ਬਠਿੰਡਾ, 8 ਅਗਸਤ : ਸਥਾਨਕ ਥਰਮਲ ਕਲੋਨੀ ’ਚ ਸਥਿਤ ਸਪੈਸ਼ਲ ਸਕੂਲ ਵਿੱਖੇ ਕੋਠੇ ਅਮਰਪੁਰਾ ਜੋਗਾ ਨੰਦ ਰੋਡ ’ਤੇ ਸਥਿਤ ਪ੍ਰਾਇਮਰੀ ਅਤੇ ਮਿਡਲ ਸਕੂਲ ਅਤੇ ਇਕ ਪ੍ਰਾਇਮਰੀ ਸਕੂਲ ਜੋ ਥਰਮਲ ਕਲੋਨੀ ਵਿੱਖੇ ਚੱਲਦਾ ਹੈ, ਨੂੰ ਇਕੱਠਾ ਕੀਤਾ ਜਾ ਰਿਹਾ। ਇਸ ਸਬੰਧ ਵਿਚ ਹਲਕਾ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਪਹਿਲਕਦਮੀ ’ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ। ਇਸਦੇ ਲਈ ਪੀ.ਐਸ.ਪੀ.ਸੀ.ਐਲ ਵਿਭਾਗ ਨਾਲ ਤਾਲਮੇਲ ਕਰਕੇ ਤਿੰਨੇ ਸਕੂਲਾਂ ਨੂੰ ਇਕੱਠਾ ਕਰਕੇ ਮਿਡਲ ਸਕੂਲ ਬਣਾਉਣ ਲਈ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ।
ਨਸ਼ਾ ਤਸਕਰੀ ਕੇਸ: ਬਿਕਰਮ ਮਜੀਠਿਆ ਮੁੜ ‘ਸਿੱਟ’ ਸਾਹਮਣੇ ਹੋਏ ਪੇਸ਼
ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਿੱਖਿਆ ਮੰਤਰੀ ਨੂੰ ਲਿਖਤੀ ਪੱਤਰ ਰਾਹੀਂ ਮੰਗ ਕੀਤੀ ਗਈ ਸੀ ਕਿ ਸਥਾਨਕ ਥਰਮਲ ਕਲੋਨੀ ਵਿੱਚ ਇੱਕ ਸਪੈਸ਼ਲ ਸਕੂਲ ਚੱਲਦਾ ਸੀ, ਜੋ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਿਸ ਦੇ 45 ਕਮਰੇ ਹਨ ਅਤੇ ਬੱਚਿਆ ਦੇ ਖੇਡਣ ਲਈ ਕਾਫੀ ਵੱਡਾ ਗਰਾਊਂਡ ਹੈ, ਇਸ ਦੇ ਇੱਕ ਕਿਲੋਮੀਟਰ ਦੇ ਦਾਇਰੇ ਵਿੱਚ ਇੱਕ ਪ੍ਰਾਇਮਰੀ ਅਤੇ ਮਿਡਲ ਸਕੂਲ ਕੋਠੇ ਅਮਰਪੁਰਾ, ਜੋਗਾ ਨੰਦ ਰੋਡ ਅਤੇ ਥਰਮਲ ਕਲੋਨੀ ਵਿੱਚ ਹੀ ਇੱਕ ਹੋਰ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ ਜਿਸ ਦੀ ਥਾਂ ਬਹੁਤ ਥੋੜੀ ਹੈ ਅਤੇ ਬੱਚਿਆ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਲਈ ਇਨ੍ਹਾਂ ਤਿੰਨੋਂ ਸਕੂਲਾਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦੇ ਬੱਚਿਆ ਨੂੰ ਚੰਗੀ ਸਿੱਖਿਆ ਅਤੇ ਖੇਡ ਗਰਾਊਂਡ ਮੁਹੱਈਆਂ ਕਰਵਾਏ ਜਾ ਸਕਣ। ਉਨ੍ਹਾਂ ਇਸ ਮੰਗ ਨੂੰ ਪੂਰੀ ਕਰਨ ਲਈ ਪ੍ਰਕ੍ਰਿਆ ਸ਼ੁਰੂ ਕਰਨ ‘ਤੇ ਸਿੱਖਿਆ ਮੰਤਰੀ ਦਾ ਧੰਨਵਾਦ ਕੀਤਾ।
Share the post "ਬਠਿੰਡਾ ਦੀ ਥਰਮਲ ਕਲੋਨੀ ਦੇ ਸਪੈਸ਼ਲ ਸਕੂਲ ਵਿੱਚ ਦੋ ਪ੍ਰਾਇਮਰੀ ਤੇ ਇੱਕ ਮਿਡਲ ਸਕੂਲ ਹੋਵੇਗਾ ਮਰਜ਼: ਜਗਰੂਪ ਸਿੰਘ ਗਿੱਲ"