ਮੁੱਖ ਮਹਿਮਾਨ ਵਜੋਂ ਡੀ.ਈ.ਓ (ਸੈ) ਸ਼ਿਵਪਾਲ ਗੋਇਲ ਅਤੇ ਡਿਪਟੀ ਡੀ ਈ ਓ (ਐ)ਮਹਿੰਦਰਪਾਲ ਸਿੰਘ ਪੁੱਜੇ
ਬਠਿੰਡਾ, 3 ਅਗੱਸਤ: ਬੀਤੇ ਕੱਲ ਬੇਬੀ ਕਾਨਵੈਂਟ ਐਜੂਕੇਸ਼ਨ ਸੁਸਾਇਟੀ ਰਜਿ ਬਠਿੰਡਾ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ‘‘ਤੀਆਂ ਤੀਜ ਦੀਆਂ’’ ਦਾ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਅਰੋਮਾ ਪੈਲਸ ਬਠਿੰਡਾ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਬੇਬੀ ਕਾਨਵੈਂਟ ਸਕੂਲ ਸੁਰਖਪੀਰ ਰੋਡ ਬਠਿੰਡਾ ਦੇ ਨੰਨੇ-ਮੁੰਨੇ ਬੱਚਿਆਂ ਅਤੇ ਮਹੱਲੇ ਦੇ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦਾ ਅੰਗ, ਗਿੱਧਾ ,ਭੰਗੜਾ, ਸੰਮੀ, ਜਾਗੋ ਆਦਿ ਨੇ ਨਾਲ ਹਰਿਆਣਵੀ, ਰਾਜਸਥਾਨੀ ਅਤੇ ਹਿਮਾਚਲੀ ਲੋਕ ਨ੍ਰਿਤ ਪੇਸ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਵਪਲ ਗੋਇਲ ਜ਼ਿਲਾ ਸਿੱਖਿਆ ਅਫਸਰ (ਸੈ) ਉਪ ਜ਼ਿਲ੍ਹਾ ਸਿੱਖਿਆ ਅਫਸਰ (ਐ) ਮਹਿੰਦਰਪਾਲ ਸਿੰਘ ਪੁੱਜੇ, ਵਿਸ਼ੇਸ਼ ਮਹਿਮਾਨ ਵਜੋਂ ਚਮਕੌਰ ਸਿੰਘ ਮਾਨ ਚੇਅਰਮੈਨ ਵਿਰਾਸਤੀ ਮੇਲਾ, ਸ਼੍ਰੀਮਤੀ ਗੁਰਪ੍ਰੀਤ ਕੌਰ ਹੈੱਡ ਮਿਸਟਰੈਸ, ਪ੍ਰਿੰਸੀਪਲ ਰੰਜਨ ਗੁਪਤਾ ਮਹਾਰਾਜਾ ਰਣਜੀਤ ਸਿੰਘ ਖਾਲਸਾ ਟੈਕਨੀਕਲ ਕਾਲਜ, ਸੁਨੀਤਾ ਸੇਠੀ ਪ੍ਰਿੰਸੀਪਲ ਰੋਜ਼ ਮੈਰੀ ਕਾਨਵੈਂਟ ਸਕੂਲ ਬਲੂਆਣਾ, ਮੈਡਮ ਸੁਰਿੰਦਰ ਕੌਰ ਬਰਾੜ ਸੇਵਾ ਮੁਕਤ ਲੈਕਚਰਾਰ, ਡਾਕਟਰ ਬੰਦਨਾ ਬੀ ਡੀ ਐਸ,ਹਰਪ੍ਰੀਤ ਸਿੰਘ ਹੈਪੀ ਅਰੋਮਾ ਪੈਲਸ, ਜਸਵਿੰਦਰ ਕੌਰ ਮਾਨ ਵੀ ਪੁੱਜੇ। ਸਾਰੇ ਹੀ ਮਹਿਮਾਨਾਂ ਦਾ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ ।
Big News: ਮੁਅੱਤਲ AIG ਨੇ ਅਦਾਲਤ ਵਿਚ ਗੋ.ਲੀ.ਆਂ ਮਾਰ ਕੇ IRS ਜਵਾਈ ਦਾ ਕੀਤਾ ਕ+ਤਲ
ਸਮਾਗਮ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਿਦਿਅਕ ,ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਅਣਥੱਕ ਸੇਵਾ ਨਿਭਾ ਰਹੀ ਸਰਕਾਰੀ ਹਾਈ ਸਕੂਲ ਚੁੱਘੇ ਖੁਰਦ ਦੀ ਹੈਂਡ ਮਿਸਟਰੈਸ ਗੁਰਪ੍ਰੀਤ ਕੌਰ ਦਾ ਸੁਸਾਇਟੀ ਵੱਲੋਂ ‘‘ਮਾਣ ਬਠਿੰਡੇ ਦਾ’’ ਅਵਾਰਡ ਨਾਲ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਸਵਾਗਤ ਸੁਸਾਇਟੀ ਦੀ ਪ੍ਰਧਾਨ ਪੂਨਮ ਵਰਮਾ ਤੇ ਸਕੂਲ ਦੀ ਪ੍ਰਿੰਸੀਪਲ ਅਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ। ਸਾਰੇ ਹੀ ਬੁਲਾਰਿਆਂ ਨੇ ਸਕੂਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜ਼ੋਰਦਾਰ ਸ਼ਲਾਘਾ ਕੀਤੀ । ਤੀਆਂ ਦੇ ਮੇਲੇ ਵਿੱਚ ਇਲਾਕੇ ਦੀ ਔਰਤਾਂ ਅਤੇ ਲੜਕੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਨੋਡਲ ਮਿਸ ਜੈਸਮੀਨ ਵਰਮਾ, ਸ਼੍ਰੀਮਤੀ ਰਜਿੰਦਰ ਕੌਰ, ਸ੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਸੀਰਾ ਮੈਡਮ, ਮੈਡਮ ਸੰਜੂ, ਮੈਡਮ ਰੀਟਾ, ਮੈਡਮ ਸੰਗੀਤਾ, ਮੈਡਮ ਹਰਵਿੰਦਰ ਕੌਰ, ਮੈਡਮ ਮੀਨਾ, ਮੈਡਮ ਕੋਮਲ, ਮੈਡਮ ਸੁਨੇਹਾ ਆਦਿ ਨੇ ਸਟਾਫ ਵੱਲੋਂ ਆਪਣੀ ਜਿੰਮੇਵਾਰੀਆਂ ਬਾਖੂਬੀਆਂ ਨਿਭਾਈਆਂ। ਸਾਰੇ ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਮੈਡਮ ਸਰਬਜੀਤ ਕੌਰ ਅਤੇ ਹਿਮਾਂਸ਼ੂ ਵਰਮਾ ਵੱਲੋਂ ਬਾਖੂਬੀ ਨਿਭਾਈ ਗਈ।
Share the post "ਬੇਬੀ ਕਾਨਵੇਂਟ ਐਜੂਕੇਸ਼ਨ ਸੁਸਾਇਟੀ (ਰਜਿ) ਵੱਲੋਂ ਲਗਾਈਆਂ ‘‘ਤੀਆਂ ਤੀਜ ਦੀਆਂ’’"