ਬਠਿੰਡਾ, 3 ਅਗੱਸਤ: ਆਪਣੀਆਂ ਮੰਗਾਂਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਮਿਲਕ ਪਲਾਂਟ ਬਠਿੰਡਾ ਦੇ ਮੁਲਾਜਮਾਂ ਦੀਆਂ ਜੱਥੇਬੰਦੀਆਂ ਵੱਲੋਂ ਪਲਾਂਟ ਵਿੱਚ ਮੀਟਿੰਗ ਕੀਤੀ ਗਈ। ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਗਿਆ ਕਿ ਮਿਲਕਫੈੱਡ ਦੇ ਚੇਅਰਮੈਨ ਅਤੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਕਰਮਚਾਰੀ ਸੇਵਾ ਨਿਯਮ 2023 ਪਾਸ ਕੀਤੇ ਗਏ ਸੀ। ਜਿਸ ਉਪਰੰਤ ਇਨ੍ਹਾਂ ਨਿਯਮਾਂ ਨੂੰ ਪ੍ਰਵਾਨਗੀ ਲਈ R3S ਪੰਜਾਬ ਕੋਲ ਭੇਜਿਆ ਗਿਆ ਹੈ ਪ੍ਰੰਤੂ ਉਨ੍ਹਾਂ ਵੱਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ।
Big News: ਮੁਅੱਤਲ AIG ਨੇ ਅਦਾਲਤ ਵਿਚ ਗੋ.ਲੀ.ਆਂ ਮਾਰ ਕੇ IRS ਜਵਾਈ ਦਾ ਕੀਤਾ ਕ+ਤਲ
ਇਸ ਲਈ ਸਮੂਹ ਜੱਥੇਬੰਦੀਆਂ ਦੇ ਆਗੂਆਂ ਨੇ ਆਰ.ਸੀ.ਐੱਸ. ਵੱਲੋਂ ਇਹਨਾਂ ਨਿਯਮਾਂ ਦੀ ਪ੍ਰਵਾਨਗੀ ਦੇਣ ਤੋਂ ਟਾਲ ਮਟੋਲ ਕਰਨ ਦੇ ਰੋਸ ਵੱਜੋਂ 25 ਅਗੱਸਤ ਨੂੰ ਗੇਟ ਰੈਲੀਆ ਰੋਸ ਪ੍ਰਦਰਸ਼ਨ ਵਜੋਂ ਕੀਤੀਆ ਗਈਆ। ਪ੍ਰੰਤੂ ਮਨੇਜਮੈਂਟ ਵੱਲੋ ਲਿਖਤੀ ਤੌਰ ’ਤੇ ਦੇਣ ਦੇ ਬਾਵਜੂਦ ਵੀ ਮੀਟਿੰਗ ਨਹੀਂ ਕਰਵਾਈ ਗਈ ਅਤੇ ਮੁੱਖ ਮੰਤਰੀ ਪੰਜਾਬ ਕੋਲ ਸਹਿਕਾਰਤਾ ਵਿਭਾਗ ਹੋਣ ਤੇ ਵੀ ਸੁਣਵਾਈ ਨਹੀਂ ਹੋ ਰਹੀ। ਜਿਸਦੇ ਚੱਲਦੇ ਮੋਹਾਲੀ ਮਿਲਕ ਪਲਾਂਟ ਅੱਗੇ 5 ਤਰੀਕ ਨੂੰ ਅਣਮਿੱਥੇ ਸਮੇਂ ਲਈ ਸੂਬਾ ਪੱਧਰੀ ਧਰਨਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਅਮਨਦੀਪ ਸਿੰਘ, ਗੁਰਕਿੰਦਰ ਸਿੰਘ, ਰਿੱਕੀ, ਸੁਖਦੇਵ ਸਿੰਘ, ਰਾਜ ਕੁਮਾਰ ਤੇ ਸਮੂਹ ਸਾਥੀ ਹਾਜ਼ਰ ਸਨ।
Share the post "ਵੇਰਕਾ ਜੱਥੇਬੰਦੀਆਂ ਵੱਲੋਂ 5 ਅਗੱਸਤ ਤੋਂ ਮਿਲਕ ਪਲਾਂਟ ਮੋਹਾਲੀ ਵਿਖੇ ਧਰਨਾ ਦੇਣ ਦਾ ਐਲਾਨ"