WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਰਾਜ ਸਰਕਾਰ ਸੰਤਾਂ, ਮਹਾਪੁਰਸ਼ਾਂ ਦੇ ਦਿਖਾਏ ਮਾਰਗ ’ਤੇ ਚੱਲਦੇ ਹੋਏ ਗਰੀਬਾਂ ਦੀ ਭਲਾਈ ਲਈ ਕਰ ਰਹੀ ਹੈ ਕੰਮ:ਮੁੱਖ ਮੰਤਰੀ

ਚੰਡੀਗੜ੍ਹ, 1 ਅਗੱਸਤ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਰਾਜ ਸਰਕਾਰ ਸੰਤਾਂ, ਮਹਾਪੁਰਸ਼ਾਂ ਦੇ ਦਿਖਾਏ ਮਾਰਗ ’ਤੇ ਚੱਲਦੇ ਹੋਏ ਲਗਾਤਾਰ ਅੱਗੇ ਵੱਧ ਰਹੀ ਹੈ ਅਤੇ ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਸਰਕਾਰ ਨੇ ਹਰਿਆਣਾ ਵਿਚ ਸੰਤ -ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਚਾਰ ਪ੍ਰਸਾਰ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸੰਤਾਂ, ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਤਰਜ ’ਤੇ ਮਨਾਉਣ ਦੀ ਪਹਿਲ ਕੀਤੀ ਹੈ। ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਲਗਾਤਾਰ ਕੰਮ ਕਰ ਰਹੀ ਹੈ।

ਬਿਜਲੀ ਮੰਤਰੀ ਵੱਲੋਂ ਪੀਐਸਈਬੀ ਸਾਂਝਾ ਮੰਚ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ

ਬੀਤੇ ਕੱਲ ਮੁੱਖ ਮੰਤਰੀ ਜਿਲ੍ਹਾ ਅੰਬਾਲਾ ਵਿਚ ਸ੍ਰੀ ਗੁਰੂ ਰਵੀਦਾਸ ਧਰਮ ਅਸਥਾਨ ਸਿਰਸਗੜ੍ਹ ਦੇ 21ਵੇਂ ਸਥਾਪਨਾ ਦਿਵਸ ਤੇ ਅਮਰ ਸ਼ਹੀਦ ਬ੍ਰਹਮਲੀਨ ਸ੍ਰੀ ਸ੍ਰੀ 108 ਰਾਮਾਨੰਦ ਜੀ ਮਹਾਰਾਜ ਦੇ 15ਵੇਂ ਸ਼ਹੀਦੀ ਦਿਵਸ ’ਤੇ ਪ੍ਰਬੰਧਿਤ ਧਾਰਮਿਕ ਸਮੇਲਨ ਵਿਚ ਬਤੌਰ ਮੁੱਖ ਮਹਿਮਾਨ ਸ਼ਰਧਾਲੂਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਟਰਾਂਸਪੋਰਟ ਰਾਜ ਮੰਤਰੀ ਸ੍ਰੀ ਅਸੀਮ ਗੋਇਲ ਵੀ ਮੌਜੂਦ ਰਹੇ। ਮੁੱਖ ਮੰਤਰੀ ਨੇ ਧਰਮ ਅਸਥਾਨ ਸਿਰਸਗੜ੍ਹ ਨੂੰ 21 ਲੱਖ ਰੁਪਏ ਦੀ ਰਕਮ ਅਤੇ ਟਰਾਂਸਪੋਰਟ ਰਾਜ ਮੰਤਰੀ ਨੇ 11 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੰਤ ਸ਼ਿਰੋਮਣੀ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਨੇ ਏਕਤਾ, ਮਨੁੱਖਤਾ ਅਤੇ ਭਾਈਚਾਰੇ ਦਾ ਜੋ ਸੰਦੇਸ਼ ਦਿੱਤਾ ਸੀ, ਉਹ ਅੱਜ ਵੀ ਢੂੱਕਵਾਂ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸੰਤਾਂ,

ਢੀਂਡਸਾ ਕੋਲ ਅਨੁਸ਼ਾਸਨੀ ਕਮੇਟੀ ਦੀ ਕਾਰਵਾਈ ਰੋਕਣ ਦਾ ਅਧਿਕਾਰ ਨਹੀਂ: ਭੂੰਦੜ

ਮਹਾਪੁਰਸ਼ਾਂ ਦੇ ਦੱਸੇ ਮਾਰਗ ’ਤੇ ਚਲਦੇ ਹੋਏ ਸਦਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਵਿਚ ਸੰਤ-ਮਹਾਪੁਰਸ਼ਾਂ ਸਨਮਾਨ ਅਤੇ ਵਿਚਾਰ-ਪ੍ਰਚਾਰ-ਪ੍ਰਸਾਰ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਦੇ ਤਹਿਤ ਸੰਤਾਂ, ਮਹਾਪੁਰਸ਼ਾਂ ਦੀ ਜੈਯੰਤੀਆਂ ਤੇ ਸ਼ਤਾਬਦੀਆਂ ਸਰਕਾਰੀ ਤਰਜ ’ਤੇ ਮਨਾਉਣ ਦੀ ਪਹਿਲ ਕੀਤੀ ਹੈ। ਇਸੀ ਲੜੀ ਵਿਚ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਜੀ ਦੀ ਜੈਯੰਤੀ, ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਦਕਰ ਜੈਯੋਤੀ, ਸੰਤ ਕਬੀਰਦਾਸ ਜੈਯੰਤੀ , ਭਗਵਾਨ ਵਾਲਮਿਕੀ ਜੈਯੰਤੀ ਆਦਿ ਜੈਯੰਤੀਆਂ ਅਤੇ ਸ਼ਤਾਬਦੀਆਂ ਰਾਜ ਪੱਧਰ ’ਤ। ਮਨਾਈ ਗਈ ਹੈ। ਉਨ੍ਹਾਂ ਨੇ ਸੰਤ ਸ਼ਿਰੋਮਣੀ ਗੁਰੂ ਰਵੀਦਾਸ ਦਾ ਸਮਾਰਕ ਕਰੂਕਸ਼ੇਤਰ ਵਿਚ ਬਣਾਇਆ ਜਾ ਰਿਹਾ ਹੈ।

 

Related posts

ਰਾਸ਼ਟਰਪਤੀ ਨੇ ਖੇਤੀਬਾੜੀ ਵਿਗਿਆਨਕਾਂ ਨੂੰ ਕੀਤੀ ਅਪੀਲ , ਖੇਤੀਬਾੜੀ ਦੇ ਸਾਹਮਣੇ ਕਈ ਚਨੌਤੀਆਂ, ਜਿਨ੍ਹਾਂ ਦਾ ਹੱਲ ਖੋਜਣਾ ਖੇਤੀਬਾੜੀ ਮਾਹਰਾਂ ਦੀ ਜਿਮੇਵਾਰੀ

punjabusernewssite

ਪੰਜਾਬ ’ਤੇ ਦਿੱਲੀ ਵਿਚ ਬਿਜਲੀ ਮੁਫਤ ਹੋ ਸਕਦੀ ਹੈ ਤਾਂ ਹਰਿਆਣਾ ਵਿਚ ਕਿਉਂ ਨਹੀਂ?: ਭਗਵੰਤ ਮਾਨ

punjabusernewssite

ਹਰਿਆਣਾ ਕੌਸ਼ਲ ਰੁਜਗਾਰ ਨਿਗਮ ਦੇ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਦਾ ਵੱਡਾ ਤੋਹਫਾ

punjabusernewssite