21 ਜੁਲਾਈ ਨੂੰ ਜਲੰਧਰ ਦੀ ਵਿਸ਼ਾਲ ਜਨਤਕ ਕਨਵੈਂਸ਼ਨ ਵਿੱਚ ਸ਼ਾਮਿਲ ਹੋਣ ਦਾ ਸੱਦਾ
ਬਠਿੰਡਾ, 14 ਜੁਲਾਈ: ਬਠਿੰਡੇ ਦੀਆਂ ਸਮੂਹ ਜਮਹੂਰੀ ਜਨਤਕ ,ਮੁਲਾਜ਼ਮ, ਵਿਦਿਆਰਥੀ, ਕਿਸਾਨ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਥਾਨਕ ਟੀਚਰਜ਼ ਹੋਮ ਵਿਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲਾ ਬਠਿੰਡਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਅਰੁੰਧਿਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਸ਼ੌਕਤ ਹੁਸੈਨ ਖਿਲਾਫ ਯੂ. ਏ ਪੀ.ਏ. ਤਹਿਤ ਕੇਸ ਅਤੇ ਭਾਰਤ ਸਰਕਾਰ ਵੱਲੋਂ ਨਵੇਂ ਤਿੰਨੇ ਫੌਜਦਾਰੀ ਕਾਨੂੰਨਾਂ ਨੂੰ ਰੱਦ ਕਰਵਾਉਣ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ 21 ਜੁਲਾਈ ਦੀ ਵਿਸ਼ਾਲ ਜਨਤਕ ਕਨਵੈਂਸ਼ਨ ਅਤੇ ਮੁਜਾਹਾਰੇ ਵਿੱਚ ਸ਼ਾਮਿਲ ਹੋਣ ਲਈ ਬਠਿੰਡੇ ਜ਼ਿਲ੍ਹੇ ਦੀਆਂ ਜਨਤਕ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਬਠਿੰਡੇ ਅੰਦਰ ਵਿਸ਼ਾਲ ਜਨਤਕ ਕਨਵੈਂਸ਼ਨ ਅਤੇ ਮੁਜਾਹਾਰੇ ਦੀ ਲਾਮਬੰਦੀ ਲਈ ਤਿਆਰੀਆਂ ਮੁਕੰਮਲ ਕੀਤੀਆਂ।
ਡੈਮੋਕਰੇਟਿਕ ਟੀਚਰਜ ਫਰੰਟ ਦਾ ਸੂਬਾ ਚੋਣ ਇਜ਼ਲਾਸ 4 ਅਗਸਤ ਨੂੰ ਹੋਵੇਗਾ
ਮੀਟਿੰਗ ਦੌਰਾਨ ਤੱਥਾਂ ਸਮੇਤ ਪੂਰਾ ਮਸਲਾ ਆਮ ਲੋਕਾਂ ਤੱਕ ਲਿਜਾਣ ਲਈ ਲੀਫਲੈਟ ਦੀ ਵੰਡ ਕੀਤੀ ਗਈ। ਜ਼ਿਲਾ ਪੱਧਰੀ ਤਿਆਰੀ ਮੀਟਿੰਗ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਸੰਤ ਸਿੰਘ ਕੋਠਾਗੁਰੂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ, ਡੀ.ਟੀ.ਐਫ. ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ, ਤਰਕਸ਼ੀਲ ਸੋਸਾਇਟੀ ਪੰਜਾਬ ਬਠਿੰਡਾ ਇਕਾਈ ਦੇ ਪ੍ਰਧਾਨ ਹਾਕਮ ਸਿੰਘ , ਡੈਮੋਕਰੈਟਿਕ ਟੀਚਰ ਫਰੰਟ ਬਠਿੰਡਾ ਦੇ ਪ੍ਰਧਾਨ ਜਗਪਾਲ ਸਿੰਘ ਬੰਗੀ, ਪੈਨਸ਼ਨਰ ਐਸੋਸੀਏਸ਼ਨ ਤੋਂ ਪ੍ਰਿੰਸੀਪਲ ਰਣਜੀਤ ਸਿੰਘ, ਡੀ.ਐਮ.ਐਫ.ਬਠਿੰਡਾ ਦੇ ਪ੍ਰਧਾਨ ਸਿਕੰਦਰ ਸਿੰਘ ਧਾਲੀਵਾਲ , ਪੈਨਸ਼ਨਾਂ ਦੇ ਆਗੂ ਗੁਲਾਬ ਸਿੰਘ, ਟੀ.ਐਸ.ਯੂ. ਦੇ ਰਜਿੰਦਰ ਸਿੰਘ, ਟੀ.ਐਸ.ਯੂ. (ਭੰਗਲ ) ਦੇ ਆਗੂ ਚੰਦਰ ਸ਼ਰਮਾ, ਪੀ.ਐਸ.ਯੂ. (ਲਲਕਾਰ) ਤੋਂ ਪਰਵਿੰਦਰ ਕੌਰ, ਸਹਿਤ ਸਭਾ ਬਠਿੰਡਾ ਤੋਂ ਦਿਲਬਾਗ ਸਿੰਘ ਸਮੇਤ ਜਨਤਕ ਜਥੇਬੰਦੀਆਂ ਦੇ ਸਰਗਰਮ ਆਗੂਆਂ ਨੇ ਮੀਟਿੰਗ ਵਿੱਚ ਭਾਗ ਲਿਆ।
Share the post "ਸੂਬਾਈ ਜਨਤਕ ਕਨਵੈਂਸ਼ਨ ਲਈ ਬਠਿੰਡਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਗਈ ਤਿਆਰੀ ਮੀਟਿੰਗ"