‘‘ਹਰ ਘਰ ਤਿਰੰਗਾ’’ ਮੁਹਿੰਮ ਸਾਨੂੰ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਹੈ :ਦਿਆਲ ਸੋਢੀ
ਬਠਿੰਡਾ, 8 ਅਗਸਤ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਪਿਛਲੇ ਸਾਲਾਂ ਤੋ ਚਲਾਈ ਹੋਈ ਮੁਹਿੰਮ “ਹਰ ਘਰ ਤਿਰੰਗਾ’’ ਇਸ ਵਾਰ ਵੀ 11 ਤੋਂ 13 ਅਗਸਤ ਤੱਕ ਚੱਲੇਗੀ। ਇਸਤੋਂ ਇਲਾਵਾ 12 ਤੋਂ 14 ਅਗਸਤ ਤੱਕ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਬਹਾਦਰ ਸੂਰਬੀਰਾਂ ਦੇ ਬਣੇ ਹੋਏ ਸਮਾਰਕਾਂ ਦੇ ਆਲੇ -ਦੁਆਲੇ ਸਫ਼ਾਈ ਕੀਤੀ ਜਾਵੇਗੀ ਅਤੇ ਉਹਨਾਂ ਦੀਆਂ ਮੂਰਤੀਆਂ ’ਤੇ ਫੁੱਲਾਂ ਦੀਆਂ ਮਾਲਾਵਾਂ ਭੇਟ ਕੀਤੀਆਂ ਜਾਣਗੀਆਂ। 13 ਤੋਂ 15 ਅਗਸਤ ਤੱਕ ਹਰ ਘਰ ਤੇ ਤਿਰੰਗਾ ਲਹਿਰਾਇਆ ਜਾਵੇਗਾ। ਇਹ ਦਾਅਵਾ ਕਰਦਿਆਂ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦਸਿਆ ਕਿ ਇਹ ਮੁਹਿੰਮ ਲੋਕਾਂ ਵਿਚ ਦੇਸ਼ ਭਗਤੀ ਦੀ ਭਾਵਨਾ ਤੇ ਜਜ਼ਬਾ ਪੈਦਾ ਕਰਦੀ ਹੈ ਅਤੇ ਦੇਸ਼ ਦੀ ਖਾਤਰ ਜਾਨਾਂ ਕੁਰਬਾਨ ਕਰਨ ਵਾਲੇ ਸਾਡੇ ਸੂਰਬੀਰਾਂ ਦੀ ਸ਼ਹਾਦਤ ਦੀ ਸਾਨੂੰ ਯਾਦ ਦਿਵਾਉਂਦੀ ਹੈ ।
ਹਰਸਿਮਰਤ ਕੌਰ ਬਾਦਲ ਨੇ ਫਾਈਨਾਂਸ ਬਿੱਲ ਨੂੰ ਟੈਕਸ ਟਰੈਪ ਬਿੱਲ ਦਿੱਤਾ ਕਰਾਰ
ਸ਼੍ਰੀ ਸੋਢੀ ਨੇ ਦਸਿਆ ਕਿ ਇਸ ਮੁਹਿੰਮ ਨੂੰ ਲੈ ਕੇ ਹਰ ਘਰ ਤਰੰਗਾਂ ਯਾਤਰਾ ਲਈ ਭਾਜਪਾ ਵਰਕਰਾਂ ਤੇ ਦੇਸ਼ ਵਾਸੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਅਤੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਵੱਲੋਂ 11 ਤੋਂ 13 ਅਗਸਤ ਤੱਕ ਹਰ ਵਿਧਾਨ ਸਭਾ ਹਲਕੇ ਵਿਚ ਤਿਰੰਗਾ ਯਾਤਰਾਵਾਂ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਬੀਜੇਪੀ ਯੁਵਾ ਮੋਰਚਾ ਦੀ ਅਹਿਮ ਭੂਮਿਕਾ ਹੋਵੇਗੀ। ਦਿਆਲ ਸੋਢੀ ਨੇ ਦੱਸਿਆ ਕਿ 14 ਅਗਸਤ ਵਾਲੇ ਦਿਨ ਨੂੰ 1947 ਵਿੱਚ ਵੰਡ ਦੀ ਤ੍ਰਾਸਦੀ ਦੇ ਦਿਨ ਵਜੋਂ ਮਨਾਇਆ ਜਾਵੇਗਾ, ਕਿਉਂਕਿ ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਕੇ ਘਰੋ-ਬੇਘਰ ਹੋ ਗਏ ਸਨ ਅਤੇ ਕਤਲੋਗਾਰਦ ਦੇ ਸ਼ਿਕਾਰ ਵੀ ਹੋਏ ਸਨ।
ਪਹਿਲਵਾਨ ਵਿਨੇਸ਼ ਫ਼ੋਗਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ, ਸਿਲਵਰ ਮੈਡਲ ’ਤੇ ਜਤਾਇਆ ਦਾਅਵਾ
ਉਹਨਾਂ ਦੱਸਿਆ ਕਿ ਇਸ ਦਿਨ 14 ਅਗਸਤ ਨੂੰ ਮੋਨ ਜਲੂਸ ਅਤੇ ਕੈਂਡਲ ਮਾਰਚ ਵੀ ਕੱਢੇ ਜਾਣਗੇ ਅਤੇ ਹਰ ਜ਼ਿਲ੍ਹਾ ਪੱਧਰ ਤੇ ਇਸ 1947 ਵਾਲੀ ਵੰਡ ਦੀ ਤ੍ਰਾਸਦੀ ਨੂੰ ਲੈਕੇ ਸੈਮੀਨਾਰ ਵੀ ਕਰਵਾਏ ਜਾਣਗੇ। ਉਹਨਾਂ ਭਾਜਪਾ ਵਰਕਰਾਂ ਤੇ ਸੂਬਾ ਵਾਸੀਆਂ ਨੂੰ ਇਸ ਤਿਰੰਗਾ ਯਾਤਰਾ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਹਰ ਘਰ ,ਦੁਕਾਨ ,ਫੈਕਟਰੀ ਬਗੈਰਾ ਤੇ ਦੇਸ਼ ਦੀ ਆਣ ਅਤੇ ਸ਼ਾਣ ਰਾਸ਼ਟਰੀ ਤਿਰੰਗਾ ਲਹਿਰਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਆਪਣੇ ਇਤਿਹਾਸ ਤੋਂ ਜਾਣੂੰ ਹੋ ਸਕੇ। ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਜ਼ਿਲ੍ਹਾ ਅਤੇ ਮੰਡਲ ਪੱਧਰੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਇਸ ਅਭਿਆਨ ਨੂੰ ਸਫ਼ਲ ਬਣਾਉਣ ਖਾਤਰ ਸ਼ੈਲਫ਼- ਹੈਲਪ ਗਰੁੱਪ, ਸਮਾਜਿਕ ਸੰਸਥਾਵਾਂ,ਯੂਥ ਕਲੱਬਾਂ ਅਤੇ ਐਨ: ਜੀਉਜ ਨਾਲ ਵੀ ਸੰਪਰਕ ਕੀਤਾ ਜਾਵੇਗਾ।
Share the post "ਪੰਜਾਬ ’ਚ ਭਾਜਪਾ 11 ਤੋਂ 13 ਅਗਸਤ ਤੱਕ ਹਰ ਹਲਕੇ ਵਿਚ ਚਲਾਏਗੀ ਤਿਰੰਗਾ ਯਾਤਰਾ ਮੁਹਿੰਮ"