ਜਲੰਧਰ, 14 ਅਗਸਤ: ਬੀਤੇ ਕੱਲ ਜਲੰਧਰ ’ਚ ਪੁਲਿਸ ਨੇ ਆਪਣੇ ਹੀ ਵਿਭਾਗ ਦੇ ਇੱਕ ਮੁਲਾਜਮ ਨੂੰ ਸਾਥੀ ਸਹਿਤ ‘ਐਕਟਿਵਾ’ ਚੋਰੀ ਦੇ ਦੋਸ਼ਾਂ ਹੇਠ ਗਿਫ਼ਤਾਰ ਕੀਤਾ ਹੈ। ਪੁਲਿਸ ਲਾਈਨ ’ਚ ਹੌਲਦਾਰ ਰੈਂਕ ਦੇ ਇਸ ਮੁਲਾਜਮ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜੋਕਿ ਬਾਅਦ ਵਿਚ ਸੋਸਲ ਮੀਡੀਆ ’ਤੇ ਵਾਈਰਲ ਹੋ ਗਈ। ਪੁਲਿਸ ਨੇ ਆਪਣੇ ਵਿਭਾਗ ਦੇ ਮੁਲਾਜਮ ਨਾਲ ਕੋਈ ਲਿਹਾਜ਼ ਨਾ ਕਰਦੇ ਹੋਏ ਘਟਨਾ ਦਾ ਪਤਾ ਲੱਗਦੇ ਹੀ ਤੁਰੰਤ ‘ਮੁਲਾਜਮ’ ਤੋਂ ‘ਮੁਲਜ਼ਮ’ ਬਣੇ ਇਸ ਹੌਲਦਾਰ ਨੂੰ ਸਾਥੀ ਸਹਿਤ ਗ੍ਰਿਫਤਾਰ ਕਰ ਲਿਆ।ਕਥਿਤ ਦੋਸ਼ੀ ਪੁਲਿਸ ਮੁਲਾਜਮ ਦੀ ਪਹਿਚਾਣ ਕਾਂਸਟੇਬਲ ਸਿਮਨਜੀਤ ਸਿੰਘ ਵਾਸੀ ਜਲੰਧਰ ਦੇ ਤੌਰ ’ਤੇ ਹੋਈ ਹੈ । ਜਦੋਂਕਿ ਇਸ ਘਟਨਾ ਵਿਚ ਸ਼ਾਮਲ ਉਸਦੇ ਦੂਜੇ ਸਾਥੀ ਦੀ ਪਹਿਚਾਣ ਸੌਰਵ ਵਜੋਂ ਹੋਈ ਹੈ।ਮੁਢਲੀ ਪੜਤਾਲ ਮੁਤਾਬਕ ਕਥਿਤ ਦੋਸ਼ੀ ਪੁਲਿਸ ਮੁਲਾਜਮ ਪਿਛਲੇ ਇੱਕ ਮਹੀਨੇ ਤੋਂ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਸੀ।
ਸੱਸ ’ਤੇ ਗੋਲੀਆਂ ਚਲਾਉਣ ਵਾਲੇ ਬਾਬਾ ਗੁਰਵਿੰਦਰ ਸਿੰਘ ਖੇੜੀ ਵਿਰੁਧ ਪਰਚਾ ਦਰਜ਼
ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਕਥਿਤ ਦੋਸ਼ੀਆਂ ਕੋਲੋਂ ਸਖ਼ਤੀ ਨਾਲ ਪੁਛਗਿਛ ਕੀਤੀ ਜਾ ਰਹੀ ਹੈ।ਸੂਚਨਾ ਮੁਤਾਬਕ ਸ਼ਹਿਰ ਦੇ ਈਸ਼ਵਰ ਕਲੌਨੀ ਵਾਸੀ ਨਿਤੇੇਸ਼ ਕੁਮਾਰ ਦੀ ਇਹ ਐਕਟਿਵਾ ਸੀ, ਜਿਸਨੂੰ ਉਸਨੇ ਆਪਣੀ ਦੁਕਾਨ ਦੇ ਬਾਹਰ ਖੜਾ ਕੀਤਾ ਹੋਇਆ ਸੀ ਤੇ ਖ਼ੁਦ ਕਿਤੇ ਗਿਆ ਹੋਇਆ ਸੀ। ਇਸ ਦੌਰਾਨ ਇੱਕ ਹੋਰ ਐਕਟਿਵਾ ’ਤੇ ਸਵਾਰ ਹੋ ਕੇ ਕਾਂਸਟੇਬਲ ਸਿਮਰਨਜੀਤ ਸਿੰਘ ਤੇ ਸੌਰਵ ਆਉਂਦੇ ਹਨ ਤੇ ਇਸ ਐਕਟਿਵਾ ਕੋਲ ਆ ਕੇ ਆਪਣੀ ਸਕੂਟੀ ਰੋਕ ਲੈਂਦੇ ਹਨ।ਇਸ ਮੌਕੇ ਸਿਮਰਨਜੀਤ ਸਿੰਘ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ। ਪਹਿਲਾਂ ਤਾਂ ਮੁਲਜਮ ਉਸ ਐਕਟਿਵਾ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਬਾਅਦ ਵਿਚ ਆਪਣੀ ਐਕਟਿਵਾ ਨਾਲ ਲੱਤ ਲਗਾ ਕੇ ਉਸਨੂੰ ਰੋੜ ਕੇ ਲੈ ਜਾਂਦੇ ਹਨ।
ਕੇਂਦਰੀ ਸੜਕ ਪ੍ਰੋਜੈਕਟ ਵਿਵਾਦ:ਪੰਜਾਬ ਦੇ ਕਿਸਾਨਾਂ ਦੇ ਹੱਕ ’ਚ ਡਟੇ ਭਗਵੰਤ ਮਾਨ
ਇਹ ਸਾਰੀ ਘਟਨਾ ਨਜਦੀਕ ਹੀ ਲੱਗੇ ਇੱਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਜਦ ਕਾਫ਼ੀ ਦੇਰ ਬਾਅਦ ਨਿਤੇਸ਼ ਵਾਪਸ ਦੁਕਾਨ ’ਤੇ ਆਇਆ ਤਾਂ ਉਸਦੀ ਐਕਟਿਵਾ ਗਾਇਬ ਸੀ। ਉਸਨੇ ਆਸਪਾਸ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਤਾਂ ਪਤਾ ਚੱਲਿਆ ਕਿ ਇਸ ਪੁਲਿਸ ਮੁਲਾਜਮ ਤੇ ਇੱਕ ਨੌਜਵਾਨ ਇਸਨੂੰ ਲੈ ਕੇ ਗਏ ਹਨ।ਜਿਸਤੋਂ ਬਾਅਦ ਉਸਨੇ ਥਾਣਾ ਭਾਰਗੋ ਦੀ ਪੁਲਿਸ ਕੋਲ ਸਿਕਾਇਤ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦੋਸ਼ੀਆਂ ਦੀ ਪਹਿਚਾਣ ਕੀਤੀ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਏਸੀਪੀ ਵੈਸਟ ਹਰਸ਼ਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਪੁਸ਼ਟੀ ਕੀਤੀ ਤੇ ਦਸਿਆ ਕਿ ਮਾਮਲੇ ਦੀ ਡੁੂੰਘਾਈ ਨਾਲ ਜਾਂਚ ਜਾਰੀ ਹੈ।
Share the post "ਵਰਦੀ ’ਚ ਆਪਣੇ ਸਾਥੀ ਨਾਲ ‘ਐਕਟਿਵਾ’ ਚੋਰੀ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ"