ਬਠਿੰਡਾ, 15 ਅਗਸਤ: ਸਿਲਵਰ ਓਕਸ ਸਕੂਲਾਂ ਵਿਚ ਅਜਾਦੀ ਦਿਹਾੜੇ ਨੂੰ ਪੂਰੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਮਿੰਦਰ ਕੌਰ ਢਿੱਲੋਂ, ਸਕੂਲ ਦੇ ਡਾਇਰੈਕਟਰ ਮਾਲਵਿੰਦਰ ਕੌਰ ਸਿੱਧੂ, ਸਕੂਲ ਦੇ ਪ੍ਰਿੰਸੀਪਲ ਨੀਲਮ ਵਰਮਾ ਵੱਲੋਂ ਬੀਬੀਵਾਲਾ ਰੋਡ ਸਥਿਤ ਸਕੂਲ ’ਚ ਝੰਡਾ ਲਹਿਰਾਇਆ ਗਿਆ। ਇਸੇ ਤਰ੍ਹਾਂ ਸਿਲਵਰ ਓਕਸ ਸਕੂਲ ਸ਼ੁਸਾਂਤ ਸਿਟੀ 2 ਵਿਖੇ ਧੀਨਵ ਸਿੰਗਲਾ (ਪ੍ਰੈਸੀਡੈਂਟ ਯੂਨੀਕ ਐਜੂਕੇਸ਼ਨਲ ਚੈਰੀਟੇਬਲ ਟਰਸਟ ਸਿਲਵਰ ਓਕਸ ਗਰੁੱਪ ਆਫ਼ ਸਕੂਲ), ਪ੍ਰਿੰਸੀਪਲ ਨੀਤੂ ਅਰੋੜਾ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ।
ਅਜਾਦੀ ਦਿਹਾੜੇ ਮੌਕੇ ਮੁੱਖ ਮੰਤਰੀ ਵੱਲੋਂ ਵਾਤਾਵਰਣ ਦੀ ਰਾਖੀ ਲਈ ਪੰਜਾਬੀਆਂ ਨੂੰ ਲੋਕ ਲਹਿਰ ਚਲਾਉਣ ਦਾ ਸੱਦਾ
ਜਦੋਂਕਿ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਸਕੂਲ ਵਿਖੇ ਡਾਇਰੈਕਟਰ ਗਰੁੱਪ ਆਫ਼ ਸਕੂਲਜ਼ ਸ਼੍ਰੀਮਤੀ ਬਰਨਿੰਦਰ ਪਾਲ ਸੇਖੋਂ ਅਤੇ ਪ੍ਰਿੰਸੀਪਲ ਰਵਿੰਦਰ ਸਰਾਂ ਦੁਆਰਾਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉੱਪਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਆਪਣੀ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਦੇ ਹੋਏ ਵੱਖ – ਵੱਖ ਤਰ੍ਹਾਂ ਦੇ ਰੰਗ -ਬਿਰੰਗੇ ਪਹਿਰਾਵਿਆਂ ਵਿੱਚ ਸਜ ਕੇ ਰੰਗਾਰੰਗ ਪ੍ਰੋਗਰਾਮ- ਦੇਸ਼ ਭਗਤੀ ਦਾ ਗੀਤ, ਕਵਿਤਾ ਤੇ ਨਾਚ ਅਤੇ ਕੋਰਿਓਗਰਾਫੀ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਗਿਆ। ਕਿੰਡਰਗਾਰਟਨ ਦੇ ਵਿਦਿਆਰਥੀ ਵੱਖ-ਵੱਖ ਆਜ਼ਾਦੀ ਘੁਲਾਟੀਆਂ ਅਤੇ ਨੇਤਾਵਾਂ ਨੂੰ ਦਰਸਾਉਂਦੇ ਤਿਰੰਗੇ ਵਿੱਚ ਸਜੇ ਹੋਏ ਸਨ।
ਬਠਿੰਡਾ ਦੀ Multi Level Car Parking ਦੀ tow van ਦਾ ਠੇਕਾ ਹੋਵੇਗਾ ਰੱਦ !
ਪ੍ਰਾਇਮਰੀ ਸੈਕਸ਼ਨ ਨੇ ਕੈਨਵਸ ’ਤੇ ਸੁੰਦਰ ਝੰਡੇ ਪੇਂਟ ਕੀਤੇ ਅਤੇ 6ਵੀਂ ਅਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਭ ਤੋਂ ਸੁਰੀਲੇ ਦੇਸ਼ ਭਗਤੀ ਦੇ ਗਾਇਨ ਮੁਕਾਬਲੇ ਕੀਤੇ, ਅੱਠਵੀਂ-ਬਾਰ੍ਹਵੀਂ ਜਮਾਤ ਨੇ ‘ਮੇਰਾ ਰਾਸ਼ਟਰ ਮੇਰਾ ਮਾਣ’ ਵਿਸ਼ੇ ’ਤੇ ਬੁਲੇਟਿਨ ਬੋਰਡ ਮੁਕਾਬਲੇ ਦੁਆਰਾ ਦੇਸ਼ ਭਗਤੀ ਦੀ ਭਾਵਨਾ ਦਾ ਜਸ਼ਨ ਮਨਾਇਆ। ਐਨਸੀਸੀ ਕੈਡਿਟਾਂ ਨੇ ’ਬੇਟੀ ਬਚਾਓ, ਬੇਟੀ ਪੜ੍ਹਾਓ’ ’ਤੇ ਇੱਕ ਪ੍ਰਭਾਵਸ਼ਾਲੀ ਰੋਲ ਪਲੇਅ ਪੇਸ਼ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅਜ਼ਾਦੀ ਦਿਵਸ ਸਮਾਰੋਹ ਦੌਰਾਨ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਸੱਤਵੀਂ ਤੋਂ ਨੌਵੀਂ ਦੇ ਵਿਦਿਆਰਥੀਆਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਦੀ ਪ੍ਰਸ਼ੰਸਾ ਕੀਤੀ।