ਬਠਿੰਡਾ, 20 ਜੁਲਾਈ: ਸਥਾਨਕ ਆਰ.ਬੀ.ਡੀ.ਏ.ਵੀ.ਸੀਨੀ.ਸਕੈਂ ਪਬਲਿਕ ਸਕੂਲ ਵਿਖੇ ਪੀ.ਟੀ.-1ਪੇਪਰਾਂ ਦੀ ਅਧਿਆਪਕ-ਮਾਪੇ ਮਿਲਣੀ ਦੌਰਾਨ ਬੱਚਿਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਹਰ ਵਿਸ਼ੇ ਦੇ ਅਧਿਆਪਕਾਂ ਵੱਲੋਂ ਦਿੱਤੇ ਗਏ ਘਰ ਦੇ ਕੰਮ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਕਿੰਡਰਗਾਰਟਨ ਬਲਾਕ ਵਿੱਚ ਅਲੰਕਰਨ ਸਿਰਲੇਖ ਹੇਠ ਇੱਕ ਰੋਜਾ ਜੀਵੰਤ ਪ੍ਰਦਰਸ਼ਨੀ ਸਫਲਤਾ ਪੂਰਵਕ ਆਯੋਜਿਤ ਕੀਤੀ ਗਈ।ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਸੋਸ਼ਲ ਸਾਂਇੰਸ ਵਿਸ਼ੇ ਦੇ ਮਾਡਲ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ। ਜਿੰਨਾਂ ਵਿੱਚ ਬੱਚਿਆਂ ਦੀ ਮਿਹਨਤ ਬਾਖੂਬੀ ਝਲਕਦੀ ਸੀ ।ਮਾਪਿਆਂ ਨੇ ਬੱਚਿਆਂ ਦੇ ਕੰਮਾਂ ਦੀ ਬੇਹੱਦ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਵੱਲੋਂ ਦਿੱਤੇ ਰਚਨਾਤਮਕ ਕਾਰਜਾਂ ਦੁਆਰਾ ਬੱਚਿਆਂ ਦੀ ਸੋਚਣ ਅਤੇ ਕਲਾਤਮਕ ਸ਼ਕਤੀ ਵਿੱਚਲੇ ਵਾਧੇ ਦੀ ਪ੍ਰਸੰਸਾ ਕੀਤੀ।
ਕਾਰਗਿਲ ਵਿਜੇ ਦਿਵਸ ਸਿਲਵਰ ਜੁਬਲੀ 2024 ’ਤੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਹਵਾਈ ਪ੍ਰਦਰਸ਼ਨੀ
ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਰ ਵਿਸ਼ੇ ਵਿੱਚ ਮਿਲੇ ਕੰਮ ਨੂੰ ਪ੍ਰਦਰਸ਼ਿਤ ਕੀਤਾ ,ਜਿਸ ਵਿੱਚ ਹਿਸਾਬ ਵਿਸ਼ੇ ਦੇ ਮਾਡਲ,ਸਾਇੰਸ ਵਿਸੇ ਦੇ ਚਾਰਟ(ਰੋਲ ਆਫ ਸਾਇੰਸਟਿਸ ਇਨ ਰਿਸਰਚ),ਸ਼ੋਸ਼ਲਸਾਂਇੰਸ ਵਿਸ਼ੇ ਵਿੱਚ ਵੇਸਟ ਮੈਨੇਜਮੈਂਟ,ਸਸਟੇਂਨਏਵਲ ਡਵੈਲਪਮੈਂਟ,ਕੰਜਿਊਮਰ ਅਵੇਅਰਨੈਂਸ,ਸ਼ੋਸ਼ਲ ਇਸ਼, ਤੇ ਡਿਜਾਸਟਰ ਮੈਨੇਜਮੈਂਟ ਉੱਪਰ ਰਚਨਾਤਮਕ ਕਾਰਜ ਕਰਵਾਏ ਗਏ। ਅੰਗਰੇਜੀ ਵਿਸ਼ੇ ਵਿੱਚ ਉੜੀਸਾ ਅਤੇ ਪੰਜਾਬ ਵਿਚਲੀਆਂ ਇਤਿਹਾਸਕ ਥਾਵਾਂ,ਇਸ਼ਤਿਹਾਰ ਪਿਕਟੋਰੀਅਲ ਡਿਸਕ੍ਰਿਪਸ਼ਨ,ਮੂਵੀ ਰਵਿਊ ਅਤੇ ਨਿਊਜ ਪੇਪਰ ਆਦਿ ਨੂੰ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਅਤੇ ਬੱਚਿਆਂ ਦੇ ਕੰਮ ਨੂੰ ਮਾਪਿਆਂ ਸਾਹਮਣੇ ਰੱਖਿਆ।
ਐੱਸ.ਐੱਸ.ਡੀ. ਗਰਲਜ਼ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਬੇਸਟ ਆਊਟ ਆਫ ਵੇਸਟ ਮੁਕਾਬਲਾ ਆਯੋਜਿਤ
ਪੰਜਾਬੀ ਵਿਸ਼ੇ ਵਿੱਚ ਮੇਰਾ ਪਿੰਡ, ਵਿਸਾਖੀ ਦਾ ਮੇਲਾ ਵਿਸ਼ਿਆਂ ਉੱਪਰ ਬੱਚਿਆਂ ਨੇ ਬੇਹੱਦ ਖੂਬਸੂਰਤ ਮਾਡਲ ਤਿਆਰ ਕੀਤੇ ਜਿੰਨਾਂ ਨੂੰ ਮਾਪਿਆਂ ਨੇ ਬਹੁਤ ਗਹੁ ਨਾਲ ਤੱਕਿਆ ਅਤੇ ਬੱਚਿਆਂ ਦੇ ਵਿਚਾਰ ਧਿਆਨ ਨਾਲ ਸੁਣੇ ਜੋ ਉਹਨਾਂ ਨੇ ਆਪਣੇ ਮਾਡਲਾਂ ਵਿੱਚ ਦਰਸਾਏ। ਇਸ ਤੋਂ ਇਲਾਵਾ ਫਲੈਸ਼ ਕਾਰਡ, ਵਿਆਕਰਨ ਦੇ ਵੱਖ-2 ਵਿਸ਼ਿਆਂ ਉੱਪਰ ਮਾਡਲਾ ਦੀ ਮੂੰਹ ਬੋਲਦੀ ਤਸਵੀਰ ਵੇਖਿਆਂ ਹੀ ਬਣਦੀ ਸੀ। ਪ੍ਰਿੰਸੀਪਲ ਮੈਡਮ ਡਾ. ਅਨੁਰਾਧਾ ਭਾਟੀਆ ਨੇ ਬੱਚਿਆਂ ਦੀ ਕੀਤੀ ਮਿਹਨਤ ਅਤੇ ਰਚਨਾਤਮਕਤਾ ਦੀ ਬਹੁਤ ਪ੍ਰਸੰਸਾ ਕੀਤੀ ਅਤੇ ਨਾਲ ਹੀ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ ਜਿੰਨਾਂ ਬੱਚਿਆਂ ਅੰਦਰਲੀਆਂ ਰਚਨਾਤਮਕ ਅਤੇ ਕਲਾਤਮਕ ਰੁਚੀਆਂ ਨੂੰ ਵਿਕਸਿਤ ਕਰਨ ਲਈ ਉਪਰਾਲਾ ਕੀਤਾ ਅਤੇ ਕਾਮਯਾਬ ਵੀ ਹੋਏ।
Share the post "ਡੀਏਵੀ ਪਬਲਿਕ ਸਕੂਲ ਦੇ ਵਿਚ ਅਧਿਆਪਕ-ਮਾਪੇ ਮਿਲਣੀ ਦੌਰਾਨ ਛੁੱਟੀਆਂ ਦੇ ਦਿੱਤੇ ਕੰਮ ਦੀ ਪ੍ਰਦਰਸ਼ਨੀ ਲਗਾਈ"