ਬੱਸ ਤੇ ਟਰੈਕਟਰ ਦੀ ਟੱਕਰ, 5 ਲੋਕਾਂ ਦੀ ਮੌ+ਤ, ਤਿੰਨ ਦਰਜ਼ਨ ਜ.ਖ਼ਮੀ

Date:

spot_img

ਨਵੀਂ ਦਿੱਲੀ, 16 ਜੁਲਾਈ: ਬੀਤੀ ਦੇਰ ਰਾਤ ਇੱਕ ਬੱਸ ਅਤੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਪੰਜ ਲੋਕਾਂ ਦੀ ਮੌਤ ਹੋਣ ਅਤੇ ਤਿੰਨ ਦਰਜ਼ਨ ਦੇ ਕਰੀਬ ਲੋਕਾਂ ਦੇ ਜਖ਼ਮੀ ਹੋਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਹਾਦਸਾ ਦੇਰ ਰਾਤ ਕਰੀਬ ਇੱਕ ਵਜੇਂ ਮੁੰਬਈ-ਪੂਨੇ ਐਕਸਪ੍ਰੈਸ ਵੇਅ ’ਤੇ ਵਾਪਰਿਆ ਹੈ। ਜਿੱਥੇ ਅੱਗੇ ਤੋਂ ਇੱਕ ਟਰੈਕਟਰ ਆਉਣ ਕਾਰਨ ਇਹ ਭਿਆਨਕ ਟੱਕਰ ਹੋ ਗਈ।

ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਪੁੱਤਰ ਦੁਕਾਨਦਾਰ ਡਰਾ ਕੇ ਪੈਸੇ ਲੈਣ ਦੇ ਦੋਸ਼ਾਂ ਹੇਠ ਗ੍ਰਿਫਤਾਰ

ਇਸ ਹਾਦਸੇ ਤਂੋਂ ਬਾਅਦ ਦੋਨੋਂ ਹੀ ਵਾਹਨ ਸੜਕ ਦੇ ਨਾਲ ਡੂੰਘੀ ਖ਼ਾਈ ਵਿਚ ਡਿੱਗ ਪਏ। ਸੂਚਨਾ ਮੁਤਾਬਕ ਇਸ ਬੱਸ ਵਿਚ ਸਵਾਰ ਹੋ ਕੇ ਕਰੀਬ 40 ਤੋਂ ਵੱਧ ਲੋਕ ਪੰਡਰਪੁਰ ਦੇ ਧਾਰਮਿਕ ਸਥਾਨ ਵੱਲ ਜਾ ਰਹੇ ਸਨ ਪ੍ਰੰਤੂ ਰਾਸਤੇ ਵਿਚ ਇਹ ਘਟਨਾ ਵਾਪਰ ਗਈ। ਘਟਨਾ ਦਾ ਪਤਾ ਲੱਗਦੇ ਹੀ ਪ੍ਰਸ਼ਾਸਨ ਵੱਲੋਂ ਬੱਸ ਨੂੰ ਕਰੇਨ ਦੀ ਮੱਦਦ ਨਾਲ ਖ਼ਾਈ ਵਿਚੋਂਕੱਢਿਆ ਗਿਆ। ਇਸ ਦੌਰਾਨ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਪੰਜ ਲੋਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ।

 

LEAVE A REPLY

Please enter your comment!
Please enter your name here

spot_img

Share post:

Popular

More like this
Related

राष्ट्रीय राजधानी क्षेत्र के विकास को लेकर रिजनल प्लान 2041 होगा तैयार

👉केंद्रीय आवासन एवं शहरी कार्य मंत्री श्री मनोहर लाल...

Punjab Govt ਵੱਲੋਂ ਖੇਡਾਂ ਅਤੇ ਬੂਟ ਨਿਰਮਾਣ ਖੇਤਰ ਨੂੰ ਹੁਲਾਰਾ ਦੇਣ ਲਈ ਐਫ.ਡੀ.ਡੀ.ਆਈ. ਨਾਲ ਸਮਝੌਤਾ

👉ਰਣਨੀਤਕ ਸਮਝੌਤੇ ਤਹਿਤ ਐਮ.ਐਸ.ਐਮ.ਈਜ਼ ਨੂੰ ਉਨ੍ਹਾਂ ਦੇ ਨਜ਼ਦੀਕ ਗੁਣਵੱਤਾ...