ਚੰਡੀਗੜ੍ਹ, 26 ਅਗਸਤ : ਬੀਤੇ ਕੱਲ ਬਾਦਲ ਪ੍ਰਵਾਰ ਦੇ ਜੱਦੀ ਹਲਕੇ ਮੰਨੇ ਜਾਂਦੇ ਗਿੱਦੜਵਾਹਾ ਤੋਂ ਸੁਖਬੀਰ ਬਾਦਲ ਦੇ ਨਜਦੀਕੀ ਸਾਥੀ ਮੰਨੇ ਜਾਂਦੇ ਹਲਕਾ ਇੰਚਾਰਜ਼ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਨਮੋਸ਼ੀ ਦਾ ਸਾਹਮਣਾ ਕਰ ਰਹੇ ਸ਼ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ‘‘ ਗਿੱਦੜਬਾਹਾ ਹਲਕੇ ਵਿਚ ਡਿੰਪੀ ਢਿੱਲੋਂ ਤੋਂ ਇਲਾਵਾ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਆਗੂ ਨੂੰ ਆਗਾਮੀ ਉਪ ਚੋਣ ਵਿਚ ਉਮੀਦਵਾਰ ਦੇ ਰੂਪ ਵਿਚ ਉਤਾਰਨ ਦਾ ਕੋਈ ਇਰਾਦਾ ਨਹੀਂ ਹੈ।’’ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ‘‘ ਕਿਸੇ ਹੋਰ ਆਗੂ ਨੂੰ ਟਿਕਟ ਦੇਣ ਦੀਆਂ ਸਾਰੀਆਂ ਅਟਕਲਾਂ ਝੂਠੀਆਂ ਅਤੇ ਨਿਰਆਧਾਰ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਬਾਰੇ ਕਿਸੇ ਨਾਲ ਚਰਚਾ ਨਹੀਂ ਕੀਤੀ ਹੈ।’’
ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜਮ ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਦੀ ਹੋਈ ਮੌਤ
ਡਾ. ਚੀਮਾ ਨੇ ਇਹ ਵੀ ਸਪਸ਼ਟ ਕੀਤਾ ਕਿ ਆਗਾਮੀ ਉਪ ਚੋਣ ਲਈ ਅਕਾਲੀ ਦਲ ਪੂਰੀ ਤਰ੍ਹਾਂ ਭਰੋਸੇਮੰਦ ਹਰਦੀਪ ਸਿੰਘ ਢਿੱਲੋਂ ਦਾ ਸਮਰਥਨ ਕਰਦੀ ਹੈ। ਉਨ੍ਹਾਂ ਢਿੱਲੋਂ ਤੋਂ ਅਕਾਲੀ ਦਲ ਦੀ ਵਿਰੋਧੀ ਤਾਕਤਾਂ ਵਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਵੀ ਅਪੀਲ ਕੀਤੀ ਹੈ।ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੀਟਿੰਗਾਂ ਵਿਚ ਖੁੱਲ੍ਹੇ ਤੌਰ ’ਤੇ ਕਿਹਾ ਸੀ ਕਿ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਪਾਰਟੀ ਲਈ ਸਭ ਤੋਂ ਵਧੀਆ ਉਮੀਦਵਾਰ ਹਨ। ਉਨ੍ਹਾਂ ਪਾਰਟੀ ਦੀ ਨਵ ਗਠਿਤ ਸੰਸਦੀ ਬੋਰਡ ਨਾਲ ਵੀ ਇਸ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਸੀ।ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਪ੍ਰਧਾਨ ਡਿੰਪੀ ਢਿੱਲੋਂ ਵਲੋਂ ਤੈਅ ਕੀਤੇ ਗਏ ਪ੍ਰੋਗਰਾਮਾਂ ਅਨੁਸਾਰ ਲਗਾਤਾਰ ਗਿੱਦੜਬਾਹਾ ਵਿਚ ਪ੍ਰਚਾਰ ਕੀਤਾ।
ਮਹਿਲਾ ਥਾਣੇਦਾਰ ਨੂੰ ਕਾਰ ਪਾਰਕਿੰਗ ਪਿੱਛੇ ਗੁਆਢੀਆਂ ਦੇ ਮੁੰਡੇ ਦੇ ਥੱਪੜ ਮਾਰਨਾ ਪਿਆ ਮਹਿੰਗਾ, ਹੋਈ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਢਿੱਲੋਂ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਜਾ ਸਕਦੀ ਕਿਉਂਕਿ ਸੰਸਦੀ ਬੋਰਡ ਅਜੇ ਵੀ ਉਪ ਚੋਣ ਵਾਲੇ ਸਾਰੇ ਚਾਰ ਹਲਕਿਆਂ ਤੋਂ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਲਈ ਪਾਰਟੀ ਵਰਕਰਾਂ ਤੋਂ ਫੀਡਬੈਕ ਲੈਣ ਦੀ ਪ੍ਰਕਿਰਿਆ ਵਿਚ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਨੂੰ ਇਸ ਕਵਾਇਦ ਦੇ ਪਿੱਛੇ ਕੋਈ ਛਿਪੀ ਹੋਈ ਮਨਸ਼ਾ ਨਹੀਂ ਦੇਖਣੀ ਚਾਹੀਦੀ।ਆਗੂ ਨੇ ਕਿਹਾ ਕਿ ਅਕਾਲੀ ਦਲ ਨੇ ਸ਼੍ਰੀ ਢਿੱਲੋਂ ਤੋਂ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਝੂਠੀ ਅਫਵਾਹ ਤੋਂ ਗੁੰਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਮੇਤ ਪੂਰੀ ਪਾਰਟੀ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਤੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਉਮੀਦ ਕਰਦੀ ਹੈ।
Share the post "ਅਕਾਲੀ ਦਲ ਦਾ ਦਾਅਵਾ: ਗਿੱਦੜਵਾਹਾ ਹਲਕੇ ਤੋਂ ਡਿੰਪੀ ਢਿੱਲੋਂ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਵਿਚਾਰਿਆ ਜਾ ਰਿਹਾ ਸੀ"