Saturday, May 2, 2026
spot_img
spot_img

ਬਠਿੰਡਾ ’ਚ ਨਜਾਇਜ਼ ਇਮਾਰਤਾਂ ’ਤੇ ਮੁੜ ਚੱਲਿਆ ਨਗਰ ਨਿਗਮ ਦਾ ਪੀਲਾ ਪੰਜ਼ਾ

Date:

spot_img

ਅਜੀਤ ਰੋਡ ਤੇ ਡੀਏਵੀ ਕਾਲਜ਼ ਦੇ ਛੱਪੜ ਵਾਲੀ ਜਗ੍ਹਾਂ ’ਤੇ ਬਣੀਆਂ ਨਜਾਇਜ਼ ਦੁਕਾਨਾਂ ਢਾਹੀਆਂ
ਬਠਿੰਡਾ, 20 ਅਗਸਤ: ਬਠਿੰਡਾ ਸ਼ਹਿਰ ਵਿਚ ਨਜਾਇਜ਼ ਇਮਾਰਤਾਂ ਦੀਆਂ ਉਸਾਰੀਆਂ ਨੂੰ ਲੈ ਕੇ ਪਿਛਲੇ ਸਮਿਆਂ ਦੌਰਾਨ ਬਦਨਾਮ ਰਿਹਾ ਨਗਰ ਨਿਗਮ ਹੁਣ ਲਗਾਤਾਰ ਸਖ਼ਤੀ ਕਰਦਾ ਦਿਖ਼ਾਈ ਦੇ ਰਿਹਾ। ਇਸੇ ਕੜੀ ਤਹਿਤ ਪਿਛਲੇ ਦਿਨਾਂ ਦੌਰਾਨ ਖੁੰਭਾਂ ਵਾਂਗ ਸ਼ਹਿਰ ਵਿਚ ਹੋਂਦ ’ਚ ਆਈਆਂ ਨਜਾਇਜ਼ ਇਮਾਰਤਾਂ ਉਪਰ ਮੰਗਲਵਾਰ ਨੂੰ ਬੁਲਢੋਜਰ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਸਥਾਨਕ ਮਾਡਲ ਟਾਊਨ ਫੇਜ 3 ਨੂੰ ਮਿਲਾਉਂਦੀ ਅਜੀਤ ਰੋਡ ’ਤੇ ਬਣੇ ਚਾਰ ਸੋਅਰੂਮ:ਾਂ ਨੂੂੰ ਵੀ ਮਲੀਆਮੇਟ ਕੀਤਾ ਗਿਆ,

Big News: ਕੋਲਕਾਤਾ ’ਚ ਡਾਕਟਰ ਦੀ ਮੌ+ਤ ਮਾਮਲੇ ਵਿਚ ਸੁਪਰੀਮ ਕੋਰਟ ਨੇ ਡੀਜੀਪੀ ਨੂੰ ਬਦਲਣ ਦੇ ਦਿੱਤੇ ਹੁਕਮ

ਜਿਸਦੀ ਸਿਕਾਇਤ ਕੁੱਝ ਦਿਨ ਪਹਿਲਾਂ ਹੀ ਬਠਿੰਡਾ ਵਾਚ ਗਰੁੱਪ ਵੱਲੋਂ ਮੁੱਖ ਮੰਤਰੀ ਨੂੰ ਕੀਤੀ ਗਈ ਸੀ। ਇਸ ਜਗ੍ਹਾਂ ਉਪਰ ਪਹਿਲਾਂ ਨਜਾਇਜ਼ ਉਸਾਰੀ ਕਰਕੇ ਦੁਕਾਨਾਂ ਉਸਾਰੀਆਂ ਗਈਆਂ ਤੇ ਮੁੜ ਉਪਰ ਪਹਿਲੀ ਮੰਜਿਲ ਪਾ ਕੇ ਇੱਥੇ ਰਿਹਾਇਸ਼ ਕਰ ਲਈ ਗਈ। ਨਿਗਮ ਅਧਿਕਾਰੀ ਸ਼੍ਰੀ ਬਿੰਦਰਾ ਮੁਤਾਬਕ ਇਸਦੇ ਲਈ ਨਿਗਮ ਤੋਂ ਕੋਈ ਮੰਨਜੂਰੀ ਨਹੀਂ ਲਈ ਗਈ ਸੀ। ਇਸੇ ਤਰ੍ਹਾਂ ਸਥਾਨਕ ਡੀਏਵੀ ਕਾਲਜ਼ ਦੇ ਪਿੱਛੇ ਛੱਪੜ ਵਾਲੀ ਜਗ੍ਹਾਂ ਉਪਰ ਵੀ ਕੁੱਝ ਨਜਾਇਜ਼ ਉਸਾਰੀਆਂ ਹੋਣ ਬਾਰੇ ਨਿਗਮ ਨੂੰ ਪਤਾ ਚੱਲਿਆ ਸੀ, ਜਿਸਦੇ ਉਪਰ ਅੱਜ ਪੀਲਾ ਪੰਜਾ ਚਲਾਇਆ ਗਿਆ।

 

Share post:

spot_img

Popular

More like this
Related