ਬਠਿੰਡਾ, 8 ਅਗਸਤ: ਸਥਾਨਕ ਐਸ.ਐਸ.ਡੀ.ਵਿਟ ਦੁਆਰਾ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ, ਜਿਸਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕੈਂਪਸ ਦੇ ਵਾਤਾਵਰਣ ਨਾਲ ਜੋੜਨਾ, ਭਾਈਚਾਰੇ ਦੀ ਭਾਵਨਾ ਪੈਦਾ ਕਰਨਾ ਅਤੇ ਉਹਨਾਂ ਦੇ ਅਕਾਦਮਿਕ ਸਫ਼ਰ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਨਾ ਸੀ।ਇੰਡਕਸ਼ਨ ਪ੍ਰੋਗਰਾਮ ਵਿੱਚ ਹਵਨ ਸਮਾਰੋਹ, ਕੈਂਪਸ ਓਰੀਐਂਟੇਸ਼ਨ, ਮੈਡੀਟੇਸ਼ਨ ਅਤੇ ਯੋਗਾ ਸੈਸ਼ਨ, ਮਨੁੱਖੀ ਕਦਰਾਂ-ਕੀਮਤਾਂ ਅਤੇ ਸਵੈ-ਖੋਜ ਬਾਰੇ ਮਾਹਿਰ ਲੈਕਚਰ, ਆਈਸ ਬਰੇਕਿੰਗ, ਫੀਡਬੈਕ ਸੈਸ਼ਨ ਅਤੇ ਪੋਟਲੱਕ ਵਰਗੀਆਂ ਗਤੀਵਿਧੀਆਂ ਸ਼ਾਮਲ ਸਨ। ਪ੍ਰੋਗਰਾਮ ਦੀ ਸਮਾਪਤੀ ਮੌਕੇ ਡਾ. ਨੀਰੂ ਗਰਗ ਦੁਆਰਾ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ।
ਖ਼ੁਸਖ਼ਬਰੀ: ਪੰਜਾਬੀਆਂ ਦੀ ਸਹਾਇਤਾ ਲਈ ਦਿੱਲੀ ਏਅਰਪੋਰਟ ’ਤੇ ਖੁੱਲਿਆ ਸਹਾਇਤਾ ਕੇਂਦਰ
ਜਿਸ ਵਿਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਿਕ ਸਫ਼ਰ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਅਤੇ ਤਿਆਰ ਰਹਿਣ ਅਤੇ ਵਿਦਿਆਰਥੀਆਂ ਨੂੰ ਇੱਕ ਵਧੀਆ ਅਨੁਭਵ ਲਈ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਐਡਵੋਕੇਟ ਸ੍ਰੀ ਸੰਜੇ ਗੋਇਲ (ਪ੍ਰਧਾਨ ਐਸ.ਐਸ.ਡੀ. ਗਰੁੱਪ ਆਫ਼ ਗਰਲਜ਼ ਕਾਲਜ), ਸ੍ਰੀ ਆਸ਼ੂਤੋਸ਼ ਚੰਦਰ ਸ਼ਰਮਾ (ਸਕੱਤਰ, ਐਸ.ਐਸ.ਡੀ.ਵਿਟ), ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੀਰਤੀ ਸਿੰਘ, ਡਾ. ਏਕਤਾ ਗਰਗ (ਐਸੋਸੀਏਟ ਪ੍ਰੋਫੈਸਰ ਕੰਪਿਊਟਰ ਸਾਇੰਸ), ਸ਼੍ਰੀਮਤੀ ਵਿਭਾ ਬਾਂਸਲ (ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ), ਸ਼੍ਰੀਮਤੀ ਨਵਦੀਪ ਕੌਰ (ਸਹਾਇਕ ਪ੍ਰੋਫੈਸ਼ਰ ਮੈਨੇਂਜਮੈਂਟ ਵਿਭਾਗ)ਦੀ ਸਲਾਘਾ ਕੀਤੀ।