ਫਾਜ਼ਿਲਕਾ ਬਣਿਆ ਸੂਬੇ ਦਾ ਪਹਿਲਾਂ ਜ਼ਿਲ੍ਹਾ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਮਹੀਨੇ ਵਿਚ ਇਕ ਦਿਨ ਹੋਵੇਗਾ ਬੈਗ ਫਰੀ ਡੇਅ

Date:

spot_img

ਫਾਜ਼ਿਲਕਾ, 10 ਜੁਲਾਈ: ਪ੍ਰਾਈਮਰੀ ਜਮਾਤਾਂ ਦੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ, ਉਨ੍ਹਾਂ ਦੀਆਂ ਸਿੱਖਣ ਯੋਗਤਾਵਾਂ ਨੂੰ ਹੋਰ ਨਿਖਾਰਨ ਅਤੇ ਬੱਚਿਆਂ ਦੇ ਮਨ ਵਿਚ ਸਕੂਲ ਪ੍ਰਤੀ ਖਿੱਚ ਪੈਦਾ ਕਰਨ ਦੇ ਉਦੇਸ਼ ਨਾਲ ਫਾਜ਼ਿਲਕਾ ਸੂਬੇ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜਿੱਥੇ ਸਰਕਾਰੀ ਪ੍ਰਾਈਮਰੀ ਸਕੂਲਾਂ ਵਿਚ ਹਰ ਮਹੀਨੇ ਇਕ ਦਿਨ ‘‘ਸਕੂਲ ਬੈਗ ਮੁਕਤ ਦਿਵਸ’’ ਹੋਵੇਗਾ ਅਤੇ ਇਸ ਦਿਨ ਵਿਦਿਆਰਥੀ ਕਿਤਾਬਾਂ ਤੋਂ ਬਿਨ੍ਹਾਂ ਰਚਨਾਤਾਮਕ ਤਰੀਕੇ ਦੀਆਂ ਗਤੀਵਿਧੀਆਂ ਨਾਲ ਆਪਣੇ ਸਿੱਖਣ ਕੌਸ਼ਲ ਵਿਚ ਵਾਧਾ ਕਰਣਗੇ। ਇਸ ਪ੍ਰੋਗਰਾਮ ਦਾ ਰਸਮੀ ਉਦਘਾਟਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਸਰਕਾਰੀ ਪ੍ਰਾਈਮਰੀ ਸਕੂਲ ਏਕਤਾ ਕਲੌਨੀ ਅਬੋਹਰ ਤੋਂ ਕੀਤਾ।

ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਲਗਾਏ ਬੂਟੇ

ਇਸ ਮੌਕੇ ਡਿਪਟੀ ਕਮਿਸ਼ਨਰ ਖੁਦ ਨਿੱਕੇ ਨਿਆਣਿਆਂ ਨਾਲ ਬਚਪਨ ਦੀਆਂ ਖੇਡਾਂ ਖੇਡਦੇ ਨਜਰ ਆਏ ਅਤੇ ਬੱਚਿਆਂ ਲਈ ਵੀ ਇਹ ਖੁਸ਼ੀ ਦੇ ਪਲ ਸਨ ਜਦ ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਰੋਚਕ ਖੇਡਾਂ ਵਿਚ ਭਾਗ ਲਿਆ। ਇਸ ਬਾਰੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਆਖਿਆ ਕਿ ਇਸ ਨਵੀਨਤਾਕਾਰੀ ਪ੍ਰੋਗਰਾਮ ਤਹਿਤ, ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਲਈ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਦਾ ਇੱਕ ਦਿਨ “ਬੈਗ ਮੁਕਤ ਦਿਵਸ” ਵਜੋਂ ਨਿਸਚਿਤ ਕੀਤਾ ਗਿਆ ਹੈ। ਇਸ ਦਿਨ, ਵਿਦਿਆਰਥੀ ਸਕੂਲ ਬੈਗ ਜਾਂ ਕਿਤਾਬੀ ਸਮੱਗਰੀ ਦੀ ਲੋੜ ਤੋਂ ਬਿਨਾਂ, ਰਚਨਾਤਮਕਤਾ, ਟੀਮ ਵਰਕ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ।

ਨਾਂ ਪੁਲਿਸ ਵੈਰੀਫਿਕੇਸ਼ਨ, ਨਾਂ ਡੋਪ ਟੈਸਟ: ਤਰਨਤਾਰਨ ’ਚ ਦੋ ਲੱਖ ’ਚ ਮਿਲਦਾ ਸੀ ਜਾਅਲੀ ਅਸਲਾ ਲਾਈਸੈਂਸ

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ, “ਇਸ ਤਰਾਂ ਦੀ ਕੋਸ਼ਿਸ ਨਾਲ ਅਸੀਂ ਛੋਟੇ ਬੱਚਿਆਂ ਦੇ ਮਨ ਵਿਚ ਸਕੂਲ ਦੇ ਪਾਠਕ੍ਰਮ ਦੇ ਬੋਝ ਨੂੰ ਘੱਟ ਕਰਕੇ ਉਨ੍ਹਾਂ ਨੂੰ ਖੇਡ ਖੇਡ ਅਤੇ ਮਨੋਰੰਜਕ ਤਰੀਕੇ ਨਾਲ ਸਿੱਖਣ ਲਈ ਉਤਸਾਹਿਤ ਕਰਾਂਗੇ। ਇਸ ਨਾਲ ਵਿਦਿਆਰਥੀ ਲਈ ਸਕੂਲ ਪ੍ਰਤੀ ਖਿੱਚ ਵਧੇਗੀ ਅਤੇ ਉਸਦੇ ਸਰਵਪੱਖੀ ਵਿਕਾਸ ਦਾ ਰਾਹ ਖੁੱਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਕੌਮੀ ਸਿੱਖਿਆ ਨੀਤੀ ਤੋਂ ਸੇਧ ਲੈ ਕੇ ਉਲੀਕਿਆ ਗਿਆ ਪ੍ਰੋਗਰਾਮ ਹੈ।” ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ, ਬਲਾਕ ਪ੍ਰਾਈਮਰੀ ਅਫ਼ਸਰ ਅਜੈ ਕੁਮਾਰ ਛਾਬੜਾ ਅਤੇ ਭਾਲਾ ਰਾਮ, ਸਕੂਲ ਹੈਡ ਰੇਣੂ ਬਾਲਾ, ਡੀਡੀਐਫ ਅਭਿਸ਼ੇਕ ਕੁਮਾਰ, ਨੋਡਲ ਅਫ਼ਸਰ ਵਿਜੈ ਕੁਮਾਰ, ਪ੍ਰਦੀਪ ਸ਼ਰਮਾ ਤੇ ਸਮੂਹ ਸਟਾਫ ਹਾਜਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਕਾਂਟਰੈਕਟ ਮਲਟੀਪਰਪਜ਼ ( ਫੀਮੇਲ ) ਹੈਲਥ ਵਰਕਰਜ ਵਲੋਂ ਸਿਵਲ ਸਰਜਨ ਬਠਿੰਡਾ ਨੂੰ ਮੰਗ ਪੱਤਰ

👉ਪਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਫ਼ਦ ਵੱਲੋਂ ਮੰਗਾਂ...

ਈਡੀ ਦੀ ਰੇਡ ਕਰਵਾ ਕੇ ਪੰਜਾਬ ਦੇ ਹਿੰਦੂ ਵਪਾਰੀਆਂ ਨੂੰ ਤੰਗ ਕਰ ਰਹੀ ਹੈ ਈਡੀ ਪਾਰਟੀ- ਕੇਜਰੀਵਾਲ

👉ਵਪਾਰੀ ਘਬਰਾਉਣ ਨਾ, ਪੰਜਾਬ ਸਰਕਾਰ ਤੁਹਾਡੇ ਨਾਲ ਹੈ, ਅਸੀਂ...

ਪੰਜਾਬ ਪੁਲਿਸ ਤੇਲ ਅਤੇ ਗੈਸ ਕੰਪਨੀਆਂ ਦੀਆਂ ਸੁਰੱਖਿਆ ਸਬੰਧੀ ਸ਼ਿਕਾਇਤਾਂ ’ਤੇ ਤੁਰੰਤ ਕਰੇਗੀ ਕਾਰਵਾਈ

👉ਏ.ਡੀ.ਜੀ.ਪੀ. ਸੁਰੱਖਿਆ ਡਾ. ਕੌਸਤੁਭ ਸ਼ਰਮਾ ਨੇ 6ਵੀਂ ਓ.ਐਸ.ਸੀ.ਸੀ. ਮੀਟਿੰਗ...