Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਜੰਮੂ-ਕਸ਼ਮੀਰ ’ਚ ਮੁੜ ਅੱਤਵਾਦੀਆਂ ਤੇ ਸੁਰੱਖਿਆ ਬਲਾਂ ’ਚ ਮੁਕਾਬਲਾ, ਹਿਜਬੁਲ ਦਾ ਵੱਡਾ ਕਮਾਂਡਰ ਢੇਰ

ਮੁਕਾਬਲੇ ਵਿਚ 4 ਅੱਤਵਾਦੀ ਮਾਰੇ ਗਏ ਅਤੇ 2 ਜਵਾਨ ਵੀ ਹੋਏ ਸ਼ਹੀਦ
ਸ਼੍ਰੀਨਗਰ, 7 ਜੁਲਾਈ: ਪਿਛਲੇ ਕੁੱਝ ਮਹੀਨਿਆਂ ਤੋਂ ਮੁੜ ਜੰਮੂ-ਕਸ਼ਮੀਰ ਵਿਚ ਅੱਤਵਾਦ ਦੀਆਂ ਘਟਨਾਵਾਂ ਸਿਰ ਚੁੱਕਣ ਲੱਗੀਆਂ ਹਨ। ਬੀਤੀ ਸ਼ਾਮ ਵੀ ਜ਼ਿਲ੍ਹਾ ਕੁਲਗਾਮ ਦੇ ਦੋ ਵੱਖ ਵੱਖ ਥਾਵਾਂ ‘ਤੇ ਸ਼ੁਰੂ ਹੋਏ ਮੁਕਾਬਲਿਆਂ ਵਿਚ 4 ਅੱਤਵਾਦੀਆਂ ਦੇ ਮਾਰੇ ਜਾਣ ਅਤੇ ਦੋ ਸੁਰੱਖਿਆ ਜਵਾਨਾਂ ਦੇ ਸ਼ਹੀਦ ਹੋਣ ਦੀ ਖ਼ਬਰ ਹੈ। ਸੂਚਨਾ ਮੁਤਾਬਕ ਇੰਨ੍ਹਾਂ ਮੁਕਾਬਲੇ ਵਾਲੇ ਥਾਵਾਂ ਦੀ ਤਲਾਸੀ ਮੁਹਿੰਮ ਜਾਰੀ ਹੈ ਅਤੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਦਾ ਘੇਰਾ ਪਾ ਕੇ ਅੱਤਵਾਦੀਆਂ ਨੂੰ ਲੱਭਆ ਜਾ ਰਿਹਾ।

ਸੂਰਤ ’ਚ 6 ਮੰਜ਼ਿਲਾਂ ਇਮਾਰਤ ਡਿੱਗੀ, ਕਈਆਂ ਦੇ ਮਰਨ ਦਾ ਖ਼ਦਮਾ, ਬਚਾਅ ਕਾਰਜ਼ ਜਾਰੀ

ਮਾਰੇ ਗਏ ਅੱਤਵਾਦੀਆਂ ਵਿਚ ਹਿਜਬਲ ਮੁਜਾਹਦੀਨ ਦਾ ਕਮਾਂਡਰ ਫ਼ਾਰੁਕ ਅਹਿਮਦ ਭੱਟ ਉਰਫ਼ ਕਮਾਂਡਰ ਚੈਨੀਗਾਮ ਵੀ ਸ਼ਾਮਲ ਹੈ, ਜਿਸਦੇ ਵੱਲੋਂ ਪਿਛਲੇ ਸੱਤ-ਅੱਠ ਸਾਲਾਂ ਤੋਂ ਇਲਾਕੇ ਵਿਚ ਪੂਰੀ ਦਹਿਸ਼ਤ ਫ਼ਲਾਈ ਹੋਈ ਸੀ। ਸੂਚਨਾ ਮੁਤਾਬਕ ਕੁਲਗਾਜ਼ ਦੇ ਵਿਚ ਪੈਂਦੇ ਇਲਾਕੇ ਮੋਟਰਗਾਮ ਵਿਚ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਫ਼ੌਰਸਾਂ ’ਤੇ ਹਮਲਾ ਕਰ ਦਿੱਤਾ। ਜਿਸਤੋਂ ਬਾਅਦ ਸੁਰੱਖਿਆ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ। ਜੰਮੂ ਕਸ਼ਮੀਰ ਦੇ ਪੁਲਿਸ ਅਧਿਕਾਰੀਆਂ ਮੁਤਾਬਕ ਸੁਰੱਖਿਆ ਜਵਾਨ ਪੂਰੀ ਤਰ੍ਹਾਂ ਮੂਸਤੈਦ ਹਨ ਤੇ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

 

Related posts

ਦਿੱਲੀ ਕਮੇਟੀ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸਤਾਬਦੀ ਮੌਕੇ ਹੋਏ ਖ਼ਰਚ ’ਤੇ ਕੀਤੀ ਟਿੱਪਦੀ ਉਪਰ ਪਰਮਜੀਤ ਸਿੰਘ ਸਰਨਾ ਨੇ ਚੂੱਕੇ ਸਵਾਲ

punjabusernewssite

ਲਾਹੌਰ ਵਿਖੇ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ

punjabusernewssite

ਨਵੇਂ ਸਾਲ ਮੌਕੇ ਪੰਜਾਬ ਦੇ ਲੋਕਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ

punjabusernewssite