ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਨੇ ਤੀਆਂ ਦਾ ਤਿਊਹਾਰ ਮਨਾਇਆ

Date:

spot_img

ਬਠਿੰਡਾ, 31 ਜੁਲਾਈ: ਸੀਨੀਅਰ ਸਟਿੀਜਨ ਕੌਂਸਲ ਬਠਿੰਡਾ ਵੱਲੋਂ ਲੰਘੇ ਦਿਨ ਸਥਾਨਕ ਗਣਪਤੀ ਕਲੋਨੀ ਦੇ ਟਿਊਲਿਪ ਕਲੱਬ ਵਿਖੇ ਤੀਆਂ ਦਾ ਤਿਊਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਿਲਵਰ ਓਕਸ ਸਕੂਲ ਗਰੁਪ ਬਠਿੰਡਾ ਦੀ ਡਾਇਰੈਕਟਰ ਮਾਲਵਿੰਦਰ ਕੌਰ ਨੇ ਮੁੱਖ ਮਹਮਿਾਨ ਵਜੋਂ ਸ਼ਿਰਕਤ ਕੀਤੀ। ਪ੍ਰਧਾਨ ਹਰਪਾਲ ਸਿੰਘ ਖੁਰਮੀ ਨੇ ਉਹਨਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਚੇਅਰਪਰਸਸਨ ਸਤਵੰਤ ਕੌਰ ਅਤੇ ਗਵਰਨਿੰਗ ਬਾਡੀ ਦੇ ਮੈਂਬਰਾਂ ਵੱਲੋਂ ਸਨਮਾਨਤਿ ਕੀਤਾ ਗਿਆ। ਇਸ ਦੌਰਾਨ ਸਤਵੰਤ ਕੌਰ ਵੱਲੋਂ ਤਿਆਰ ਕਰਵਾਏ ਗਏ ਗਿੱਧੇ ਨੇ ਖੂਬ ਰੰਗ ਬੰਨਿ੍ਹਆ।

 

 

ਵਾਇਨਾਡ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਵਧ ਕੇ 143 ਹੋਈ,90 ਹਾਲੇ ਵੀ ਲਾਪਤਾ

ਮੀਤ ਪ੍ਰਧਾਨ ਜਗਤਾਰ ਸਿੰਘ ਭੰਗੂ, ਪਰਮਜੀਤ ਭੰਗੂ, ਡਾਕਟਰ ਜੂਹੀ, ਕਪਲਿ ਗੋਇਲ,ਰਮਾ ਸ਼ਰਮਾ, ਅਮਰਜੀਤ ਖੁਰਮੀ, ਮਨਜੀਤ ਕੌਰ,ਤਰਸੇਮ ਨਰੂਲਾ ਅਤੇ ਰਾਜਿੰਦਰ ਖੁਰਮੀ ਨੇ ਗੀਤ ਅਤੇ ਬੋਲੀਆਂ ਸੁਣਾ ਕੇ ਤਿਊਹਾਰ ਨੂੰ ਬਹੁਤ ਹੀ ਰੌਚਿਕ ਬਣਾ ਦਿੱਤਾ। ਮੈਂਬਰਾਂ ਦੀ ਸ਼ਾਦੀ ਦੀ ਸਾਲਗਿਰਾਹ ਖੇਡਾਂ ਕਰਵਾ ਕੇ ਅਤੇ ਜੇਤੂਆਂ ਨੂੰ ਇਨਾਮ ਦੇ ਕੇ ਮਨਾਈ ਗਈ। ਮੈਂਬਰਾਂ ਦੇ ਜਨਮ ਦਿਨ ਵੀ ਮਨਾਏ ਗਏ। ਮੁੱਖ ਮਹਿਮਾਨ ਨੇ ਸੀਨੀਅਰ ਸਟਿੀਜ਼ਨਾਂ ਦੇ ਵੱਲੋਂ ਤੀਆਂ ਦੇ ਤਿਊਹਾਰ ਮਨਾਉਣ ਲਈ ਪ੍ਰਸੰਸਾ ਕੀਤੀ। ਅੰਤ ਵਿੱਚ ਖੀਰ ਪੂੜਿਆਂ ਦਾ ਸਾਰਿਆਂ ਨੇ ਖੂਬ ਅਨੰਦ ਮਾਣਿਆ। ਇਸ ਉਤਸਵ ਦਾ ਸੰਚਾਲਨ ਸੰਗੀਤਾ ਸੋਢੀ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ।

 

LEAVE A REPLY

Please enter your comment!
Please enter your name here

spot_img

Share post:

Popular

More like this
Related

BJP Chandigarh ਪ੍ਰਧਾਨ ਦੇ ਬਿਆਨ ਖਿਲਾਫ ਸੜਕਾਂ ‘ਤੇ ਉੱਤਰੀ ਬਠਿੰਡਾ ਕਾਂਗਰਸ

👉ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਜਨਤਕ, ਚੰਡੀਗੜ੍ਹ ਦੇ...

Amritsar ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ; ਇੱਕ ਵਿਅਕਤੀ ਕਾਬੂ

👉ਆਸਟ੍ਰੇਲੀਆ ਅਧਾਰਤ ਸਾਥੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ...