ਚੰਡੀਗੜ੍ਹ, 14 ਅਗਸਤ: ਹਰਿਆਣਾ ਵਿਚ ਰਾਜਸਭਾ ਲਈ ਇਕ ਮੈਂਬਰ ਦੇ ਚੋਣ ਲਈ ਜਿਮਨੀ ਚੋਣ ਦਾ ਪ੍ਰੋਗ੍ਰਾਮ ਜਾਰੀ ਕੀਤਾ ਗਿਆ ਹੈ। ਅਗਲੇ ਇੱਕ-ਦੋ ਮਹੀਨਿਆਂ ਦੌਰਾਨ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚੋਣ ਹੋਣ ਜਾ ਰਹੀ ਹੈ, ਜਿਹੜੀ ਸੱਤਧਾਰੀ ਭਾਜਪਾ ਤੇ ਕਾਂਗਰਸ ਦੋਨਾਂ ਲਈ ਕਾਫ਼ੀ ਮਹੱਤਵਪੂਰਨ ਹੈ। ਮੌਜੂਦਾ ਸਮੇਂ ਵਿਧਾਨ ਸਭਾ ਦੇ 87 ਮੈਂਬਰ ਹਨ, ਜਿੰਨ੍ਹਾਂ ਵਿਚ ਅਜਾਦ ਉਮੀਦਵਾਰਾਂ ਦੀ ਵੱਡੀ ਭੂਮਿਕਾ ਰਹੇਗੀ।
ਵਰਦੀ ’ਚ ਆਪਣੇ ਸਾਥੀ ਨਾਲ ‘ਐਕਟਿਵਾ’ ਚੋਰੀ ਕਰਨ ਵਾਲਾ ਪੁਲਿਸ ਮੁਲਾਜ਼ਮ ਗ੍ਰਿਫਤਾਰ
ਉਧਰ ਰਾਜ ਸਭਾ ਦੇ ਜਿਮਨੀ ਚੋਣ 2024 ਲਈ ਰਿਟਰਨਿੰਗ ਅਧਿਕਾਰੀ ਡਾ. ਸਾਕੇਤ ਕੁਮਾਰ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ 21 ਅਗਸਤ 2024 ਤਕ ਛੁੱਟੀ ਦੇ ਦਿਨਾਂ ਨੁੰ ਛੱਡ ਕੇ ਕਿਸੇ ਵੀ ਕਾਰਜ ਦਿਨ ਵਿਚ ਨਾਮਜਦਗੀ ਸੈਕਟਰ-1 ਸਥਿਤ ਚੰਡੀਗੜ੍ਹ ਵਿਚ ਹਰਿਆਣਾ ਵਿਧਾਨਸਭਾ ਸਕੱਤਰੇਤ 11 ਵਜੇ ਤੋਂ ਦੁਪਹਿਰ 3 ਵਜੇ ਤਕ ਦਾਖਿਲ ਕਰਵਾਈ ਜਾ ਸਕਦੀ ਹੈ। ਨਾਮਜਦਗੀ ਪੱਤਰਾਂ ਦੀ ਸਕਰੂਟਨਿੰਗ 22 ਅਗਸਤ ਨੂੰ ਸਵੇਰੇ 10 ਵਜੇ ਕੀਤੀ ਜਾਵੇਗੀ। 27 ਅਗਸਤ ਤਕ ਉਮੀਦਵਾਰ ਨਾਮਜਦਗੀ ਵਾਪਸ ਲੈ ਸਕਦੇ ਹਨ ਅਤੇ ਜੇਕਰ ਜਰੂਰੀ ਹੋਇਆ ਤਾਂ ਚੋਣ 3 ਸਤੰਬਰ 2024 ਨੂੰ ਹਰਿਆਣਾ ਵਿਧਾਨਸਭਾ ਸਕੱਤਰੇਤ ਵਿਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ।