ਬਠਿੰਡਾ, 15 ਅਗਸਤ: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ 78ਵਾਂ ਸੁਤੰਤਰਤਾ ਦਿਵਸ ਦੇਸ਼ ਭਗਤੀ ਦੇ ਰੰਗ ਅਤੇ ਉਤਸ਼ਾਹ ਨਾਲ ਯੂਨੀਵਰਸਿਟੀ ਦੇ ਐਥਲੈਟਿਕ ਗਰਾਉਂਡ ਵਿਖੇ ਵੀਰਵਾਰ ਨੂੰ ਸ਼ਾਨੋ ਸ਼ੋਕਤ ਨਾਲ ਮਨਾਇਆ ਗਿਆ।ਸਮਾਗਮ ਦੀ ਸ਼ੁਰੂਆਤ ਸਮੇਂ ਐੱਮ.ਆਰ.ਐੱਸ.ਪੀ.ਟੀ.ਯੂ. ਦੇ ਵਾਈਸ ਚਾਂਸਲਰ ਪ੍ਰੋ.(ਡਾ.) ਸੰਦੀਪ ਕਾਂਸਲ ਨੇ ਰਾਸ਼ਟਰ ਅਤੇ ਇਸ ਦੇ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਸਲਾਮ ਕਰਦਿਆਂ ਰਾਸ਼ਟਰੀ ਝੰਡਾ ਲਹਿਰਾਇਆ। ਆਪਣੇ ਸੰਬੋਧਨ ਵਿੱਚ ਪ੍ਰੋ: ਕਾਂਸਲ ਨੇ ਭਾਰਤ ਦੇ ਪਿਛਲੇ ਸੰਘਰਸ਼ਾਂ ਅਤੇ ਜ਼ੁਲਮ ਨੂੰ ਮਾਤ ਦੇਣ ਲਈ ਮਾਨਸਿਕਤਾ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ 15 ਅਗਸਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ।
ਅਜਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਵਾਤਾਵਰਣ ਦੀ ਰਾਖੀ ਲਈ ਪੰਜਾਬੀਆਂ ਨੂੰ ਲੋਕ ਲਹਿਰ ਚਲਾਉਣ ਦਾ ਸੱਦਾ
ਪ੍ਰੋ: ਕਾਂਸਲ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤ ਦੀ ਤਰੱਕੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਡਾ ਮਿਸ਼ਨ ਭਾਰਤ ਨੂੰ ਵਿਕਸਿਤ ਭਾਰਤ ਬਣਾਉਣਾ ਹੋਣਾ ਚਾਹੀਦਾ ਹੈ।ਸਮਾਰੋਹ ਵਿੱਚ ਐਨ.ਸੀ.ਸੀ. ਕੈਡਿਟਾਂ ਵੱਲੋਂ ਇੰਜ. ਵਿਵੇਕ ਕੋਂਡਲ 2 ਪੰਜਾਬ ਆਰ. ਐਂਡ ਵੀ. ਐੱਸ.ਕਿਯੂ.ਐਨ ਦੇ ਏ.ਐਨ.ਓ ਐਨ.ਸੀ.ਸੀ. ਦੀ ਅਗਵਾਈ ਵਿੱਚ ਇਕ ਪਰੇਡ ਦਾ ਆਯੋਜਨ ਕੀਤਾ ਗਿਆ। ਵੱਖ-ਵੱਖ ਰਾਜਾਂ ਅਤੇ ਨੇਪਾਲ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਅਤੇ ਡਾਂਸ ਪੇਸ਼ ਕੀਤੇ।ਸਮਾਗਮ ਦੌਰਾਨ ਐਂਕਰਿੰਗ ਬਦੀਸ਼ਾ, ਮਨਜੋਤ, ਅਲਬੀਨਾ ਅਤੇ ਮੁਸਕਾਨ ਨੇ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ ’ਤੇ ਲਹਿਰਾਇਆ ਤਿਰੰਗਾ
ਜ਼ਿਕਰਯੋਗ ਪ੍ਰਦਰਸ਼ਨਾਂ ਵਿੱਚ ਰੀਆ, ਪ੍ਰਿਆ ਅਤੇ ਸ੍ਰਿਸ਼ਟੀ ਦੁਆਰਾ ਨੇਪਾਲੀ ਡਾਂਸ ਅਤੇ ਕ੍ਰਿਪਿਆ ਅਤੇ ਗੁਲਸ਼ਨ ਦੁਆਰਾ ਡਾਂਸ ਪ੍ਰਦਰਸ਼ਨ ਸ਼ਾਮਲ ਸਨ। ਲਿਟਲ ਚੈਂਪ ਵਜੋਂ ਜਾਣੇ ਜਾਂਦੇ ਸੰਦੀਪ ਦੁਆਰਾ ਇੱਕ ਸ਼ਾਨਦਾਰ ਡਾਂਸ ਦੀ ਪੇਸ਼ਕਾਰੀ ਕੀਤੀ ਗਈ, ਜਿਸਨੂੰ ਪ੍ਰੋ. ਕਾਂਸਲ ਅਤੇ ਉਸਦੀ ਪਤਨੀ, ਡਾ. ਮਮਤਾ ਕਾਂਸਲ ਵੱਲੋਂ ਉਸਦੀ ਬੇਮਿਸਾਲ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ।ਇਸ ਮੌਕੇ ਰਜਿਸਟਰਾਰ ਡਾ: ਗੁਰਿੰਦਰਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਪ੍ਰੋ: ਸੰਜੀਵ ਅਗਰਵਾਲ ਸਮੇਤ ਡੀਨਜ਼, ਡਾਇਰੈਕਟਰਜ਼ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।
Share the post "ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਦੇਸ਼ ਭਗਤੀ ਦੇ ਜਜ਼ਬੇ ਨਾਲ ਮਨਾਇਆ 78ਵਾਂ ਸੁਤੰਤਰਤਾ ਦਿਵਸ"