ਡੈਮੋਕਰੇਟਿਕ ਟੀਚਰਜ ਫਰੰਟ ਦਾ ਸੂਬਾ ਚੋਣ ਇਜ਼ਲਾਸ 4 ਅਗਸਤ ਨੂੰ ਹੋਵੇਗਾ

Date:

spot_img

ਬਠਿੰਡਾ, 14 ਜੁਲਾਈ : ਡੈਮੋਕਰੇਟਿਕ ਟੀਚਰਜ਼ ਫਰੰਟ ਜ਼ਿਲਾ ਬਠਿੰਡਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਦੱਸਦਿਆਂ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਨੇ ਦੱਸਿਆ ਕਿ ਡੀਟੀਐਫ ਦਾ ਸੂਬਾ ਚੋਣ ਇਜਲਾਸ 4 ਅਗਸਤ ਨੂੰ ਬਠਿੰਡਾ ਵਿਖੇ ਹੋਣ ਜਾ ਰਿਹਾ। ਅੱਜ ਦੀ ਜ਼ਿਲਾ ਕਮੇਟੀ ਦੀ ਹੋਈ ਮੀਟਿੰਗ ਵਿੱਚ ਇਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਬਲਾਕ ਵਾਈਜ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਚੋਣ ਇਜਲਾਸ ਵਿੱਚ ਪੰਜਾਬ ਭਰ ਵਿੱਚੋਂ ਸੱਤ ਸੌ ਦੇ ਲਗਭਗ ਡੈਲੀਗੇਟ ਸ਼ਾਮਿਲ ਹੋਣਗੇ ।

ਡਾ. ਓਬਰਾਏ ਨੇ ਚਾਉਕੇ, ਬਾਲਿਆਂਵਾਲੀ, ਮਹਿਰਾਜ ਅਤੇ ਭਾਈ ਮਤੀ ਦਾਸ ਨਗਰ ਵਿਖੇ ਕੀਤਾ ਲੈਬੋਰੇਟਰੀਆ ਦਾ ਉਦਘਾਟਨ

ਸੂਬਾ ਕਮੇਟੀ ਮੈਂਬਰ ਬੇਅੰਤ ਸਿੰਘ ਫੂਲੇਵਾਲਾ ਅਤੇ ਬੂਟਾ ਸਿੰਘ ਰੋਮਾਣਾ ਨੇ ਦੱਸਿਆ ਕਿ ਅਧਿਆਪਕਾਂ ਦੀ ਸਿਰਮੋਰ ਜਥੇਬੰਦੀ ਦੇ ਸੂਬਾ ਚੋਣ ਇਜਲਾਸ ਵਿੱਚ ਨਵੀਂ ਸਿੱਖਿਆ ਨੀਤੀ ਸਮੇਤ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਜਗਾਰਾਮ ਤੀਰਥ, ਨਛੱਤਰ ਸਿੰਘ ਜੇਠੂਕੇ, ਅਮਰਦੀਪ ਸਿੰਘ, ਗੁਰਸੇਵਕ ਸਿੰਘ ਫੂਲ, ਗੋਬਿੰਦ ਸਿੰਘ,ਅਵਤਾਰ ਸਿੰਘ ਮਲੂਕਾ ਸੁਨੀਲ ਕੁਮਾਰ ਨਰਿੰਦਰ ਬੱਲੂਆਣਾ ਜਤਿੰਦਰ ਸ਼ਰਮਾ ਹਾਜ਼ਰ ਸਨ।

 

LEAVE A REPLY

Please enter your comment!
Please enter your name here

spot_img

Share post:

Popular

More like this
Related

World Bicycle Day; ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਸਾਈਕਲ ਰੈਲੀ

👉ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ...

Moga Police ਵੱਲੋਂ ਹਥਿਆਰਾਂ ਦੀ ਨੋਕ ‘ਤੇ ਮੋਟਰਸਾਈਕਲ ਲੁੱਟਣ ਵਾਲੇ 3 ਮੁਲਜ਼ਮ ਕਾਬੂ

Moga News: Moga Police ਵੱਲੋਂ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ...