Friday, April 17, 2026
spot_img
spot_img

ਬਠਿੰਡਾ ਪੁਲਿਸ ਨੇ ਸੰਜੇ ਨਗਰ ਵਿਚ ਗੁੰਡਾਗਰਦੀ ਕਰਨ ਵਾਲੇ ਹੁੱਲੜਬਾਜਾਂ ਨੂੰ ਕੀਤਾ ਗ੍ਰਿਫਤਾਰ

Date:

spot_img

ਬਠਿੰਡਾ 5 ਜੁਲਾਈ : ਲੰਘੀ 30 ਜੂਨ ਸਥਾਨਕ ਸ਼ਹਿਰ ਦੇ ਸੰਜੇ ਨਗਰ ਵਿਚ ਰਾਤ ਸਮੇਂ ਤੇਜਧਾਰ ਹਥਿਆਰਾਂ ਨਾਲ ਲੈਸ ਹੋ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨਾਂ ਨੂੰ ਬਠਿੰਡਾ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧ ਵਿਚ 01.07.2024 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਇੰਨ੍ਹਾਂ ਵਿਰੁਧ ਅ/ਧ 109,118(1), 1152), 1913), 130,351 ਬੀਐਨਐਸ ਐਕਟ ਤਹਿਤ ਕੇਸ ਦਰਜ਼ ਕੀਤਾ ਗਿਆ ਸੀ। ਇਸ ਘਟਨਾ ਦੀ ਵਾਈਰਲ ਹੋਈ ਵੀਡੀਓ ਦੇ ਆਧਾਰ ’ਤੇ ਕਥਿਤ ਦੋਸ਼ੀਆਂ ਵਜੋਂ ਰੋਹਿਤ ਉਰਫ ਸਿੰਗੀ, ਫੈਂਸੀ, ਜਸਪ੍ਰੀਤ ਸਿੰਘ ਉਰਫ ਗੰਜਾ, ਵਿਸ਼ਾਲ, ਮਨਦੀਪ ਸਿੰਘ, ਗੁੱਲੀ ਵਾਸੀਆਨ ਬਠਿੰਡਾ ਦੀ ਸਿਨਾਖ਼ਤ ਕੀਤੀ ਗਈ ਸੀ।

ਬਠਿੰਡਾ ਪੁਲਿਸ ਵੱਲੋਂ ਤਿੰਨ ਪਿਸਤੌਲਾਂ ਤੇ ਇੱਕ ਦੇਸੀ ਕੱਟੇ ਸਹਿਤ ਇੱਕ ਕਾਬੂ

ਐਸ.ਪੀ ਸਿਟੀ ਨਰਿੰਦਰ ਸਿੰਘ ਨੇ ਦਸਿਆ ਕਥਿਤ ਦੋਸ਼ੀਆਂ ਨੇ ਕਿਰਪਾਨਾਂ ਅਤੇ ਮਾਰੂ ਹਥਿਆਰਾਂ ਲੈਸ ਹੋ ਕੇ ਹੁੱਲੜਬਾਜੀ ਕਰਦਿਆਂ ਬੂਟਾ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਗਲੀ ਨੰਬਰ 20 ਸੰਜੇ ਨਗਰ ਦੀ ਕੁੱਟਮਾਰ ਵੀ ਕੀਤੀ ਸੀ। ਜੋ ਇਲਾਜ ਲਈ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਦਸਿਆ ਕਿ ਇਸ ਕੇਸ ਵਿਚ ਜਸਪ੍ਰੀਤ ਸਿੰਘ ਉਰਫ ਗੰਜਾ, ਵਿਨੇ ਕੁਮਾਰ ਉਰਫ ਰੋਹਿਤ ਉਰਫ ਫੈਂਸੀ, ਵਿਸ਼ਾਲ ਸਿੰਘ ਉਰਫ਼ ਸੂਟਰ, ਪ੍ਰਿੰਸ ਉਰਫ਼ ਮੋਟਾ ਅਤੇ ਅਭਿਸੇਕ ਉਰਫ ਕਾਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਮੋਗਾ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਸ਼ਾਮਲ ਅਕਾਲੀ ਆਗੂ ਤੇ ਐਮਸੀ ਜਗਜੀਤ ਸਿੰਘ ਜੀਤਾ ਗ੍ਰਿਫ਼ਤਾਰ!

ਅਕਾਲੀ ਆਗੂ ਦੀ ਗ੍ਰਿਫ਼ਤਾਰੀ ਨੇ ਸੁਖਬੀਰ ਬਾਦਲ ਦੇ 'ਪੰਜਾਬ...