WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਯੂਪੀ ‘ਚ ਸਿੱਖਾਂ ਨੂੰ ਪੁਲਿਸ ਵੱਲੋਂ ਵੱਖਵਾਦੀ ਕਹਿਣ ਦਾ ਮਾਮਲਾ ਭਖਿਆ,ਦੇਖੋ ਵੀਡਿਉ

ਗਿਆਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਬਾਦਲ ਨੇ ਕੀਤੀ ਨਿੰਦਾ
ਚੰਡੀਗੜ੍ਹ, 29 ਜੁਲਾਈ: ਉੱਤਰ ਪ੍ਰਦੇਸ਼ ਦਾ ਇਲਾਕਾ ਲਖੀਮਪੁਰ ਖੇੜੀ ਮੁੜ ਚਰਚਾ ਵਿੱਚ ਹੈ। ਇਸ ਇਲਾਕੇ ਵਿੱਚ ਉਥੋਂ ਦੀ ਸਥਾਨਕ ਪੁਲਿਸ ਦੁਆਰਾ ਕਥਿਤ ਤੌਰ ਤੇ ਵੱਖਵਾਦੀ ਕਹਿਣ ਦਾ ਮਾਮਲਾ ਭਖਣ ਲੱਗਾ ਹੈ। ਇਸ ਮਾਮਲੇ ਦੀ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਵੀ ਲਗਾਤਾਰ ਵਾਈਰਲ ਹੋਈ ਰਹੀ ਹੈ, ਜਿਸਦੇ ਵਿਚ ਲਖਮੀਰਪੁਰ ਖੇੜੀ-ਪਲੀਆ ਭੀਰਾ ਰਾਜ ਮਾਰਗ ‘ਤੇ ਖੜ੍ਹੇ ਸਿੱਖਾਂ ਵੱਲੋਂ ਪੁਲਿਸ ਉਪਰ ਵੱਖਵਾਦੀ ਤੇ ਉਪਦਰਵੀ ਕਹਿਣ ਦੇ ਦੋਸ਼ ਲਗਾਏ ਜਾ ਰਹੇ ਹਨ। ਸੂਚਨਾ ਮੁਤਾਬਕ ਇੱਥੇ ਸ਼ਾਰਦਾ ਜਲ ਦੀ ਆਮਦ ਕਾਰਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੌਕੇ ‘ਤੇ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਦਿਖਾਈ ਦੇ ਰਹੀ ਹੈ, ਜਿਸਦੇ ਵਿਚੋਂ ਇਹ ਦੋਸ਼ ਪਾਲੀਆ ਕੋਤਵਾਲ ਵਿਵੇਕ ਕੁਮਾਰ ਉਪਾਧਿਆਏ ਉਪਰ ਲੱਗ ਰਹੇ ਹਨ। ਵੀਡੀਓ ਵਿਚ ਪੁਲਿਸ ਇਸ‌ ਦੌਰਾਨ ਮਾਰਗ ‘ਤੇ ਖੜ੍ਹੇ ਸਿੱਖਾਂ ਨੂੰ ਹਟਾਉਂਦੀ ਦਿਖਾਈ ਦੇ ਰਹੀ ਹੈ। ਉਧਰ ਇਸ ਘਟਨਾ ‘ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤ ਪਾਉਂਦਿਆਂ ਲਿਖਿਆ ਹੈ ਕਿ “ਲਗਤਾਰ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਸਰਕਾਰੀ ਸਰਪ੍ਰਸਤੀ ਹੇਠ ਭਾਰਤ ਅੰਦਰ ਘੱਟ ਗਿਣਤੀਆਂ ਪ੍ਰਤੀ ਫਲਾਈ ਜਾ ਰਹੀ ਨਫਰਤ ਦਾ ਨਤੀਜਾ ਹੈ।”

’ਤੇ ਇਹ ਕਾਤਲ ਹਸੀਨਾ ਸਿਰੇ ਦੀ ਠੱਗ ਨਿਕਲੀ…

ਉਨ੍ਹਾਂ ਕਿਹਾ ਕਿ ਕਿਤੇ ਸਿੱਖ ਆਈ ਪੀ ਐਸ ਜਾਂ ਆਈ ਏ ਐਸ ਅਧਿਕਾਰੀਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਕਿਤੇ ਬਹੁ ਗਿਣਤੀ ਨਾਲ ਸਬੰਧਿਤ ਅਫਸਰਾਂ ਵਲੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ। ਘੱਟ ਗਿਣਤੀਆਂ ਪ੍ਰਤੀ ਇਹੋ ਜਿਹਾ ਰਵਈਆ ਪੂਰੇ ਦੇਸ਼ ਨੂੰ ਨਫਰਤ ਦੀ ਅੱਗ ਵਿਚ ਝੋਕ ਸਕਦਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ “ਲਖੀਮਪੁਰ ਖੇੜੀ – ਪਲੀਆ ਭੀਰਾ (ਯੂਪੀ) ਰਾਜ ਮਾਰਗ ‘ਤੇ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਉੱਥੋਂ ਲੰਘ ਰਹੇ ਸਿੱਖਾਂ ਨੂੰ ਅੱਤਵਾਦੀ, ਉਪਦਰਵੀ ਜਿਹੇ ਸ਼ਬਦਾਂ ਨਾਲ ਬੇਇੱਜ਼ਤ ਕੀਤਾ ਜਾਣ ‘ਤੇ ਸਾਨੂੰ ਸਖ਼ਤ ਇਤਰਾਜ਼ ਹੈ। ” ਉਨ੍ਹਾਂ ਜਿੱਥੇ ਇਸ ਮਾਮਲੇ ਵਿਚ ਯੂ ਪੀ ਸਰਕਾਰ ਤੋਂ ਇਹਨਾਂ ਪੁਲਿਸ ਕਰਮੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ, ਸਾਰੇ ਸੂਬਿਆਂ ਅਤੇ ਕੇਂਦਰ ਦੀ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਕਿ ਘੱਟ ਗਿਣਤੀਆਂ, ਖ਼ਾਸ ਤੌਰ ‘ਤੇ ਸਿੱਖਾਂ ਪ੍ਰਤੀ ਫਲਾਈ ਜਾ ਰਹੀ ਨਫ਼ਰਤ ਨੂੰ ਠੱਲ੍ਹ ਪਾਉਣ ਲਈ ਸ਼ਰਾਰਤੀ ਲੋਕਾਂ ਦੇ ਨਾਲ ਨਾਲ ਸਰਕਾਰੀ ਕਰਮਚਾਰੀਆਂ ਨੂੰ ਵੀ ਇਸ ਬਾਰੇ ਤਾੜਨਾ ਕਰਨ। ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਅਤੇ ਇਹ ਹਮੇਸ਼ਾ ਜਬਰ ਅਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ।

Related posts

ਗੁਰਕੀਰਤ ਕੋਟਲੀ ਨੇ ਚਮੜਾ ਉਦਯੋਗ ‘ਤੇ ਲੱਗਣ ਵਾਲੇ ਦੋਹਰੇ ਟੈਕਸ ਨੂੰ ਮੁਆਫ ਕਰਨ ਦਾ ਕੀਤਾ ਐਲਾਨ

punjabusernewssite

ਵਿੱਤ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ ‘ਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ: ਹਰਪਾਲ ਸਿੰਘ ਚੀਮਾ

punjabusernewssite

ਸੂਬੇ ਦੀਆਂ ਜੇਲ੍ਹਾਂ ਵਿੱਚੋਂ ਵੀ.ਆਈ.ਪੀ. ਸੱਭਿਆਚਾਰ ਖਤਮ ਹੋਵੇਗਾ: ਭਗਵੰਤ ਮਾਨ

punjabusernewssite