WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸੰਗਰੂਰ

ਮੁੱਖ ਮੰਤਰੀ ਨੇ ਖੇੜੀ (ਸੁਨਾਮ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ

ਨੌਜਵਾਨਾਂ ਨੂੰ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਪ੍ਰਦਾਨ ਕਰੇਗਾ ਕੇਂਦਰ
ਖੇੜੀ (ਸੁਨਾਮ), 31 ਜੁਲਾਈ: ਫੌਜ, ਅਰਧ ਸੈਨਿਕ ਬਲਾਂ ਅਤੇ ਪੁਲਿਸ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਿਸਹੱਦੇ ਕਾਇਮ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਲਗਪਗ 29 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਫਾਰ ਟਰੇਨਿੰਗ ਐਂਡ ਇੰਪਲਾਇਮੈਂਟ ਆਫ ਪੰਜਾਬ ਯੂਥ (ਸੀ-ਪਾਈਟ) ਦਾ ਨੀਂਹ ਪੱਥਰ ਰੱਖਿਆ।ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਕੇਂਦਰ 10 ਏਕੜ ਰਕਬੇ ਵਿੱਚ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸਵੈ-ਅਨੁਸ਼ਾਸਨ, ਰਾਸ਼ਟਰੀ ਭਾਵਨਾ ਅਤੇ ਨਿਰਪੱਖਤਾ ਅਤੇ ਕੰਮ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹੁਨਰ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗੀ।

ਪ੍ਰਦੀਪ ਕਲੇਰ ਦੇ ਦਾਅਵਿਆਂ ਤੋਂ ਬਾਅਦ ਬਾਗੀ ਅਕਾਲੀ ਧੜੇ ਨੇ ਕਿਹਾ ਹੁਣ ਸੁਖਬੀਰ ਬਾਦਲ ਪ੍ਰਧਾਨਗੀ ਦੇ ਯੋਗ ਨਹੀਂ ਰਿਹਾ…

ਉਨ੍ਹਾਂ ਕਿਹਾ ਕਿ ਸੀ-ਪਾਈਟ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਇਕਲੌਤੀ ਸੰਸਥਾ ਹੈ ਜੋ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੰਦੀ ਹੈ ਅਤੇ ਇਸ ਵਿੱਚ ਰਹਿਣ-ਸਹਿਣ ਅਤੇ ਸਿਖਲਾਈ ਬਿਲਕੁਲ ਮੁਫ਼ਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿੱਚ 14 ਸੀ-ਪਾਈਟ ਕੈਂਪ ਹਨ। ਸੀ-ਪਾਈਟ ਕੇਂਦਰ ਹੁਣ ਤੱਕ 2,52,656 ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰ ਚੁੱਕੀ ਹੈ ਅਤੇ ਇਸ ਵਿਚੋਂ 1,14,670 ਨੌਜਵਾਨਾਂ ਨੂੰ ਰੋਜ਼ਗਾਰ ਹਾਸਲ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਨੂੰ ਹੋਰ ਮਜ਼ਬੂਤ ਕਰਨ ਲਈ ਪਿੰਡ ਖੇੜੀ ਵਿਖੇ ਸਥਾਪਤ ਹੋਣ ਵਾਲੇ ਕੈਂਪਸ ਵਿੱਚ ਕਲਾਸ ਰੂਮ, ਰਹਿਣ-ਸਹਿਣ, ਖਾਣ-ਪੀਣ, ਆਧੁਨਿਕ ਖੇਡ ਮੈਦਾਨ ਸਮੇਤ ਉੱਤਮ ਦਰਜੇ ਦੀਆਂ ਸਹੂਲਤਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿੱਚ ਸਾਲਾਨਾ 1200 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਵਿੱਚ ਬਾਕੀ 14 ਸੀ-ਪਾਈਟ ਕੈਂਪਸ ਵੀ ਕਲਾਸਾਂ ਅਤੇ ਹੋਰ ਆਧੁਨਿਕ ਸਹੂਲਤਾਂ ਨਾਲ ਅਪਗ੍ਰੇਡ ਕੀਤੇ ਜਾ ਰਹੇ ਹਨ।

Gulab Chand Kataria ਨੇ ਪੰਜਾਬ ਦੇ Governor ਵਜੋਂ ਚੁੱਕੀ ਸਹੁੰ,ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ ਤੌਰ ‘ਤੇ ਰਹੇ ਹਾਜ਼ਰ

ਇਸ ਉਦੇਸ਼ ਲਈ ਪੰਜਾਬ ਸਰਕਾਰ ਵਲੋਂ 78.50 ਕਰੋੜ ਰੁਪਏ ਦੇ ਬਜਟ ਦੀ ਵਿਵਸਥਾ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀ-ਪਾਈਟ ਦੇ ਪਿਛਲੇ 34 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਲਈ ਅਜਿਹੇ ਯਤਨ ਨਹੀਂ ਕੀਤੇ। ਮੁੱਖ ਮੰਤਰੀ ਨੇ ਕਿਹਾ ਕਿ ਸੀ-ਪਾਈਟ ਵੱਲੋਂ ਹੁਣ ਨੌਜਵਾਨਾਂ ਲਈ ਡਰੋਨ, ਸੁਰੱਖਿਆ ਸੇਵਾਵਾਂ ਅਤੇ ਖੁਦਾਈ ਦੀ ਸਿਖਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਕ ਸੀ-ਪਾਈਟ ਕੈਂਪਸ ਵਿੱਚ ‘ਸੈਂਟਰ ਆਫ ਐਕਸੀਲੈਂਸ ਇਨ ਡਰੋਨ ਟਰੇਨਿੰਗ, ਰਿਪੇਅਰ ਐਂਡ ਐਸੰਬਲੀ ਦੀ ਸਥਾਪਨਾ’ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਉਪਰਾਲਿਆਂ ਦਾ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ। ਉਨ੍ਹਾਂ ਕਿਹਾ ਕਿ ਸੀ-ਪਾਈਟ ਦੇ ਇਨ੍ਹਾਂ ਉਪਰਾਲਿਆ ਦਾ ਸੱਭ ਤੋਂ ਵੱਧ ਫਾਇਦਾ ਪੈਂਡੂ ਇਲਾਕਿਆਂ ਦੇ ਗਰੀਬ, ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼ਰੇਣੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਹੁੰਦਾ ਹੈ।

 

Related posts

‘ਛੋਟਾ’ ਥਾਣੇਦਾਰ, ‘ਵੱਡੀ’ ਰਿਸ਼ਵਤ ਲੈਂਦਾ ਹੋਇਆ ਵਿਜੀਲੈਂਸ ਵੱਲੋਂ ਕਾਬੁੂ

punjabusernewssite

ਸੰਗਰੂਰ ਜ਼ਿਮਨੀ ਚੋਣ:ਆਮ ਆਦਮੀ ਪਾਰਟੀ ਬਣਾਏਗੀ ਹੈਟ੍ਰਿਕ: ਹਰਪਾਲ ਸਿੰਘ ਚੀਮਾ

punjabusernewssite

ਕਾਂਗਰਸ ’ਚ ਸਭ ਅੱਛਾ ਨਹੀਂ, ਲਾਲ ਸਿੰਘ, ਗੋਲਡੀ ਤੇ ਕੰਬੋਜ਼ ਨੇ ਦਿਖ਼ਾਏ ਬਾਗੀ ਸੁਰ

punjabusernewssite