ਬਠਿੰਡਾ, 14 ਜੁਲਾਈ: ਭਾਜਪਾ ਆਗੂਆਂ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਬਠਿੰਡਾ ਸ਼ਹਿਰ ਦੇ ਪਟਿਆਲਾ ਫ਼ਾਟਕ ’ਤੇ ਗਊਸ਼ਾਲਾ ਨੇੜੇ ਸਿਰਕੀ ਬਜਾਰ ਦੇ ਅੰਡਰ ਬ੍ਰਿਜ਼ ਦਾ ਰਾਸਤਾ ਖੋਲਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਭਾਜਪਾ ਆਗੂਆਂ ਸੁਨੀਲ ਸਿੰਗਲਾ, ਅਸੋਕ ਬਾਲਿਆਵਾਲੀ, ਰਾਜੇਸ਼ ਨੋਨੀ ਆਦਿ ਵੱਲੋਂ ਦਿੱਤੇ ਮੰਗ ਪੱਤਰ ਵਿਚ ਦਸਿਆ ਗਿਆ ਹੈ ਕਿ ਜੋ ਰਾਸਤਾ ਸਿਰਕੀ ਬਜਾਰ, ਸਬਜੀ ਮੰਡੀ,ਦਾਣਾ ਮੰਡੀ, ਸਮਸ਼ਾਨਘਾਟ, ਗਊਸ਼ਾਲਾ ਅਤੇ ਮਾਰਕੀਟ ਨੂੰ ਲਗਦਾ ਹੈ, ਪਹਿਲਾ ਇਹ ਰਾਸਤਾ ਮੁਲਤਾਨੀਆ ਓਵਰ ਬ੍ਰਿਜ ਜੋ ਕਿ ਢਾਹ ਦਿੱਤਾ ਹੈ।
ਮੋੜ ਮੰਡੀ ’ਚ ਸ਼ਰੇਬਜ਼ਾਰ ਨੌਜਵਾਨ ਦਾ ਕ.ਤਲ ਕਰਨ ਵਾਲੇ ਮੁਜਰਮ ਬਠਿੰਡਾ ਪੁਲਿਸ ਵੱਲੋਂ ਕਾਬੂ
ਇਸੇ ਤਰ੍ਹਾਂ ਦੂਜਾ ਰਾਸਤਾ ਪਟਿਆਲਾ ਫਾਟਕ-ਦਿੱਲੀ ਫਾਟਕ ਜਿਸਦੇ ਉਪਰ ਓਵਰ ਬ੍ਰਿਜ ਅਤੇ ਅੰਡਰ ਬ੍ਰਿਜ ਬਣ ਰਿਹਾ ਹੈ, ਅੰਡਰ ਬ੍ਰਿਜ ਬਣਕੇ ਤਿਆਰ ਹੋ ਚੁੱਕਾ ਹੈ ਅਤੇ ਓਵਰ ਬ੍ਰਿਜ ਜਿਸ ਦੇ ਹੇਠਾਂ ਪਟਿਆਲਾ ਲਾਈਨ ਜਾਂਦੀ ਹੈ ਪ੍ਰੰਤੂ ਰੇਲਵੇ ਲਾਇਨਾਂ ਦੇ ਉਪਰ ਓਵਰ ਬ੍ਰਿਜ ਨੂੰ ਮਿਲਾਉਣਲਈ ਰੇਲਵੇ ਬਹੁਤ ਹੀ ਦੇਰੀ ਕਰ ਰਿਹਾ, ਜਿਸ ਕਾਰਨ ਇਸ ਰਾਸਤੇ ਨੂੰ 10-12 ਪਿੰਡ ਤੇ 5-6 ਬਸਤੀਆਂ ਪੈਂਦੀਆਂ ਹਨ, ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਇਸਤੋਂ ਇਲਾਵਾ ਇੱਥੋਂ ਤਕ ਕਿ ਲਾਇਨੋ ਪਾਰਕ ਏਰੀਏ ਨੂੰ ਸਮਸ਼ਾਨ ਘਾਟ ਅਨਾਜ ਮੰਡੀ ਜਾਣ ਦੇ ਲਈ ਵੀ ਪ੍ਰਸਾਨੀ ਪੇਸ਼ ਆਉਂਦੀ ਹੈ।
ਫ਼ੌਜੀ ਜਵਾਨ ਨੇ ਨਰਸ ਪ੍ਰੇਮਿਕਾ ਦਾ ਕ.ਤਲ ਕਰਕੇ ਲਾਸ਼ ਘੱਗਰ ਦਰਿਆ ’ਚ ਸੁੱਟੀ
ਜਦੋਂਕਿ ਰਾਸਤਾ ਨਾ ਹੋਣ ਦੀ ਵਜਹਾ ਨਾਲ ਸਾਰੇ ਦੁਕਾਨਦਾਰਾਂ ਦੇ ਕੰਮ ਕਾਰ ਠੱਪ ਹਨ। ਇੱਥੋਂ ਤੱਕ ਕੇ ਕੋਈ ਅਟੈਕ ਜਾਂ ਕੋਈ ਐਮਰਜੰਸੀ ਕੇਸ ਦੌਰਾਨ ਜਾਂ ਡਿਲਵਰੀ ਕੇਸ ਹੋਣ ਤੇ ਉਹ ਸਮੇ ਤੇ ਡਾਕਟਰ ਕੋਲ ਨਹੀ ਪਹੁੰਚ ਸਕਦਾ ਜਿਸ ਕਾਰਨ ਕੋਈ ਅਣਹੋਣੀ ਘਟਨਾ ਵੀ ਵਾਪਰ ਸਕਦੀ ਹੈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਬਣ ਰਹੇ ਓਵਰ ਬ੍ਰਿਜ ਨੂੰ ਜਲਦੀ ਜੁੜਵਾ ਦਿੱਤਾ ਜਾਵੇ ਤਾਂ ਕਿ ਅੰਡਰ ਬ੍ਰਿਜ ਚੱਲ ਸਕੇ ਅਤੇ 10-12 ਪਿੰਡਾਂ ਅਤੇ 5 5-6 ਬਸਤੀਆਂ ਅਤੇ ਦੁਕਾਨਦਾਰਾਂ ਨੂੰ ਵੀ ਰਾਹਤ ਮਿਲ ਸਕੇ।
Share the post "ਭਾਜਪਾ ਆਗੂਆਂ ਨੇ ਕੇਂਦਰੀ ਮੰਤਰੀ ਕੋਲ ਸਿਰਕੀ ਬਜ਼ਾਰ ਅੰਡਰ ਬ੍ਰਿਜ ਦਾ ਰਾਸਤਾ ਖੋਲਣ ਦੀ ਕੀਤੀ ਮੰਗ"