Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ : ਮਾਸਟਰ ਜਗਸੀਰ ਸਿੰਘ

13 Views

ਤੁੰਗਵਾਲੀ ਖੇਡ ਸਟੇਡੀਅਮ ਵਿੱਚ ਹੋਈ ਕਬੱਡੀ ਕਬੱਡੀ ਪਈਆ ਰੇਡਾ
ਬਠਿੰਡਾ 29 ਅਗਸਤ: 68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਸਕੂਲੀ ਖੇਡਾਂ ਦੂਜੇ ਪੜਾਅ ਦਾ ਉਦਘਾਟਨ ਜਗਸੀਰ ਸਿੰਘ ਹਲਕਾ ਵਿਧਾਇਕ ਭੁੱਚੋ ਮੰਡੀ ਵਲੋਂ ਕੀਤਾ ਗਿਆ।ਇਸ ਮੌਕੇ ਉਹਨਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਿਲਪ੍ਰਚਾਵੇ ਦਾ ਵੀ ਇੱਕ ਵਧੀਆ ਸਾਧਨ ਹਨ । ਇਨ੍ਹਾਂ ਨਾਲ ਮਨ ਖੁਸ਼ੀ ਮਹਿਸੂਸ ਕਰਦਾ ਹੈ । ਖੇਡਾਂ ਸਰੀਰ ਰੂਪੀ ਮਸ਼ੀਨ ਲਈ ਤੇਲ ਦਾ ਕੰਮ ਕਰਦੀਆਂ ਹਨ, ਖਿੜਿਆ ਹੋਇਆ ਮਨ ਤੇ ਅਰੋਗ ਸਰੀਰ ਆਲੇ-ਦੁਆਲੇ ਨੂੰ ਵੀ ਮਹਿਕਾ ਦਿੰਦਾ ਹੈ । ਜਿਹੜਾ ਵਿਦਿਆਰਥੀ ਖੇਡਾਂ ਖੇਡਣ ਦਾ ਸ਼ੌਕੀਨ ਹੁੰਦਾ ਹੈ , ਉਸ ਦਾ ਵਿਹਾਰ ਬਾਕੀ ਬੱਚਿਆਂ ਨਾਲੋਂ ਕਿਤੇ ਚੰਗਾ ਹੁੰਦਾ ਹੈ।ਅੰਤ ਵਿੱਚ ਉਹਨਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

ਸਾਬਕਾ MP ਸਿਮਰਨਜੀਤ ਸਿੰਘ ਮਾਨ ਦਾ MP ਕੰਗਨਾ ਰਣੌਤ ‘ਤੇ ਵਿਵਾਦਤ ਬਿਆਨ

ਇਸ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਵਲੋਂ ਕੀਤੀ ਗਈ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਸਟਾਈਲ ਮੁੰਡੇ ਅੰਡਰ 19 ਵਿੱਚ ਭੁੱਚੋ ਮੰਡੀ ਜੋਨ ਨੇ ਭਗਤਾਂ ਨੂੰ, ਅੰਡਰ 17 ਮੁੰਡੇ ਵਿੱਚ ਭੁੱਚੋ ਮੰਡੀ ਨੇ ਬਠਿੰਡਾ 2 ਨੂੰ,ਸਰਕਲ ਕਬੱਡੀ ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਗੋਨਿਆਣਾ ਨੂੰ , ਸੰਗਤ ਨੇ ਬਠਿੰਡਾ 2 ਨੂੰ, ਭੁੱਚੋ ਮੰਡੀ ਨੇ ਭਗਤਾਂ, ਵਾਲੀਬਾਲ ਅੰਡਰ 14 ਕੁੜੀਆਂ ਵਿੱਚ ਗੋਨਿਆਣਾ ਨੇ ਮੌੜ , ਬਠਿੰਡਾ 2 ਨੇ ਤਲਵੰਡੀ ਸਾਬੋ ਨੂੰ,ਮੰਡੀ ਕਲਾਂ ਨੇ ਬਠਿੰਡਾ 1, ਅੰਡਰ 17 ਕੁੜੀਆਂ ਵਿੱਚ ਤਲਵੰਡੀ ਸਾਬੋ ਨੇ ਮੌੜ ਮੰਡੀ ਨੂੰ ਹਰਾਇਆ।ਅੰਡਰ ਸਾਫਟਬਾਲ ਅੰਡਰ 14 ਮੁੰਡੇ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾਂ, ਐਨ .ਐਸ ਮੈਮੋਰੀਅਲ ਸਕੂਲ ਭੁੱਚੋ ਮੰਡੀ ਨੇ ਦੂਜਾ, ਅੰਡਰ 17 ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾਂ,ਆਰਮੀ ਪਬਲਿਕ ਸਕੂਲ ਬਠਿੰਡਾ ਨੇ ਦੂਜਾ, ਅੰਡਰ 19 ਵਿੱਚ ਆਰਮੀ ਪਬਲਿਕ ਸਕੂਲ ਬਠਿੰਡਾ ਨੇ ਪਹਿਲਾਂ, ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਦੂਜਾ, ਅੰਡਰ 17 ਮੁੰਡੇ ਹਾਕੀ ਵਿੱਚ ਗੁਰੂ ਕਾਸ਼ੀ ਸਕੂਲ ਭਗਤਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਪੂਹਲੀ ਨੇ ਦੂਜਾ, ਖੋ ਖੋ ਅੰਡਰ 19 ਕੁੜੀਆਂ ਵਿੱਚ ਬਠਿੰਡਾ 1 ਨੇ ਪਹਿਲਾਂ, ਤਲਵੰਡੀ ਸਾਬੋ ਨੇ ਦੂਜਾ, ਸ਼ਤਰੰਜ ਅੰਡਰ 14 ਕੁੜੀਆਂ ਵਿੱਚ ਬਠਿੰਡਾ 2 ਨੇ ਪਹਿਲਾਂ,ਮੰਡੀ ਕਲਾਂ ਨੇ ਦੂਜਾ, ਅੰਡਰ 14 ਮੁੰਡੇ ਵਿੱਚ ਬਠਿੰਡਾ 1 ਨੇ ਪਹਿਲਾਂ,ਗੋਨਿਆਣਾ ਨੇ ਦੂਜਾ ਸਥਾਨ, ਬੈਡਮਿੰਟਨ ਅੰਡਰ 17 ਲੜਕੇ ਵਿੱਚ ਬਠਿੰਡਾ 2 ਨੇ ਪਹਿਲਾ , ਮੋੜ ਮੰਡੀ ਨੇ ਦੂਜਾ, ਬੈਡਮਿੰਟਨ ਅੰਡਰ 19 ਮੁੰਡੇ ਵਿੱਚ ਮੰਡੀ ਫੂਲ ਨੇ ਪਹਿਲਾਂ, ਭਗਤਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਕੈਬਨਿਟ ਦਾ ਅਹਿਮ ਫੈਸਲਾ: ਬਿਨਾਂ ਪਾਰਟੀ ਚੋਣ ਨਿਸ਼ਾਨ ਦੇ ਹੋਣਗੀਆਂ ਪੰਚਾਇਤੀ ਚੋਣਾਂ

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਕੌਰ ਸਕੱਤਰ ਮੁੱਖ ਵਿੰਗ ਆਮ ਆਦਮੀ ਪਾਰਟੀ ਪੰਜਾਬ,ਪ੍ਰਿੰਸੀਪਲ ਗੁਰਮੇਲ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਜਗਦੀਸ਼ ਕੁਮਾਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਵਰਿੰਦਰ ਸਿੰਘ ਬਨੀ, ਲੈਕਚਰਾਰ ਸੁਖਜਿੰਦਰ ਪਾਲ ਸਿੰਘ, ਲੈਕਚਰਾਰ ਹਰਜਿੰਦਰ ਸਿੰਘ,
ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ ਢਿੱਲੋਂ, ਭੁਪਿੰਦਰ ਸਿੰਘ ਤੱਗੜ, ਹਰਬਿੰਦਰ ਸਿੰਘ ਨੀਟਾ,ਗੁਰਸ਼ਰਨ ਸਿੰਘ, ਗੁਲਸ਼ਨ ਕੁਮਾਰ, ਹਰਪ੍ਰੀਤ ਸਿੰਘ, ਹਰਵੀਰ ਸਿੰਘ, ਜਗਮੋਹਨ ਸਿੰਘ, ਮਨਦੀਪ ਸਿੰਘ, ਲੈਕਚਰਾਰ ਰਾਜੇਸ਼ ਕੁਮਾਰ, ਗੁਰਜੀਤ ਸਿੰਘ ਝੱਬਰ, ਗੁਰਮੀਤ ਸਿੰਘ ਰਾਮਗੜ੍ਹ ਭੂੰਦੜ ਹਾਜ਼ਰ ਸਨ।

Related posts

ਪੱਤਰਕਾਰ ਰਾਣਾ ਸ਼ਰਮਾ ਨੂੰ ਸਦਮਾ, ਮਾਤਾ ਦਾ ਹੋਇਆ ਦਿਹਾਂਤ, ਭੋਗ ਭਲਕੇ

punjabusernewssite

ਹਲਕਾ ਮੌੜ ਤੇ ਭੁੱਚੋਂ ਦੇ ਵਿਧਾਇਕਾਂ ਹਲਕਿਆਂ ਦੇ ਵਿਕਾਸ ਕੰਮਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ

punjabusernewssite

ਪਿੰਡ ਗੋਬਿੰਦਪੁਰਾ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਆਯੋਜਿਤ

punjabusernewssite