ਬਠਿੰਡਾ, 25 ਜੁਲਾਈ: ਨਰਮਾ ਪੱਟੀ ਵਾਲੇ ਜਿਲਿ੍ਹਆਂ ਵਿੱਚ ਆਈ ਸੀ ਏ ਆਰ-ਸੀ ਆਈ ਸੀ ਆਰ ਸਿਰਸਾ ਵੱਲੋਂ ਲਗਾਏ ਜਾ ਰਹੇ ਕਿਸਾਨ ਜਾਗਰੂਕਤਾ ਕੈਂਪਾਂ ਦੀ ਲੜੀ ਤਹਿਤ ਪਿੰਡ ਜੱਸੀ ਪੌ ਵਾਲੀ ਵਿਖੇ ਰਿਜਨਲ ਰੀਸਰਚ ਸਟੇਸ਼ਨ ਬਠਿੰਡਾ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਦੀ ਸਹਾਇਤਾ ਨਾਲ ਕਿਸਾਨ ਕੈਂਪ ਲਗਾਇਆ ਗਿਆ। ਕੈਂਪ ਦੀ ਸੁਰੂਆਤ ਾਕਰਦਿਆਂ ਡਾ: ਜਸਜਿੰਦਰ ਕੌਰ ਐਟੋਮੋਲੋਜਿਸਟ ਰਿਸਚਰਚ ਸਟੇਸ਼ਨ ਬਠਿੰਡਾ ਨੇ ਨਰਮੇਂ ਦੀ ਫ਼ਸਲ ਵਿੱਚ ਕੀੜੇ ਮਕੌੜਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਨਰਮੇ ਵਿੱਚ ਚਿੱਟੀ ਮੱਖੀ ਦੇ ਹਮਲੇ ਦੀ ਰੋਕਥਾਮ ਲਈ ਕੋਲਾਸਟੋ 2 ਸੌ ਗਰਾਮ ਜਾਂ ਸਫੀਨਾ 4 ਸੌ ਮਿਲੀਲਿਟਰ ਜਾਂ ੳਸੀਨ 60 ਗਰਾਮ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ ਪੀ ਏ ਯੂ ਲੁਣਿਆਣਾ ਵੱਲੋਂ ਸਿਫ਼ਾਰਸ ਕੋਈ ਵੀ ਕੀਟਨਾਸਕ ਸਪਰੇ ਕਰ ਸਕਦੇ ਹਨ।
ਐਸ.ਐਸ.ਡੀ ਪ੍ਰੋਫੈਸ਼ਨਲ ਕਾਲਜ ਦਾ ਬੀ.ਏ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ
ਡਾ: ਅਮਨਪ੍ਰੀਤ ਸਿੰਘ ਸਾਇੰਸਦਾਨ ਸੀ ਆਈ ਸੀ ਆਰ ਸਿਰਸਾ ਨੇ ਨਰਮੇਂ ਦੀ ਸੁਚੱਜੀ ਕਾਸਤ ਬਾਰੇ ਜਾਣਕਾਰੀ ਦਿੰਦੇ ਹੋਏ ਨਰਮੇਂ ਦੀ ਖੇਤੀ ਨੂੰ ਸਫ਼ਲ ਬਣਾਉਣ ਲਈ ਨੁਕਤੇ ਸਾਂਝੇ ਕੀਤੇ। ਡਾ: ਰਪੇਸ਼ ਅਰੋੜਾ ਨੇ ਨਰਮੇਂ ਦੀ ਫ਼ਸਲ ਵਿੱਚ ਆਉਣ ਵਾਲੀਆਂ ਬਿਮਾਰੀਆਂ ਅਤੇ ਇਹਨਾਂ ਦ ਰੋਕਥਾਮ ਬਾਰੇ ਚਾਨਣਾ ਪਾਇਆ। ਡਾ: ਹਰਜੀਤ ਸਿੰਘ ਬਰਾੜ ਐਗਰੋਨੋਮਿਸ਼ਟ ਰਿਸਰਚ ਸਟੇਸ਼ਨ ਬਠਿੰਡਾ ਨੇ ਕਿਸਾਨਾਂ ਨੂੰ ਨਰਮੇਂ ਵਿੱਚ ਨਦੀਨਾਂ ਦ ਰੋਕਥਾਮ ਬਾਰੇ ਜਾਣੂ ਕਰਵਾਇਆ ਅਤੇ ਸੁਚੱਜੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ। ਡਾ: ਜਗਪਾਲ ਸਿੰਘ ਏ ਡੀ ਓ ਬਲਾਕ ਬਠਿੰਡਾ ਨੇ ਨਰਮੇਂ ਦੀ ਮੌਜੂਦਾ ਸਥਿਤੀ ਬਾਰੇ ਚਾਨਣਾ ਪਾਇਆ । ਅਖੀਰ ਵਿੱਚ ਸ੍ਰੀ ਗੁਰਮਿਲਾਪ ਸਿੰੰਘ ਬੀ ਟੀ ਐੱਮ ਬਠਿੰਡਾ ਨੇ ਕਿਸਾਨਾਂ ਨੂੰ ਆਤਮਾ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੱਸਿਆ ਕਿ ਆਤਮਾ ਅਧੀਨ ਨਰਮੇਂ ਦੀ ਫ਼ਸਲ ਸਬੰਧੀ ਪ੍ਰਦਰਸ਼ਨੀਆਂ ਫਾਰਮ ਸਕੂਲ ਲਗਾ ਕੇ ਨਰਮੇਂ ਦੀ ਖੇਤੀ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਤੱਕ ਹਰ ਤਕਨੀਕੀ ਜਾਣਕਾਰੀ ਪਹੰਚਾਈ ਜਾ ਰਹੀ ਹੈ।
Share the post "ਨਰਮੇ ਦੀ ਫ਼ਸਲ ਵਿੱਚ ਗੁਲਾਬਰੀ ਸੁੰਡੀ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ"