ਅੰਬਾਲਾ, 17 ਜੁਲਾਈ: ਲੰਘੀ 29 ਮਾਰਚ ਨੂੰ ਗ੍ਰਿਫਤਾਰ ਕੀਤੇ ਗਏ ਨੌਜਵਾਨ ਕਿਸਾਨ ਆਗੂ ਨਵਦੀਪ ਸਿੰਘ ਜਲਬੇੜਾ ਨੂੰ ਬੀਤੀ ਦੇਰ ਅੰਬਾਲਾ ਜੇਲ੍ਹ ਦੇ ਵਿਚੋਂ ਰਿਹਾਅ ਕਰ ਦਿੱਤਾ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਨਵਦੀਪ ਦੀ ਪੱਕੀ ਜਮਾਨਤ ਅਰਜੀ ਮੰਨਜੂਰ ਕਰ ਲਈ ਸੀ। ਜਿਸਤੋਂ ਬਾਅਦ ਉਸਦੀ ਰਿਹਾਈ ਦੀ ਉਮੀਦ ਕੀਤੀ ਜਾ ਰਹੀ ਸੀ। ਨਵਦੀਪ ਦੀ ਰਿਹਾਈ ਤੋਂ ਬਾਅਦ ਹੁਣ ਕਿਸਾਨਾਂ ਵੱਲੋਂ ਅੱਜ ਤੋਂ ਅੰਬਾਲਾ ਦੇ ਐਸਪੀ ਦਫ਼ਤਰ ਦੇ ਘਿਰਾਓ ਦਾ ਪ੍ਰੋਗਰਾਮ ਵਾਪਸ ਲੈ ਲਿਆ ਗਿਆ। ਇਸਦੀ ਥਾਂ ਹੁਣ ਕਿਸਾਨਾਂ ਵੱਲੋਂ ਸਵਾਗਤੀ ਮਾਰਚ ਕੱਢਿਆ ਜਾਵੇਗਾ।
ਰਿਸ਼ਵਤ ਵਜੋਂ ਲੱਖ ਰੁਪਇਆ ਲੈਂਦੇ ਪਨਸਪ ਦੇ ਦੋ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਦੇਰ ਰਾਤ ਆਪਣੀ ਜੇਲ੍ਹ ਦੀ ਰਿਹਾਈ ਤੋਂ ਬਾਅਦ ਨਵਦੀਪ ਜਲਬੇੜਾ ਨੇ ਆਪਣੇ ਸੋਸਲ ਮੀਡੀਆ ਉਪਰ ਇੱਕ ਵੀਡੀਓ ਵੀ ਪੋਸਟ ਕੀਤੀ ਹੈ, ਜਿਸਦੇ ਵਿਚ ਆਪਣੇ ਹੱਕ ’ਚ ਖੜਣ ਵਾਲਿਆਂ ਦਾ ਸਵਾਗਤ ਕੀਤਾ ਹੈ।ਉਨ੍ਹਾਂ ਐਲਾਨ ਕੀਤਾ ਹੈ ਹੁਣ ਉਹ ਅਪਣੀ ਜਿੰਦਗੀ ਕਿਸਾਨੀਂ ਦੇ ਲੇਖੇ ਲਗਾਉਣਗੇ ਤੇ ਫ਼ਸਲ ਤੇ ਨਸਲ ਨੂੰ ਬਚਾਉਣ ਲਈ ਸੰਘਰਸ਼ ਕਰਨਗੇ। ਇਸ ਦੌਰਾਨ ਉਸਦੇ ਵੱਲੋਂ ਇੱਕ ਨਿੱਜੀ ਟੀਵੀ ਚੈਨਲ ਦੇ ਨਾਲ ਕੀਤੀ ਇੰਟਰਵਿਊ ਦੇ ਵਿਚ ਗ੍ਰਫਤਾਰੀ ਤੋਂ ਬਾਅਦ ਪੁਲਿਸ ’ਤੇ ਸੀਆਈਏ ਸਟਾਫ਼ ਦੇ ਦਫ਼ਤਰ ਵਿਚ ਭਾਰੀ ਤਸਦੱਦਦ ਦਾ ਦੋਸ਼ ਲਗਾਇਆ ਹੈ।
Share the post "ਹਾਈਕੋਰਟ ’ਚ ਜਮਾਨਤ ਮਿਲਣ ਤੋਂ ਬਾਅਦ ਨਵਦੀਪ ਜਲਬੇੜਾ ਅੰਬਾਲਾ ਜੇਲ੍ਹ ਵਿਚੋਂ ਹੋਏ ਰਿਹਾਅ"