ਪ੍ਰਧਾਨ ਮੰਤਰੀ ਮੋਦੀ ਦਾ ਰੂਸ ਦੇ ਵਿਚ ਕੀਤਾ ਭਰਵਾਂ ਸਵਾਗਤ
ਨਵੀਂ ਦਿੱਲੀ, 9 ਜੁਲਾਈ: ਦੇਸ ਦੇ ਵਿਚ ਲਗਾਤਾਰ ਤੀਜ਼ੀ ਵਾਰ ਸਰਕਾਰ ਬਣਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੀਜ਼ੇ ਕਾਰਜ਼ਕਾਲ ਦੇ ਪਹਿਲੇ ਵਿਦੇਸ਼ ਦੌਰੇ ਦੌਰਾਨ ਰੂਸ ਪੁੱਜੇ ਹਨ, ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਰੂਸ-ਯੁਕਰੇਨ ਜੰਗ ਦੇ ਦਰਮਿਆਨ ਅਮਰੀਕਾ ਤੇ ਯੂਰਪੀ ਦੇਸ਼ਾਂ ਦੇ ਨਿਸ਼ਾਨੇ ’ਤੇ ਚੱਲ ਰਹੇ ਰੂਸ ਦਾ ਦੌਰਾ ਕਰਕੇ ਭਾਰਤ ਨੇ ਆਪਣੀ ਪੁਰਾਣੀ ਦੋਸਤੀ ’ਤੇ ਖੜਣ ਦਾ ਸੰਕੇਤ ਦਿੱਤਾ ਹੈ। ਇਸ ਦੌਰਾਨ ਬੀਤੇ ਕੱਲ ਰੂਸ ਪੁੱਜਣ ’ਤੇ ਉਥੇ ਦੇ ਉਪ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਵਿਸ਼ੇਸ ਦਲ ਸਵਾਗਤ ਲਈ ਹਵਾਈ ਅੱਡੇ ’ਤੇ ਪੁੱਜਿਆ ਹੋਇਆ ਸੀ। ਬੀਤੀ ਸ਼ਾਮ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰੂਸ ’ਚ ਰਹਿ ਰਹੇ ਭਾਰਤੀ ਲੋਕਾਂ ਨਾਲ ਵੀ ਗੱਲਬਾਤ ਕੀਤੀ।
NIA ਦੀ ਵੱਡੀ ਕਾਰਵਾਈ: ਗੁਰਪਤਵੰਤ ਪੰਨੂੰ ਤੇ SFJ ’ਤੇ 5 ਸਾਲਾਂ ਲਈ ਬੈਨ ਵਧਾਇਆ
ਇਸਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਾਲੀਦਮੀਰ ਪੁਤਿਨ ਨੇ ਦੇਰ ਰਾਤ ਸ਼੍ਰੀ ਮੋਦੀ ਨੂੰ ਮਾਸਕੋ ਦੇ ਬਾਹਰਵਾਰ ਅਪਣੀ ਨਿੱਜੀ ਰਿਹਾਇਸ਼ ਨੋਵੋ- ਓਗਾਰੀਓਵੋ ਵਿਖੇ ਸੱਦਾ ਦਿੱਤਾ ਹੋਇਆ ਸੀ, ਜਿੱਥੇ ਦੋਨਾਂ ਆਗੂਆਂ ਵਿਚਕਾਰ ਕਾਫ਼ੀ ਨਿੱਜੀ ਗੱਲਬਾਤ ਹੋਈ ਤੇ ਦੋਨਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਚਰਚਾ ਚੱਲੀ। ਇਸ ਦੌਰਾਨ ਸ਼੍ਰੀ ਪੁਤਿਨ ਨੇ ਬੈਟਰੀ ਵਾਲੀ ਕਾਰ ਨੂੰ ਖ਼ੁਦ ਚਲਾ ਕੇ ਸ਼੍ਰੀ ਮੋਦੀ ਦਾ ਆਪਣੇ ਫ਼ਾਰਮ ਦਾ ਦੌਰਾ ਵੀ ਕਰਵਾਇਆ। ਸੂਚਨਾ ਮੁਤਾਬਕ ਸ਼੍ਰੀ ਪੁਤਿਨ ਨੇ ਨਰਿੰਦਰ ਮੋਦੀ ਦੇ ਲਗਾਤਾਰ ਤੀਜ਼ੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਵਧਾਈ ਵੀ ਦਿੱਤੀ ਤੇ ਕਿਹਾ ਕਿ ਦੇਸ਼ ਦੇ ਲਈ ਕੀਤੀ ਜਾ ਰਹੀ ਮਿਹਨਤ ਦਾ ਨਤੀਜ਼ਾ ਹੈ।
ਵਿਜੀਲੈਂਸ ਵੱਲੋਂ ਛੋਟਾ ਥਾਣੇਦਾਰ ਤੇ ਪਟਵਾਰੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ
ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਭਾਰਤੀ ਪ੍ਰਧਾਨ ਮੰਤਰੀ ਨੇ ਰੂਸ ਵੱਲੋਂ ਯੂਕਰੇਨ ਵਿੱਚ ਰੂਸੀ ਫੌਜ ਲਈ ਲੜ ਰਹੇ ਭਾਰਤੀਆਂ ਨੂੰ ਵਾਪਸ ਭੇਜਣ ਦਾ ਵੀ ਮੁੱਦਾ ਚੁੱਕਿਆ, ਜਿਸ ’ਤੇ ਰੂਸ ਦੇ ਪ੍ਰਧਾਨ ਮੰਤਰੀ ਨੇ ਹਾਂਪੱਖੀ ਹੂੰਗਾਰਾ ਭਰਿਆ। ਭਾਰਤੀ ਮੀਡੀਆ ਵੱਲੋਂ ਪ੍ਰਕਾਸ਼ਤ ਕੀਤੀਆਂ ਰੀਪੋਰਟਾਂ ਮੁਤਾਬਕ ਰੂਸ ਦੇ ਰਾਸਟਰਪਤੀ ਨੇ ਭਾਰਤੀ ਫ਼ੌਜੀਆਂ ਨੂੰ ਛੁੱਟੀ ਦੇਣ ਅਤੇ ਵਾਪਸੀ ਦਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਹੈ। ਜੇਕਰ ਜਲਦੀ ਹੀ ਰੂਸ ਭਾਰਤੀ ਫ਼ੌਜੀਆਂ, ਜੋਕਿ ਨੌਕਰੀਆਂ ਦੇ ਲਾਲਚ ਵਿਚ ਉਥੇ ਲੜਾਈ ਲੜ ਰਹੇ ਹਨ, ਦੀ ਵਾਪਸੀ ਦਾ ਰਾਹ ਪੱਧਰਾ ਕਰ ਦਿੰਦਾ ਹੈ, ਤਾਂ ਇਸਨੂੂੰ ਭਾਰਤੀ ਪ੍ਰਧਾਨ ਮੰਤਰੀ ਦੀ ਵੱਡੀ ਕੂਟਨੀਤਕ ਜਿੱਤ ਮੰਨਿਆ ਜਾਵੇਗਾ।
Share the post "ਮੋਦੀ ਦੇ ਰੂਸ ਦੌਰੇ ਤੋਂ ਬਾਅਦ ਰੂਸੀ ਫ਼ੌਜ ’ਚ ਭਰਤੀ ਭਾਰਤੀ ਜਵਾਨਾਂ ਦੀ ਵਾਪਸੀ ਹੋਵੇਗੀ ਸੰਭਵ"