿਹੰਗ ਸਿੰਘਾਂ ਵੱਲੋਂ ਕਿਰਪਾਨਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਜਖ਼ਮੀ ਹੋਏ ਸਿਵ ਸੈਨਾ ਆਗੂ ਨੂੰ ਰਾਹਗੀਰਾਂ ਵੱਲੋਂ ਗੰਭੀਰ ਹਾਲਾਤ ’ਚ ਡੀਐਸਸੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਇੱਥੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ, ਜਿਹੜੀ ਹੁਣ ਕਾਫ਼ੀ ਵਾਈਰਲ ਹੋ ਰਹੀ ਹੈ।

Big Breaking: ਭਾਈ ਅੰਮ੍ਰਿਤਪਾਲ ਸਿੰਘ ਨੇ ਲੋਕ ਸਭਾ ਸੰਸਦ ਮੈਂਬਰ ਵਜੋਂ ਚੁੱਕੀ ਸੰਹੁ

ਇਸ ਘਟਨਾ ਤੋਂ ਬਾਅਦ ਨਿਹੰਗ ਸਿੰਘ ਜਖਮੀ ਸਿਵ ਸੈਨਿਕ ਦੀ ਹੀ ਸਕੂਟੀ ਲੈ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮੁਤਾਬਕ ਘਟਨਾ ਸਮੇਂ ਸਿਵ ਸੈਨਿਕ ਸੰਦੀਪ ਗੋਰਾ ਆਪਣੀ ਸਕੂਟੀ ’ਤੇ ਆਪਣੇ ਨਾਲ ਗੰਨਮੈਨ ਨੂੰ ਲੈ ਕੇ ਕਿਤੇ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿਚ ਇੱਕ ਭੀੜ ਭੜੱਕੇ ਵਾਲੀ ਥਾਂ ’ਤੇ ਤਿੰਨ ਨਿਹੰਗ ਸਿੰਘ ਆਉਂਦੇ ਹਨ ਤੇ ਸਕੂਟੀ ਨੂੰ ਘੇਰ ਲੈਂਦੇ ਹਨ। ਇੰਨੇਂ ਵਿਚ ਇੱਕ ਨਿਹੰਗ ਸਿੰਘ ਸਕੂਟੀ ਦੇਪਿੱਛੇ ਬੈਠੇ ਥਾਣੇਦਾਰ ਨੂੰ ਪਾਸੇ ਲੈ ਜਾਂਦਾ ਹੈ ਤੇ ਦੂਜੇ ਦੋਨੋਂ ਨਿਹੰਗ ਸਿੰਘ ਕਿਰਪਾਨਾਂ ਦੇ ਨਾਲ ਸਿਵ ਸੈਨਿਕ ਉਪਰ ਸਿਰ ’ਤੇ ਹਮਲਾ ਕਰ ਦਿੰਦੇ ਹਨ, ਜਿਸਦੇ ਚੱਲਦੇ ਉਹ ਸਕੂਟੀ ਤੋਂ ਡਿੱਗ ਪੈਂਦਾ ਹੈ। ਇਸ ਘਟਨਾ ਕਾਰਨ ਦਹਿਸਤ ਦਾ ਮਾਹੌਲ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਭਾਜਪਾ ਮਹਿਲਾ ਰਾਖਵਾਂਕਰਨ ਦੇ ਟੀਚੇ ਵਾਰ-ਵਾਰ ਬਦਲ ਰਹੀ ਹੈ: ਹਰਸਿਮਰਤ ਕੌਰ ਬਾਦਲ

👉ਮਹਿਲਾ ਰਾਖਵਾਂਕਰਨ ਕਾਨੂੰਨ ’ਤੇ ਪਾਰਦਰਸ਼ਤਾ ਮੰਗੀ ਤੇ ਕਿਹਾ ਕਿ...