ਬਠਿੰਡਾ, 26 ਜੁਲਾਈ: ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵੱਲੋਂ ਕਾਰਗਿਲ ਵਿਜੇ ਦਿਵਸ ਦੀ 25ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਸਵੇਰ ਦੀ ਸਭਾ ਸਮੇਂ ਕੀਤੇ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾ, ਕੋਰੀਓਗ੍ਰਾਫੀ, ਡਾਂਸ, ਕ਼ੁਇਜ਼ ਵਿੱਚ ਭਾਗ ਲਿਆ। ਇਸ ਸਭਾ ਵਿੱਚ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।ਸਿਲਵਰ ਓਕਸ ਸਕੂਲ ਦੇ ਐਨਸੀਸੀ ਕੈਡਿਟਾਂ ਨੇ ਐਨਸੀਸੀ ਕੇਅਰ ਟੇਕਰ
ਪਰਮਪਾਲ ਕੌਰ ਮਲੂਕਾ ਨੇ ਰੇਲਵੇ ਮੰਗਾਂ ਸਬੰਧੀ ਰਵਨੀਤ ਸਿੰਘ ਬਿੱਟੂ ਨੂੰ ਸੌਂਪਿਆ ਮੰਗ ਪੱਤਰ
ਸੰਦੀਪ ਸ਼ੇਰਗਿੱਲ ਦੇ ਨਾਲ ਤਿੰਨ ਪੰਜਾਬ ਨੇਵਲ ਯੂਨਿਟ ਐਨਸੀਸੀ ਬਠਿੰਡਾ ਦੇ ਕਮਾਂਡਿੰਗ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਗਿਲ ਵਿਜੇ ਦਿਵਸ ਸਬੰਧੀ ਬਠਿੰਡਾ ਮਿਲਟਰੀ ਸਟੇਸ਼ਨ ਵੱਲੋਂ ਕਰਵਾਏ ਮੇਲੇ ਵਿੱਚ ਭਾਗ ਲਿਆ। ਜਿੱਥੇ ਉਨ੍ਹਾਂ ਨੇ ਕਾਰਗਿਲ ਯੁੱਧ ਦੌਰਾਨ ਵਰਤੇ ਗਏ ਹਥਿਆਰਾਂ ਅਤੇ ਸਾਜੋ-ਸਮਾਨ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਸ਼੍ਰੀਮਤੀ ਮੀਤੂ ਅਰੋੜਾ ਨੇ ਕਾਰਗਿਲ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।