WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

SSD Girls College ਦੇ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ

ਬਠਿੰਡਾ, 8 ਅਗਸਤ: ਯੂ ਜੀ ਸੀ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਐਸ. ਐਸ. ਡੀ. ਗਰਲਜ਼ ਕਾਲਜ ਨੇ 1 ਤੋਂ 7 ਅਗਸਤ ਤੱਕ ਐਂਟਰੀ ਲੈਵਲ ਕਲਾਸਾਂ ਦੇ ਵਿਦਿਆਰਥੀਆਂ ਲਈ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਦੀਕਸ਼ਾਰੰਭ) ਦਾ ਆਯੋਜਨ ਕੀਤਾ । ਡਾ. ਨੀਰੂ ਗਰਗ ਪ੍ਰਿੰਸੀਪਲ ਐਸ. ਐਸ. ਡੀ. ਗਰਲਜ਼ ਕਾਲਜ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ । ਪਹਿਲੇ ਦਿਨ ਪ੍ਰੋਗਰਾਮ ਦੀ ਸ਼ੁਰੂਆਤ ਹਵਨ ਨਾਲ ਕੀਤੀ ਗਈ ਅਤੇ ਉਸ ਤੋਂ ਬਾਅਦ ਇੱਕ ਓਰੀਐਂਟੇਸ਼ਨ ਪ੍ਰੋਗਰਾਮ ਕੀਤਾ ਗਿਆ । ਦੂਜੇ ਦਿਨ ਇੱਕ Ice Breaking ਦਾ ਸੈਸ਼ਨ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਾਰੀਆਂ ਸਟਰੀਮਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

SSD WIT ਵਿਚ ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ ਆਯੋਜਿਤ

ਤੀਜੇ ਦਿਨ ਮਨੁੱਖੀ ਕਦਰਾਂ-ਕੀਮਤਾਂ ’ਤੇ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੀ.ਕੇ. ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਮਨੁੱਖੀ ਕਦਰਾਂ-ਕੀਮਤਾਂ ਬਾਰੇ ਬਹੁਤ ਹੀ ਦਿਲਚਸਪ ਢੰਗ ਨਾਲ ਚਾਨਣਾ ਪਾਇਆ । ਇਸ ਤੋਂ ਬਾਅਦ ਚੌਥੇ ਅਤੇ ਪੰਜਵੇਂ ਦਿਨ ਵਿਦਿਆਰਥੀਆਂ ਨੂੰ ਕਾਲਜ ਵਿੱਚ ਚੱਲ ਰਹੀਆਂ ਵੱਖ-ਵੱਖ ਯੂਨਿਟਾਂ ਅਤੇ ਕਲੱਬਾਂ (ਐਨ.ਐਸ.ਐਸ., ਐਨ.ਸੀ.ਸੀ., ਵਾਈ.ਆਰ.ਸੀ., ਈਕੋ ਕਲੱਬ, ਈਡੀਪੀ ਕਲੱਬ, ਪਲੇਸਮੈਂਟ ਸੈੱਲ ਆਦਿ) ਬਾਰੇ ਜਾਣਕਾਰੀ ਦਿੱਤੀ ਗਈ।ਛੇਵੇਂ ਦਿਨ, NEP ਸਾਰਥੀਆਂ (ਕਰਮਨਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ) ਨੇ NEP 2020 ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਖੁਦਮੁਖਤਿਆਰ ਕਾਲਜਾਂ ਦੇ ਲਾਭਾਂ ਬਾਰੇ ਦੱਸਿਆ ।

ਪੰਜਾਬ ’ਚ ਭਾਜਪਾ 11 ਤੋਂ 13 ਅਗਸਤ ਤੱਕ ਹਰ ਹਲਕੇ ਵਿਚ ਚਲਾਏਗੀ ਤਿਰੰਗਾ ਯਾਤਰਾ ਮੁਹਿੰਮ

ਅਖੀਰਲੇ ਦਿਨ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਸਬੰਧੀ ਮੁੱਦਿਆਂ ਤੋਂ ਜਾਣੂ ਕਰਵਾਉਣ ਲਈ ਸਾਈਬਰ ਕ੍ਰਾਈਮ ਵਿਸ਼ੇ ’ਤੇ ਸੈਸ਼ਨ ਦਾ ਆਯੋਜਨ ਕੀਤਾ ਗਿਆ । ਇੰਡਕਸ਼ਨ ਪ੍ਰੋਗਰਾਮ ਇੱਕ ਸਮਾਪਤੀ ਸੈਸ਼ਨ ਦੇ ਨਾਲ ਸਮਾਪਤ ਹੋਇਆ, ਜਿਸ ਵਿੱਚ ਵੱਖ-ਵੱਖ ਸਟ੍ਰੀਮਾਂ ਦੇ ਵਿਦਿਆਰਥੀਆਂ ਨੇ SEP ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ।ਐਡਵੋਕੇਟ ਸੰਜੇ ਗੋਇਲ (ਪ੍ਰਧਾਨ), ਸ਼੍ਰੀ ਵਿਕਾਸ ਗਰਗ (ਜਨਰਲ) ਅਤੇ ਡਾ: ਨੀਰੂ ਗਰਗ (ਪ੍ਰਿੰਸੀਪਲ) ਨੇ ਡਾ: ਅੰਜੂ ਗਰਗ (ਕੋਆਰਡੀਨੇਟਰ ਐਸ.ਆਈ.ਪੀ.) ਅਤੇ ਉਨ੍ਹਾਂ ਦੀ ਟੀਮ ਨੂੰ ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਵਧਾਈ ਦਿੱਤੀ।

 

 

Related posts

GKU ਅਤੇ ਡਾ. ਗੁਰਬਚਨ ਸਿੰਘ ਫਾਉਂਡੇਸ਼ਨ ਕਰਨਾਲ ਵਿਚਕਾਰ ਦੁਵੱਲਾ ਸਮਝੌਤਾ ਸਹੀਬੱਧ

punjabusernewssite

ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 275 ਨਵੇਂ ਕਮਰਿਆਂ ਦੀ ਉਸਾਰੀ ਲਈ 8.25 ਕਰੋੜ ਰੁਪਏ ਜਾਰੀ

punjabusernewssite

ਪਿੰਡ ਵਿਰਕ ਕਲਾਂ ਚ ਮਨਾਇਆ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਸਪਤਾਹ

punjabusernewssite