ਪਟਿਆਲਾ, 4 ਅਗੱਸਤ: ਸ਼੍ਰੋਮਣੀ ਅਕਾਲੀ ਦਲ ਵਿਚਕਾਰ ਚੱਲ ਰਿਹਾ ਕਾਟੋ-ਕਲੈਸ਼ ਦਿਨ-ਬ-ਦਿਨ ਵਧਦਾ ਜਾ ਰਿਹਾ। ਪਿਛਲੇ ਦਿਨੀਂ ਪਾਰਟੀ ਦੇ ਚੋਟੀ ਦੇ ਆਗੂਆਂ ਨੂੰ ਬਾਹਰ ਦਾ ਰਾਸਤਾ ਦਿਖ਼ਾਉਣ ਤੋਂ ਬਾਅਦ ਹੁਣ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਅਹੁੱਦੇ ਤੋਂ ਹਟਾ ਦਿੱਤਾ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ‘‘ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਟਿਆਲਾ ਦਿਹਾਤੀ ਇਕਾਈ ਦੇ ਪੁਨਰਗਠਨ ਕਰਨ ਅਤੇ ਇਕ ਹੀ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ।
Ex Dy CM ਸੁਖਜਿੰਦਰ ਸਿੰਘ ਰੰਧਾਵਾ ਨੂੰ ਕਾਂਗਰਸ ਵਿਚ ਮਿਲੀ ਵੱਡੀ ਜਿੰਮੇਵਾਰੀ
ਜਿਸਦੇ ਚੱਲਦੇ ਸੁਖਵਿੰਦਰ ਸਿੰਘ ਰਾਜਲਾ ਅਤੇ ਜਰਨੈਲ ਸਿੰਘ ਕਰਤਾਰਪੁਰ ਤੋਂ ਜ਼ਿੰਮੇਵਾਰੀ ਵਾਪਸ ਲਈ ਜਾ ਰਹੀ ਹੈ।’’ ਚਰਚਾ ਹੈ ਕਿ ਇਹ ਦੋਨੋਂ ਪ੍ਰਧਾਨ ਬਾਗੀ ਗੁੱਟ ਹਿਮਾਇਤੀ ਮੰਨੇ ਜਾਂਦੇ ਸਨ, ਜਿਸਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ। ਸ: ਭੂੰਦੜ ਨੇ ਕਿਹਾ ਕਿ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿ ਪਟਿਆਲਾ ਇਕਾਈ ’ਚ ਇਕੱਲੇ ਦਿਹਾਤੀ ਦੇ ਹੀ ਦੋ ਪ੍ਰਧਾਨ ਹਨ ਜਿਸ ਕਾਰਣ ਤਾਲਮੇਲ ਵਿਚ ਮੁਸ਼ਕਿਲਾਂ ਆ ਰਹੀਆਂ ਹਨ। ਉਹਨਾਂ ਕਿਹਾ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।