ਬਠਿੰੰਡਾ, 18 ਜੁਲਾਈ: ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੂੰ ਓਵਰਆਲ ਡਿਪਲੋਮੇ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ’ਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਚੰਡੀਗੜ੍ਹ ਵੱਲੋਂ ਇਨਾਮੀ ਰਾਸ਼ੀ ਅਤੇ ਮੈਰਿਟ ਸਰਟੀਫਿਕੇਟ ਦਿੱਤੇ ਗਏ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਵਿਦਿਆਰਥੀਆਂ ਨੂੰ ਇਨਾਮੀ ਰਾਸ਼ੀ ਦੇ ਚੈੱਕ ਅਤੇ ਮੈਰਿਟ ਸਰਟੀਫਿਕੇਟਾਂ ਦੀ ਵੰਡ ਕੀਤੀ। ਉਹਨਾਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਵਿਦਿਆਰਥੀਆਂ ਨੇ ਰਾਜ ਭਰ ਵਿੱਚੋਂ ਮੋਹਰੀ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਉਹਨਾਂ ਦੱਸਿਆ ਕਿ ਬੋਰਡ ਦੀ ਮੈਰਿਟ ਸੂਚੀ ਵਿੱਚ ਵੀ ਹਰ ਸਾਲ ਇਸ ਕਾਲਜ ਦੇ ਵਿਦਿਆਰਥੀ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ।
ਵਾਤਾਵਰਣ ਚੇਤਨਾ ਮੁਹਿੰਮ ਤਹਿਤ ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿੱਚ ਬੂਟੇ ਲਗਾਏ
ਉਹਨਾਂ ਕਾਲਜ ਦੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ।ਕਾਲਜ ਦੇ ਅਕਾਦਮਿਕ ਇੰਚਾਰਜ ਸ੍ਰੀਮਤੀ ਮਗਨਦੀਪ ਕੌਰ ਬਰਾੜ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਅਸਮੀ ਨੇ ਆਪਣੇ ਟਰੇਡ ਵਿੱਚ ਓਵਰਆਲ ਡਿਪਲੋਮੇ ਵਿੱਚ ਰਾਜ ਭਰ ਵਿੱਚ ਦੂਸਰੀ, ਅਰਕਾਜੀਤ ਦਾਸ ਅਤੇ ਅਰਸ਼ ਮਿੱਤਲ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਉਨ੍ਹਾਂ ਨੇ ਮੁਖੀ ਵਿਭਾਗ ਇਲੈਕਟਰੀਕਲ ਇੰਜੀ: ਜਸਵੀਰ ਸਿੰਘ ਗਿੱਲ, ਮੁਖੀ ਵਿਭਾਗ ਕੰਪਿਊਟਰ ਇੰਜੀ: ਦਰਸ਼ਨ ਸਿੰਘ ਢਿੱਲੋ ਅਤੇ ਅਫ਼ਸਰ ਇੰਚਾਰਜ ਆਰਕੀਟੈਕਚਰ ਅਰਚਨਾ ਸਿੰਗਲਾ ਅਤੇ ਉਨ੍ਹਾਂ ਦੇ ਸਟਾਫ਼ ਦਾ ਵੀ ਧੰਨਵਾਦ ਕੀਤਾ।