WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਲੋਕ ਜਥੇਬੰਦੀਆਂ ਨੇ ‘ਅਜ਼ਾਦੀ ਦਿਵਸ’ ਮੌਕੇ ਕੀਤਾ ਰੋਸ਼ ਪ੍ਰਦਰਸ਼ਨ

ਬਠਿੰਡਾ, 15 ਅਗਸਤ: ਲੋਕ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਹਾਕਮਾਂ ਦੇ ’ਆਜ਼ਾਦੀ ਦਿਵਸ’ ਮੌਕੇ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਸਮੂਹ ਕਾਲੇ ਕਾਨੂੰਨਾਂ ਅਤੇ ਸਾਮਰਾਜੀ ਮੁਲਕਾਂ ਨਾਲ਼ ਕੀਤੀਆਂ ਦੇਸ਼-ਧ੍ਰੋਹੀ ਸੰਧੀਆਂ ਖ਼ਿਲਾਫ਼ ਪੰਜਾਬ ਭਰ ਵਿੱਚ ਜ਼ਿਲਾ ਹੈੱਡ ਕੁਆਟਰਾਂ/ਤਹਿਸੀਲ ਪੱਧਰ ਤੇ ਸਾਂਝੇ ਇਕੱਠ/ਰੋਸ਼ ਮੁਜ਼ਾਹਰੇ ਕਰਨ ਦੇ ਉਲੀਕੇ ਸੰਘਰਸ਼ ਪ੍ਰੋਗਰਾਮ ਤਹਿਤ ਅੱਜ ਡੀ.ਸੀ. ਦਫ਼ਤਰ ਨੇੜੇ ਭਰਵੀਂ ਇਕੱਤਰਤਾ ਕੀਤੀ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਝੰਡਾ ਸਿੰਘ ਜੇਠੂਕੇ,ਜੋਰਾ ਸਿੰਘ ਨਸਰਾਲੀ,ਜਗਰੂਪ ਸਿੰਘ ਲਹਿਰਾ,ਗੁਰਵਿੰਦਰ ਸਿੰਘ ਪੰਨੂੰ,ਜਸਵੀਰ ਸਿੰਘ ਜੱਸੀ,ਵਰਿੰਦਰ ਸਿੰਘ ਬੀਬੀਵਾਲਾ,ਅਸ਼ਵਨੀ ਘੁੱਦਾ,ਚੰਦਰ ਸ਼ਰਮਾ,ਮਾ.ਜਸਵਿੰਦਰ ਸਿੰਘ,ਬਿੱਕਰਜੀਤ ਸਿੰਘ ਪੂਹਲਾ ,ਹਰਿੰਦਰ ਕੌਰ ਬਿੰਦੂ ਅਤੇ ਹਰਪ੍ਰੀਤ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਵੱਲੋੰ ਲਿਆਂਦੇ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਇੱਕ ਜੁਲਾਈ ਤੋਂ ਲਾਗੂ ਕਰ ਦਿੱਤਾ ਹੈ। ਇਹਨਾਂ ਕਾਨੂੰਨਾਂ ਨੂੰ ਲਿਆਉਣ ਲਈ ਬਸਤੀਵਾਦੀ ਵਿਰਾਸਤ ਤੋਂ ਖਹਿੜਾ ਛਡਾਉਣ ਦਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈਜਦੋਂ ਕਿ ਇਹ ਨਵੇਂ ਫੌਜਦਾਰੀ ਕਾਨੂੰਨ ਸਾਮਰਾਜੀ ਮੁਲਕਾਂ ਵੱਲੋਂ ਲਿਆਂਦੀਆਂ ਲੋਕਮਾਰੂ ਨੀਤੀਆਂ ਨੂੰ ਲਾਗੂ ਕਰਨ ਦੇ ਅਮਲ ਨੂੰ ਹੋਰ ਅੱਗੇ ਵਧਾਉਣ ਖਾਤਰ ਬਣਾਏ ਗਏ ਹਨ।

 

 

ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਜਥੇਬੰਦੀਆਂ ਨੇ ਕੱਢਿਆ ਰੋਸ਼ ਮਾਰਚ

ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਇਹ ਕਾਨੂੰਨ ਇਸ ਹਕੂਮਤ ਦੇ ਦੇਸ਼-ਧਰੋਹੀ ਅਮਲ ਦੀ ਗਵਾਹੀ ਭਰਦੇ ਹਨ,ਜਦ ਕਿ ਇਹ ਹਕੂਮਤ ਹੱਕਾਂ ਲਈ ਲੜਨ ਵਾਲੇ ਲੋਕਾਂ ਨੂੰ ਦੇਸ਼-ਧਰੋਹੀ ਕਰਾਰ ਦੇਕੇ ਜਬਰ ਕਰ ਰਹੀ ਹੈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਹੋਰ ਸਮੂਹ ਕਾਲੇ ਕਾਨੂੰਨਾਂ ਰੱਦ ਜਾਣ,ਕਾਲੇ ਕਾਨੂੰਨਾਂ ਤਹਿਤ ਗਿਰਫਤਾਰ ਕੀਤੇ ਬੁੱਧੀਜੀਵੀ ਤੇ ਜਮੂਹਰੀ ਹੱਕਾਂ ਦੇ ਕਾਰਕੁੰਨ ਰਿਹਾਅ ਕੀਤੇ ਜਾਣ,ਅਰੁੰਧਤੀ ਰਾਏ ਤੇ ਪ੍ਰੋ.ਸ਼ੌਕਤ ਹੁਸੈਨ ਖਿਲਾਫ ਕੇਸ ਚਲਾਉਣ ਦਾ ਫੈਸਲਾ ਰੱਦ ਕੀਤਾ ਜਾਵੇ,ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀ ਫੌਰੀ ਤੌਰ ਤੇ ਰਿਹਾਅ ਕੀਤੇ ਜਾਣ,ਸਾਮਰਾਜੀ ਮੁਲਕਾਂ ਨਾਲ ਕੀਤੀਆਂ ਸਮੂਹ ਦੇਸ਼-ਧ੍ਰੋਹੀ ਸੰਧੀਆਂ ਰੱਦ ਕੀਤੀਆਂ ਜਾਣ,ਭਾਰਤ ਸਰਕਾਰ ਸੰਸਾਰ-ਵਪਾਰ ਸੰਸਥਾ ਸਮੇਤ ਸਮੂਹ ਸਾਮਰਾਜੀ ਸੰਸਥਾਵਾਂ ਤੋਂ ਬਾਹਰ ਆਵੇ ਅਤੇ ਨਵੀਆਂ ਆਰਥਿਕ ਨੀਤੀਆਂ ਰੱਦ ਕੀਤੀਆਂ ਜਾਣ।

ਪੰਚਾਇਤ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਵੱਡੀ ਪੱਧਰ ’ਤੇ DDPO ਤੇ BDPOs ਦੇ ਹੋਏ ਤਬਾਦਲੇ

ਅੱਜ ਦੇ ਰੋਸ਼ ਪ੍ਰਦਰਸ਼ਨ ਵਿੱਚ ਬੀਕੇਯੂ ਉੱਗਰਾਹਾਂ,ਪੰਜਾਬ ਖੇਤ ਮਜ਼ਦੂਰ ਯੂਨੀਅਨ ਪੰਜਾਬ , ਟੀ.ਐੱਸ.ਯੂ.ਭੰਗਲ, ਜੀ.ਐੱਚ.ਟੀ.ਪੀ.ਠੇਕਾ ਮੁਲਾਜ਼ਮ ਯੂਨੀ: (ਆਜ਼ਾਦ) ਲਹਿਰਾ ਮੁਹੱਬਤ, ਪੀ.ਐੱਸ,ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ.ਠੇਕਾ ਮੁਲਾਜ਼ਮ ਯੂਨੀ: ਪੰਜਾਬ,ਪਾਵਰਕਾਮ ਅਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਵੇਰਕਾ ਮਿਲਕ ਅਤੇ ਕੈਟਲ ਫੀਡ ਪਲਾਂਟ ਆਊਟਸੋਰਸ਼ਡ ਠੇਕਾ ਮੁਲਾਜ਼ਮ ਯੂਨੀ: ਪੰਜਾਬ,ਜਲ ਸਪਲਾਈ ਅਤੇ ਸੈਨੀਟੇਸ਼ਨ ਠੇਕਾ ਮੁਲਾਜ਼ਮ ਯੂਨੀ:ਰਜਿ:31 ਪੰਜਾਬ,ਮਨਰੇਗਾ ਕਰਮਚਾਰੀ ਯੂਨੀ:ਪੰਜਾਬ,ਪੀ.ਡਬਲਯੂ.ਡੀ.(ਬਿਜਲੀ ਵਿੰਗ) ਲੋਕ ਨਿਰਮਾਣ ਵਿਭਾਗ ਠੇਕਾ ਮੁਲਾਜ਼ਮ ਯੂਨੀ:ਪੰਜਾਬ,ਨੌਜਵਾਨ ਭਾਰਤ ਸਭਾ,ਡੀ.ਟੀ.ਐੱਫ.ਪੰਜਾਬ,ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀ:ਪੰਜਾਬ, ਪੈਰਾ ਮੈਡੀਕਲ ਯੂਨੀ:ਪੰਜਾਬ,ਜਮਹੂਰੀ ਅਧਿਕਾਰ ਸਭਾ ਪੰਜਾਬ,ਪੀ.ਐੱਸ.ਯੂ.(ਰੰਧਾਵਾ) ਪੰਜਾਬ, ਜੀ.ਐੱਚ.ਟੀ.ਪੀ.ਇੰਪਲਾਇਜ਼ ਯੂਨੀ:ਲਹਿਰਾ ਮੁਹੱਬਤ,ਆਦਰਸ਼ ਸਕੂਲ ਅਧਿਆਪਕ ਯੂਨੀ:ਪੰਜਾਬ ਆਦਿ ਦੇ ਮਰਦ-ਔਰਤ ਕੰਰਕੁੰਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ,ਅੱਜ ਦੇ ਸੰਘਰਸ਼ ਪ੍ਰੋ.ਵਿੱਚ ਸਟੇਜ਼ ਸਕੱਤਰ ਦੀ ਭੂਮਿਕਾ ਹਰਜਿੰਦਰ ਸਿੰਘ ਬੱਗੀ ਜ਼ਿਲਾ ਜਰਨਲ ਸਕੱਤਰ ਉੱਗਰਾਹਾਂ ਨੇ ਨਿਭਾਈ ਅਤੇ ਅਮਨ ਪ੍ਰਵਾਜ਼ ਨੇ ਨਾਟਕ ’ਮੀਡੀਆ ਝੂਠ ਬੋਲਦਾ ਹੈ’ ਪੇਸ਼ ਕੀਤਾÍ

 

Related posts

ਸੰਗਰੂਰ ਮੋਰਚਾ: ਸਰਕਾਰ ਤੇ ਕਿਸਾਨ ਆਗੂਆਂ ਵਿਚਕਾਰ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ, ਭਲਕੇ ਖ਼ਤਮ ਹੋਵੇਗਾ ਮੋਰਚਾ

punjabusernewssite

ਘੁੰਮਣ ਕਲਾਂ ਟੋਲ ਪਲਾਜ਼ੇ ਦੇ ਬਕਾਇਆ ਹਿੱਸੇ ਨੂੰ ਹਟਾਉਣ ਲਈ ਕਿਸਾਨ ਜਥੇਬੰਦੀ ਨੇ ਸੱਦੀ ਮੀਟਿੰਗ

punjabusernewssite

ਜੀਰੇ ਸਰਾਬ ਫੈਕਟਰੀ ਅੱਗੇ ਮੋਰਚੇ ਨੂੰ ਜਬਰੀ ਚੁੱਕਣ ਦਾ ਕੀਤਾ ਵਿਰੋਧ

punjabusernewssite