WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਐੱਸ.ਐੱਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬੇਸਟ ਆਊਟ ਆਫ ਵੇਸਟ ਮੁਕਾਬਲਾ ਆਯੋਜਿਤ

ਬਠਿੰਡਾ, 20 ਜੁਲਾਈ: ਸਥਾਨਕ ਐਸ.ਐਸ.ਡੀ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਬੇਸਟ ਆਊਟ ਆਫ ਵੇਸਟ ਅਤੇ ਪ੍ਰੋਜੈਕਟ ਮੈਂਨੇਜਮੈਂਟ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਲਗਭਗ 23 ਵਿਦਿਆਰਥੀਆਂ ਨੇ ਭਾਗ ਲਿਆ । ਬੇਸਟ ਆਊਟ ਆਫ ਵੇਸਟ ਦੇ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਪਲਕ ਨੇ ਪਹਿਲਾ ਸਥਾਨ, ਗਿਆਰ੍ਹਵੀਂ ਜਮਾਤ ਦੀ ਹਰਨੂਰ ਕੌਰ ਨੇ ਦੂਜਾ, ਗਿਆਰ੍ਹਵੀਂ ਜਮਾਤ ਦੀ ਸ਼ਰੂਤੀ ਨੇ ਤੀਜਾ ਅਤੇ ਕੰਸੋਲੇਸ਼ਨ ਇਨਾਮ ਬਾਰ੍ਹਵੀਂ ਜਮਾਤ ਦੀ ਫੈਰੀ ਕਾਂਸਲ ਨੇ ਹਾਸਿਲ ਕੀਤਾ। ਇਸੇ ਤਰ੍ਹਾਂ ਪ੍ਰੋਜੈਕਟ ਮੈਂਨੇਜਮੈਂਟ ਮੁਕਾਬਲੇ ਵਿੱਚ ਬਾਰ੍ਹਵੀਂ ਜਮਾਤ ਦੀ ਮਨਦੀਪ ਨੇ ਪਹਿਲਾ ਅਤੇ ਵਨਸ਼ੀਕਾ ਨੇ ਦੂਜਾ ਸਥਾਨ ਹਾਸਿਲ ਕੀਤਾ ।

ਚਰਿੱਤਰ ’ਤੇ ਸ਼ੱਕ: ਪਤੀ ਨੇ ਕੀਤਾ ਪਤਨੀ ਦਾ ਬੇਰਹਿਮੀ ਨਾਲ ਕ.ਤਲ

ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਅੰਜੂ ਗਰਗ (ਮੁਖੀ, ਅਰਥ ਸ਼ਾਸਤਰ ਵਿਭਾਗ) ਅਤੇ ਮੈਡਮ ਨੇਹਾ ਭੰਡਾਰੀ (ਮੁਖੀ, ਹੋਮ ਮੈਨੇਜਮੈਂਟ ਵਿਭਾਗ) ਵੱਲੋਂ ਕੀਤੀ ਗਈ । ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਜੇਤੂ ਵਿਦਿਆਰਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਐਸ.ਐਸ.ਡੀ ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਸ਼ਮੀ ਤਿਵਾੜੀ ਨੇ ਕਾਲਜ ਪ੍ਰਿੰਸੀਪਲ, ਜੱਜ ਸਾਹਿਬਾਨ, ਸਹਿਯੋਗੀ ਅਧਿਆਪਕਾਂ ਅਤੇ ਵਿਦਿਆਰਣਾਂ ਦਾ ਧੰਨਵਾਦ ਕੀਤਾ । ਕਾਲਜ ਪ੍ਰਧਾਨ ਸੰਜੈ ਗੋਇਲ ਅਤੇ ਕਾਲਜ ਕਮੇਟੀ ਦੇ ਮੈਂਬਰਾਂ ਵੱਲੋਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ।

 

Related posts

ਕੁਝ ਨਵਾਂ ਸਿਖਣ ਤੇ ਕਰਨ ਦੀ ਉਤਸੁਕਤਾ ਲੈ ਕੇ ਜਾਂਦੀ ਹੈ ਮੰਜ਼ਿਲ ‘ਤੇ : ਡਿਪਟੀ ਕਮਿਸ਼ਨਰ

punjabusernewssite

ਮੀਤ ਹੇਅਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਬਣਨ ਉੱਤੇ ਦਿੱਤੀ ਵਧਾਈ

punjabusernewssite

ਜ਼ਿਲ੍ਹਾ ਪੱਧਰੀ ਯੁਵਕ ਉਤਸਵ ਯੁਵਾ ਸੰਵਾਦ ਇੰਡੀਆ@2047 ਆਯੋਜਿਤ

punjabusernewssite