WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਪ੍ਰਦੀਪ ਕਲੇਰ ਦੇ ਦਾਅਵਿਆਂ ਤੋਂ ਬਾਅਦ ਬਾਗੀ ਅਕਾਲੀ ਧੜੇ ਨੇ ਕਿਹਾ ਹੁਣ ਸੁਖਬੀਰ ਬਾਦਲ ਪ੍ਰਧਾਨਗੀ ਦੇ ਯੋਗ ਨਹੀਂ ਰਿਹਾ…

ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਅਨੁਸਾਸ਼ਨੀ ਕਮੇਟੀ ਵਲੋਂ ਅੱਠ ਸੀਨੀਅਰ ਆਗੂਆਂ ਦੀ ਬਰਤਰਫ਼ੀ ਨੂੰ ਵੀ ਸਿਰੇ ਤੋਂ ਕੀਤਾ ਰੱਦ
ਕਿਹਾ, ‘ਜਲਦੀ ਡੈਲੀਗੇਟ ਅਜਲਾਸ ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਜਾਵੇਗਾ’
ਚੰਡੀਗੜ੍ਹ, 31 ਜੁਲਾਈ: ਡੇਰਾ ਮੁਖੀ ਨੂੰ ਮੁਆਫ਼ੀਨਾਮਾ ਦਿਵਾਉਣ ਵਿਚ ਭੂਮਿਕਾ ਨਿਭਾਉਣ ਦੇ ਲੱਗ ਰਹੇ ਦੋਸ਼ਾਂ ਅਤੇ ਅਕਾਲੀ ਰਾਜ਼ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਫ਼ਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸੀਬਤਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ। ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਾਬਕਾ ਮੁਖੀ ਰਹੇ ਅਤੇ ਬੇਅਦਬੀ ਕਾਂਡ ਦੇ ਮੁੱਖ ਮੁਜਰਮ ਮੰਨੇ ਜਾਂਦੇ ਪ੍ਰਦੀਪ ਕਲੇਰ ਵੱਲੋਂ ਕੀਤੇ ਅਹਿਮ ਖ਼ੁਲਾਸਿਆਂ ਤੋਂ ਬਾਅਦ ਹੂਣ ਬਾਗੀ ਧੜੇ ਨੇ ਸੁਖਬੀਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ਹੁਣ ਉਹ ਪ੍ਰਧਾਨਗੀ ਦੇ ਯੋਗ ਨਹੀਂ ਰਹੇ। ਬੀਤੇ ਕੱਲ ਅਕਾਲੀ ਦਲ ਦੇ ਚੋਟੀ ਦੇ ਸਵਾ ਦਰਜ਼ਨ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਤੋਂ ਬਾਅਦ ਬੁੱਧਵਾਰ ਨੂੰ ਬਾਗੀ ਅਕਾਲੀ ਦਲ ਦੇ ਆਗੂਆਂ ਵੱਲੋਂ ਉੱਚ ਪੱਧਰੀ ਮੀਟਿੰਗ ਕੀਤੀ ਗਈ।

Ex CM ਚੰਨੀ ਨੇ PM ਮੋਦੀ ਖਿਲਾਫ਼ ਸਪੀਕਰ ਨੂੰ ਕੀਤੀ ਸਿਕਾਇਤ,ਜਾਣੋ ਮਾਮਲਾ

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਅਨੁਸਾਸਨੀ ਕਮੇਟੀ ਵੱਲੋਂ ਸੀਨੀਅਰ ਆਗੂਆਂ ਨੂੰ ਕੱਢਣ ਦੇ ਫੈਸਲੇ ਨੂੰ ਵੀ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਤੇ ਉਨ੍ਹਾਂ ਕਿਹਾ ਕਿ ਬਰਤਰਫੀ ਦਾ ਅਧਿਕਾਰ ਸਿਰਫ ਵਰਕਿੰਗ ਕਮੇਟੀ ਕੋਲ ਹੈ। ਉਹਨਾਂ ਹੋਰ ਸਪਸ਼ਟ ਕੀਤਾ ਕਿ ਅਨੁਸਾਸ਼ਨੀ ਕਮੇਟੀ ਸਿਰਫ਼ ਵਰਕਿੰਗ ਕਮੇਟੀ ਜਾਂ ਪਾਰਟੀ ਪ੍ਰਧਾਨ ਨੂੰ ਸਿਫਾਰਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਸ. ਢੀਂਡਸਾ ਨੇ ਇਹ ਵੀ ਐਲਾਨ ਕੀਤਾ ਕਿ ਜਲਦੀ ਹੀ ਡੈਲੀਗੇਟਾਂ ਦਾ ਇਜਲਾਸ ਬੁਲਾ ਕੇ ਪਾਰਟੀ ਦਾ ਨਵਾਂ ਢਾਂਚਾ ਖੜ੍ਹਾ ਕੀਤਾ ਜਾਵੇਗਾ। ਸ: ਢੀਂਡਸਾ ਨੇ ਕਿਹਾ ਕਿ ਭਾਵੇਂ ਸੁਖਬੀਰ ਸਿੰਘ ਬਾਦਲ ਅਜੇ ਵੀ ਪਾਰਟੀ ਵਰਕਰਾਂ ਅਤੇ ਸਮੂਹ ਪੰਜਾਬੀਆਂ ਖਾਸ ਕਰ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਤੋਂ ਉਲਟ ਪਾਰਟੀ ਪ੍ਰਧਾਨ ਦੀ ਪਦਵੀ ਨੂੰ ਚਿੰਬੜਿਆ ਬੈਠਾ ਹੈ, ਪਰ ਅਸਲ ਵਿਚ ਹੁਣ ਉਹ ਪਾਰਟੀ ਤੇ ਲੋਕਾਂ ਦਾ ਵਿਸ਼ਵਾਸ਼ ਪੂਰੀ ਤਰਾਂ ਗੁਆ ਚੁੱਕਿਆ ਹੈ ਤੇ ਪਾਰਟੀ ਇਕ ਤਰਾਂ ਨਾਲ ਲੀਡਰਸ਼ਿਪ ਤੋਂ ਵਿਹੂਣੀ ਹੋ ਗਈ ਹੈ।

ਅੰਮ੍ਰਿਤਪਾਲ ਸਿੰਘ ਦੀ ਪਿਟੀਸ਼ਨ ’ਤੇ ਕੇਂਦਰ ਅਤੇ ਪੰਜਾਬ ਸਰਕਰ ਨੂੂੰ ਨੋਟਿਸ

ਪਾਰਟੀ ਸਰਪ੍ਰਸੱਤ ਨੇ ਕਿਹਾ ਕਿ ਇਸ ਲਈ ਹੀ ਉਹਨਾਂ ਨੇ ਫੈਸਲਾ ਕੀਤਾ ਹੈ ਕਿ ਅਕਾਲੀ ਦਲ ਦਾ ਡੈਲੀਗੇਟ ਅਜਲਾਸ ਬੁਲਾ ਕੇ ਪਾਰਟੀ ਪ੍ਰਧਾਨ ਸਮੇਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇ ਤਾਂ ਕਿ ਪਾਰਟੀ ਵਿਚ ਨਵੀਂ ਰੂਹ ਫੂਕੀ ਜਾਵੇ। ਉਹਨਾਂ ਕਿਹਾ ਕਿ ਉਹ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ ਮਸ਼ਵਰਾ ਕਰ ਕੇ ਛੇਤੀ ਹੀ ਜਨਰਲ ਅਜਲਾਸ ਦਾ ਸਮਾਂ ਤੇ ਅਸਥਾਨ ਬਾਰੇ ਫੈਸਲਾ ਕਰਨਗੇ । ਪਾਰਟੀ ਸਰਪ੍ਰਸਤ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਨਿੱਜੀ ਤੇ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਦਸਮ ਪਾਤਸ਼ਾਹ ਦਾ ਸੁਆਂਗ ਰਚਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਸਾਜ਼ਿਸ਼ ਘੜਣ ਦੇ ਦੋਸ਼ੀ ਰਾਮ ਰਹੀਮ ਨੂੰ ਮਿਲ ਕੇ ਜਿਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਉਥੇ ਸਮੁੱਚੇ ਖਾਲਸਾ ਪੰਥ ਨਾਲ ਵੀ ਧਰੋਹ ਕਮਾਇਆ ਹੈ। ਉਹਨਾਂ ਕਿਹਾ ਕਿ ਜਿਹੜੇ ਅਕਾਲੀ ਆਗੂ ਹੁਣ ਡੇਰੇ ਦੇ ਆਗੂ ਪ੍ਰਦੀਪ ਕਲੇਰ ਨੂੰ ਹੁਣ ਬੇਅਦਬੀਆਂ ਦੀ ਸਾਜ਼ਿਸ਼ ਰੱਚਣ ਦਾ ਮੁੱਖ ਦੋਸ਼ੀ ਕਹਿ ਰਹੇ ਹਨ ਉਹ ਇਹ ਦਸਣ ਕਿ ਸੁਖਬੀਰ ਸਿੰਘ ਬਾਦਲ ਨੇ ਉਸ ਆਗੂ ਨੂੰ ਰਾਮ ਰਹੀਮ ਨਾਲ ਰਾਬਤਾ ਰੱਖਣ ਲਈ ਆਪਣਾ ਏਲਚੀ ਕਿਉਂ ਬਣਾਇਆ ਅਤੇ ਆਪਣੇ ਘਰ ਬੁਲਾ ਬੁਲਾ ਕੇ ਕਿਉਂ ਉਸ ਨਾਲ ਮੁਲਾਕਾਤਾਂ ਕਰਦਾ ਰਿਹਾ। ਜਿਸ ਨੇ ਮੁਆਫ਼ੀ ਵਾਲੀਆਂ ਚਿੱਠੀਆਂ ਦਾ ਅਦਾਨ ਪ੍ਰਦਾਨ ਵੀ ਕੀਤਾ ਸੀ।

ਪੰਜਾਬ ਦਾ ਸਭ ਤੋਂ ਮਹਿੰਗਾ Ladowal Toll Plaza ਮੁੜ ਤੋਂ ਪੁਲਿਸ ਨੇ ਕਰਵਾਇਆ ਚਾਲੂ,ਕਿਸਾਨ ਆਗੂ ਲਏ ਹਿਰਾਸਤ ’ਚ

ਇਸ ਤੋਂ ਅੱਗੇ ਬੋਲਦਿਆਂ ਗੁਰਪ੍ਰਤਾਪ ਸਿੰਘ ਬਡਾਲਾ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵਲੋਂ ਸਮੁੱਚੇ ਵਰਕਰ ਸਾਹਿਬਾਨਾਂ ਨੂੰ, ਸਰਕਲ ਪ੍ਰਧਾਨ ਸਾਹਿਬਾਨਾਂ ਨੂੰ, ਸ਼ਰੋਮਣੀ ਕਮੇਟੀ ਦੇ ਮੈਂਬਰਾਂ ਨੂੰ, ਜ਼ਿਲਾ ਪ੍ਰਧਾਨਾਂ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਹੈ ਕਿ ਸਾਰੇ ਅੱਗੇ ਆਉਣ ਕਿਉਂਕਿ ਪਾਰਟੀ ’ਤੇ ਬੜਾ ਗੰਭੀਰ ਸੰਕਟ ਹੈ, ਪਾਰਟੀ ਪ੍ਰਧਾਨ ਦੀਆਂ ਆਪਹੁਦਰੀਆਂ ਕਰਕੇ ਸਾਰਿਆਂ ਦਾ ਸਿਰ ਨੀਵਾਂ ਹੋਇਆ ਹੈ।ਇਸ ਮੌਕੇ ਸੁਖਦੇਵ ਸਿੰਘ ਢੀਂਡਸਾ, ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜੰਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ,, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਬਲਦੇਵ ਸਿੰਘ ਮਾਨ, ਗਗਨਜੀਤ ਸਿੰਘ ਬਰਨਾਲਾ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਸਿੰਘ ਪੰਜੌਲੀ, ਜਸਟਿਸ ਨਿਰਮਲ ਸਿੰਘ, ਹਰਿੰਦਰਪਾਲ ਸਿੰਘ ਟੌਹੜਾ, ਬੀਬੀ ਪਰਮਜੀਤ ਕੌਰ ਲਾਂਡਰਾ, ਰਣਧੀਰ ਸਿੰਘ ਰੱਖੜਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਅਮਰਿੰਦਰ ਸਿੰਘ ਲਿਬੜਾ, ਤਜਿੰਦਰਪਾਲ ਸਿੰਘ ਸੰਧੂ, ਬੀਬੀ ਪਰਮਜੀਤ ਕੌਰ ਗੁਲਸ਼ਨ, ਸੁਰਿੰਦਰ ਕੌਰ ਦਿਆਲ, ਸਤਵਿੰਦਰ ਸਿੰਘ ਟੌਹੜਾ ਆਦਿ ਵੀ ਹਾਜ਼ਰ ਸਨ।

 

 

Related posts

ਪਲਾਟ ਕੇਸ ਵਿੱਚ ਪੀਸੀਐਸ ਅਧਿਕਾਰੀ ਬਿਕਰਮਜੀਤ ਸ਼ੇਰਗਿੱਲ ਨੂੰ ਵੀ ਮਿਲੀ ਅੰਤ੍ਰਿਮ ਜਮਾਨਤ

punjabusernewssite

ਤੇਲ ਤੇ ਬਿਜਲੀ ਮਹਿੰਗੀ ਕਰਨ ਵਿਰੁਧ ਸੁਧਾਰ ਲਹਿਰ ਦੇ ਆਗੂਆਂ ਦੇਣਗੇ ਡਿਪਟੀ ਕਮਿਸ਼ਨਰਾਂ ਨੂੂੰ ਮੰਗ ਪੱਤਰ

punjabusernewssite

ਭਾਜਪਾ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ‘ਆਪ’ ਦਾ ਫੜਿਆਂ ਪਲ੍ਹਾਂ

punjabusernewssite