WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਮੁਲਾਜ਼ਮ ਮੰਚ

ਪੀਆਰਟੀਸੀ ਕਾਮਿਆਂ ਨੇ ਚੰਡੀਗੜ੍ਹ ਡਿੱਪੂ ਦੇ ਜਰਨਲ ਮੈਨੇਜਰ ਵਿਰੁਧ ਮੋਰਚਾ ਖੋਲਣ ਦਾ ਕੀਤਾ ਐਲਾਨ

ਬਠਿੰਡਾ, 30 ਜੁਲਾਈ: ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਮੰਗਲਵਾਰ ਨੂੰ ਪੀ.ਆਰ.ਟੀ.ਸੀ ਦੇ ਡਿੱਪੂਆਂ ਅੱਗੇ ਗੇਟ ਰੈਲੀਆਂ ਕੀਤੀਆ ਗਈਆ। ਇਸ ਦੌਰਾਨ ਬਠਿੰਡਾ ਡਿੱਪੂ ਦੇ ਗੇਟ ’ਤੇ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ ਨੇ ਦਸਿਆ ਕਿ ਚੰਡੀਗੜ੍ਹ ਡਿੱਪੂ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਉਵਰ ਟਾਇਮ ਅਤੇ ਡਿਊਟੀਆਂ ਨੂੰ ਲੈ ਕੇ ਤੰਗ ਪ੍ਰੇਸਾਨ ਕੀਤੇ ਜਾ ਰਹੇ ਸੀ । ਇਸ ਸਬੰਧ ਵਿਚ 24 ਜੁਲਾਈ ਨੂੰ ਜਨਰਲ ਮੈਨੇਜਰ ਚੰਡੀਗੜ ਅਤੇ ਡੀ ਆਈ ਨਾਲ ਜਥੇਬੰਦੀ ਵੱਲੋਂ ਮੀਟਿੰਗ ਕੀਤੀ ਗਈ। ਇਸਤੋਂ ਬਾਅਦ ਅਗਲੇ ਦਿਨ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਕਈ ਮੰਗਾ ’ਤੇ ਆਪਸੀ ਸਹਿਮਤੀ ਵੀ ਬਣੀ ਪਰੰਤੂ ਇੰਨ੍ਹਾਂ ਨੂੰ ਅਧਿਕਾਰੀਆਂ ਨੇ ਨਜ਼ਰ ਅੰਦਾਜ਼ ਕਰ ਦਿੱਤਾ। ਜਿਸ ਕਾਰਨ ਵਰਕਰਾਂ ਵਿਚ ਬਹੁਤ ਰੋਸ ਹੈ।

ਅਕਾਲੀ ਦਲ ’ਚ ਵੱਡੀ ਹਲਚਲ: ਚੰਦੂਮਾਜਰਾ, ਜੰਗੀਰ ਕੌਰ, ਢੀਂਢਸਾ, ਮਲੂਕਾ, ਰੱਖੜਾ, ਵਡਾਲਾ ਆਦਿ ਆਗੂਆਂ ਨੂੰ ਕੱਢਿਆ

ਡਿੱਪੂ ਪ੍ਰਧਾਨ ਕੁਲਦੀਪ ਸਿੰਘ ਬਾਦਲਨੇ ਬੋਲਦਿਆਂ ਕਿਹਾ ਕਿ ਪਿਛਲੇ ਸਮੇਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਸਟੇਟ ਟਰਾਂਸਪੋਰਟ ਸੈਕਟਰੀ ਪੰਜਾਬ ਵੱਲੋਂ ਵਾਰ-ਵਾਰ ਮਨੇਜਮੈਂਟ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਮੁਲਾਜ਼ਮਾਂ ਕੰਡੀਸ਼ਨਾਂ ਲਾ ਕੇ ਬਾਹਰ ਕੱਢੇ ਗਏ ਹਨ ਉਹਨਾਂ ਮੁਲਾਜ਼ਮਾਂ ਨੂੰ one time relex ਦੇਕੇ ਬਹਾਲ ਕੀਤਾ ਜਾਵੇ ਪ੍ਰੰਤੂ ਮਨੇਜਮੈਂਟ ਵੱਲੋਂ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਲਿਖਤੀ ਆਡਰ ਹੋਣ ਦੇ ਬਾਵਜੂਦ ਵੀ ਮਨੇਜਮੈਂਟ ਲਾਗੂ ਕਰਨ ਵਿੱਚ ਅਸਮਰਥ ਹੈ। ਉਸ ਤੋਂ ਇਲਾਵਾ ਕੁਝ ਮੁਲਾਜ਼ਮਾਂ ਜ਼ੋ ਪਹਿਲਾਂ ਵੱਧ ਤਨਖਾਹ ਲੈਂਦੇ ਸੀ ਰਿਪੋਟਾ ਤੋਂ ਬਾਅਦ ਤਨਖਾਹ ਘੱਟ ਕਰ ਦਿੱਤੀ ਗਈ ਜਦੋਂ ਕਿ ਉਸ ਦੀ ਵੀ ਮਨਜ਼ੂਰੀ ਸਰਕਾਰ ਨੇ ਦਿੱਤੀ ਸੀ

ਪੰਜਾਬ ਦੀ ਇਸ ਨਗਰ ਕੋਂਸਲ ਦਾ ਕਲਰਕ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਪ੍ਰੰਤੂ ਉਹ ਪੱਤਰ ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ ਉਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਬਹਾਲ ਨਹੀਂ ਕੀਤੀਆਂ ਗਈਆਂ ਅਤੇ ਹੁਣ ਜੇਕਰ ਸਰਕਾਰ ਨੇ ਅਪੀਲ ਰਿਜੈਕਟ ਮੁਲਾਜਮਾਂ ਨੂੰ ਬਹਾਲ ਨਾ ਕੀਤਾ ਤਾਂ ਕਿਸੇ ਵੀ ਤਰਾਂ ਦੇ ਸੰਘਰਸ ਕਰਨ ਤੋ ਗੁਰੇਜ ਨਹੀਂ ਕੀਤਾ ਜਾਵੇਗਾ ਅਤੇ ਚੰਡੀਗੜ੍ਹ ਮੁਲਾਜ਼ਮਾਂ ਦੀਆਂ ਬਣਦੀਆਂ ਡਿਊਟੀਆਂ ਸੈੱਟ ਨਹੀਂ ਕੀਤੀਆਂ ਅਤੇ ਬਣਦਾ ਉਵਰ ਟਾਇਮ ਲਾਗੂ ਨਹੀਂ ਕੀਤਾ ਅਤੇ ਮਿੰਨੀ ਬੱਸਾ ਦੇ ਗੇੜੇ ਵਿੱਚ ਵਾਧਾ ਨਹੀਂ ਕੀਤਾ ਤਾਂ 5 ਅਗਸਤ ਨੂੰ ਜਰਨਲ ਮਨੇਜਰ ਚੰਡੀਗੜ੍ਹ ਡਿੱਪੂ ਦਾ ਘਿਰਾਓ ਕੀਤਾ ਜਾਵੇਗਾ ਜਿਸ ਦੀ ਜ਼ਿਮੇਵਾਰੀ ਸਰਕਾਰ ਅਤੇ ਮਨੇਜਮੈਂਟ ਦੀ ਹੋਵੇਗੀ ।

 

Related posts

ਸੂਬਾਈ ਜਨਤਕ ਕਨਵੈਂਸ਼ਨ ਲਈ ਬਠਿੰਡਾ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਕੀਤੀ ਗਈ ਤਿਆਰੀ ਮੀਟਿੰਗ

punjabusernewssite

ਸਾਥੀ ਹਰਭਜਨ ਸਿੰਘ ਹੁੰਦਲ ਦੇ ਸਦੀਵੀ ਵਿਛੋੜੇ ’ਤੇ ਪ.ਸ.ਸ.ਫ. ਵਲੋਂ ਦੁੱਖ ਦਾ ਪ੍ਰਗਟਾਵਾ

punjabusernewssite

ਤਹਿਸੀਲਦਾਰ ਦੀ ਮੁਅੱਤਲੀ ਵਿਰੁਧ ਭੜਕੇ ਮਾਲ ਅਧਿਕਾਰੀ, ਦੋ ਦਿਨਾਂ ਲਈ ਕੀਤਾ ਕੰਮਕਾਜ਼ ਠੱਪ

punjabusernewssite