WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਪੰਜਾਬ

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ “ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਸੀਟਾਸ-2024” ਦਾ ਸ਼ਾਨਦਾਰ ਆਗਾਜ਼

ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਦੀ ਖੁਸ਼ਹਾਲੀ ਲਈ ਹੋਈ ਵਿਚਾਰ ਚਰਚਾ

ਤਲਵੰਡੀ ਸਾਬੋ, 29 ਅਗਸਤ: ਫਸਲਾਂ ਤੋਂ ਵੱਧ ਝਾੜ ਲੈਣ ਖੇਤੀ ਨੂੰ ਟਿਕਾਉ ਅਤੇ ਲਾਹੇਵੰਦ ਧੰਦਾ ਬਣਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਜਸਟ ਐਗਰੀਕਲਚਰ, ਬਾਇਰ ਕਰੋਪ ਸਾਇੰਸ, ਧਾਨੁਕਾ ਐਗਰੀਟੈੱਕ, ਆਈ.ਸੀ.ਏ.ਆਰ. ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਤੀਬਾੜੀ ਸਹਾਇਕ ਵਿਗਿਆਨ ਵਿੱਚ “ਮੌਜੂਦਾ ਨਵੀਨਤਾਵਾਂ ਅਤੇ ਤਕਨੀਕੀ ਤਰਕੀਆਂ” ਵਿਸ਼ੇ ‘ਤੇ ਤਿੰਨ ਰੋਜ਼ਾ ਅੰਤਰ-ਰਾਸ਼ਟਰੀ ਕਾਨਫਰੈਂਸ ਦਾ ਸ਼ਾਨਦਾਰ ਆਗਾਜ਼ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਤੇ ਮੁੱਖ ਮਹਿਮਾਨ ਡਾ. ਪਰਵੀਨ ਕੁਮਾਰ ਸਿੰਘ, ਕਮਿਸ਼ਨਰ ਖੇਤੀਬਾੜੀ ਭਾਰਤ ਸਰਕਾਰ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਦੇਸ਼ਾਂ ਅਤੇ ਭਾਰਤ ਦੇ ਨਾਮਵਰ ਖੇਤੀ ਮਾਹਿਰਾਂ, ਵਿਗਿਆਨੀਆਂ ਅਤੇ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੜ੍ਹੇ ਗਏ।

ਪੀਯੂ ਸਟੂਡੈਂਟਸ ਕੌਂਸਲ ਚੋਣ: ਸੀਵਾਈਐਸਐਸ ਉਮੀਦਵਾਰ ਪ੍ਰਿੰਸ ਚੌਧਰੀ ਨੇ ਪ੍ਰਧਾਨ ਦੇ ਅਹੁਦੇ ਲਈ ਕੀਤੀ ਨਾਮਜ਼ਦਗੀ ਦਾਖਲ

ਮੁੱਖ ਮਹਿਮਾਨ ਡਾ. ਸਿੰਘ ਨੇ ਖੇਤੀ ਮਾਹਿਰਾਂ ਅਤੇ ਖੋਜਰਾਥੀਆਂ ਨੂੰ ਕਿਸਾਨੀ ਨੂੰ ਲਾਹੇਵੰਦ ਅਤੇ ਟਿਕਾਉ ਧੰਦਾ ਬਣਾਉਣ ਲਈ ਖੇਤੀ ਖੋਜ ਦੇ ਖੇਤਰ ਵਿੱਚ ਨਵੀਂ ਤਕਨੀਕ ਦੇ ਇਸਤੇਮਾਲ ਦੀ ਗੱਲ ਕੀਤੀ। ਉਨ੍ਹਾਂ ਨੌਜਵਾਨ ਕਿਸਾਨਾਂ ਨੂੰ ਖੇਤੀ ਨਾਲ ਆਪਣਾ ਭਾਵਨਾਤਮਕ ਰਿਸ਼ਤਾ ਬਣਾਉਣ ਅਤੇ ਖੇਤਾਂ ਵਿੱਚ ਹਰ ਰੋਜ਼ ਚੱਕਰ ਮਾਰ ਕੇ ਉਸਦੀ ਦੇਖਭਾਲ ਕਰਨ ਦਾ ਮੰਤਰ ਦਿੱਤਾ। ਚਾਂਸਲਰ ਸ. ਸਿੱਧੂ ਨੇ ਪ੍ਰਾਯੋਜਕਾਂ ਅਤੇ ਆਯੋਜਕਾਂ ਨੂੰ ਕਾਨਫਰੈਂਸ ਦੀ ਵਧਾਈ ਦਿੰਦੇ ਹੋਏ ਜੀ.ਕੇ.ਯੂ. ਵੱਲੋਂ ਖੇਤੀ ਅਤੇ ਮਿਆਰੀ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ। ਉਨ੍ਹਾਂ ਖੇਤੀ ਦੇ ਵਿਕਾਸ ਲਈ ਡੀਨ ਡਾ. ਆਰ.ਪੀ.ਸਹਾਰਨ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਸ਼ਲਾਘਾ ਕੀਤੀ।

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੇ ਬਲਵਿੰਦਰ ਸਿੰਘ ਭੂੰਦੜ ਦੀ ਨਿਯੁਕਤੀ ਨੂੰ ਮੁੱਢੋਂ ਰੱਦ ਕੀਤਾ

ਡਾ. ਵਰਿੰਦਰ ਸਿੰਘ ਪਾਹਿਲ, ਸਲਾਹਕਾਰ ਨੇ ਕਾਨਫਰੈਂਸ ਦੇ ਸਹਿਯੋਗੀਆਂ ਆਈ.ਸੀ.ਏ.ਆਰ., ਧਾਨੁਕਾ ਐਗਰੀਟੈੱਕ, ਬਾਇਰ ਕਰੋਪ ਸਾਇੰਸ, ਜਸਟ ਐਗਰੀਕਲਚਰ, ਡੀ.ਏ. ਐਂਡ ਐਫ਼. ਡਬਲਿਉ ਪੰਜਾਬ, ਬਾਗਬਾਨੀ ਵਿਭਾਗ, ਪੰਜਾਬ ਦੇ ਅਧਿਕਾਰੀਆਂ ਵੱਲੋਂ ਖੇਤੀ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਕਾਨਫਰੈਸ ਵਿੱਚ ਡਾ. ਰਤਨ ਲਾਲ ਵਰਲਡ ਪ੍ਰਾਈਜ਼ ਵਿਨਰ 2020 ਅਮਰੀਕਾ ਨੇ ਆਨ ਲਾਈਨ ਜੁੜ ਕੇ ਖੋਜਾਰਥੀਆਂ ਨੂੰ ਸੰਬੋਧਨ ਕੀਤਾ, ਡਾ. ਜੀ.ਖੁਸ਼, ਅਮਰੀਕਾ ਅਤੇ ਡਾ. ਐਰ.ਐਸ.ਪਰੋਧਾ ਦੇ ਸੰਦੇਸ਼ ਵੀ ਪੜ੍ਹੇ ਗਏ। ਪਹਿਲੇ ਸੈਸ਼ਨ ਵਿੱਚ ਡਾ. ਐਸ.ਕੇ.ਮਲਹੋਤਰਾ ਵਾਈਸ ਚਾਂਸਲਰ ਐਮ.ਐਚ.ਯੂਨੀਵਰਸਿਟੀ ਕਰਨਾਲ, ਡਾ. ਇੰਦਰਜੀਤ ਸਿੰਘ ਵਾਈਸ ਚਾਂਸਲਰ ਗੜਵਾਸੂ ਲੁਧਿਆਣਾ, ਪ੍ਰੋ. ਅਰੂਣਾ ਕੈਲਾਰੂ ਅਮਰੀਕਾ, ਡਾ. ਜੇ.ਐਸ.ਸੰਧੂ ਸਾਬਕਾ ਵਾਈਸ ਚਾਂਸਲਰ ਆਈ.ਸੀ.ਏ.ਆਰ, ਡਾ. ਆਰ.ਐਸ.ਸਾਂਗਵਾਨ ਸਾਬਕਾ ਵਾਈਸ ਚਾਂਸਲਰ, ਡਾ. ਡੀ.ਪੀ.ਡਾਂਗੀ, ਡਾ. ਸਾਈਂ ਦਾਸ ਸਾਬਕਾ ਡਾਇਰੈਕਟਰ ਆਈ.ਸੀ.ਏ.ਆਰ., ਡਾ. ਆਰ.ਜੀ.ਅਗਰਵਾਲ ਚੇਅਰਮੈਨ ਧਾਨੁਕਾ ਐਗਰੀਟੈੱਕ ਗਰੁੱਪ, ਡਾ. ਡੀ.ਪੀ.ਐਸ.ਬੜਵਾਲ ਸੀ.ਈ.ਓ. ਜਸਟ ਐਗਰੀਕਲਚਰ ਨੇ ਖੇਤੀ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਪੀਯੂਸ਼ ਵਰਮਾ, ਰਜਿਸਟਰਾਰ ਵੱਲੋਂ ‘ਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਡਾ. ਬੜਵਾਲ ਦੀ ਲਿਖੀ ਕਿਤਾਬ ਅਤੇ ‘ਵਰਸਿਟੀ ਦੇ ਮਾਹਿਰਾਂ ਵੱਲੋਂ ਲਿਖ ਗਏ 5 ਲੈਬ ਮੈਨੁਅਲ ਦਾ ਲੋਕਾਰਪਣ ਕੀਤਾ ਗਿਆ। ਆਯੋਜਕਾਂ ਵੱਲੋਂ ਖੇਤੀ ਦੇ ਵੱਖ-ਵੱਖ ਖੇਤਰਾਂ ਵਿੱਚ ਮਲ੍ਹਾਂ ਮਾਰਨ ਵਾਲੇ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਦੁਸ਼ਾਲੇ ਅਤੇ ਯਾਦਸ਼ਤ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਪ੍ਰਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ਲਵਲੀਨ ਸੱਚਦੇਵਾ ਅਤੇ ਡਾ. ਵਿਕਾਸ ਗੁਪਤਾ ਵੱਲੋਂ ਨਿਵੇਕਲੇ ਅਤੇ ਸ਼ਾਇਰਾਨਾ ਅੰਦਾਜ਼ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਅਦਾ ਕੀਤੀ ਗਈ।

Related posts

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਪਰਮਲ ਝੋਨੇ ਦੇ ਟਰੱਕ ਨੂੰ ਜ਼ਬਤ ਕੀਤਾ

punjabusernewssite

ਤਿੰਨ ਕਾਲੇ ਖੇਤੀ ਕਾਨੂੰਨ ਰੱਦ:ਦੇਰ ਨਾਲ ਚੁੱਕਿਆ ਪਰ ਸਵਾਗਤਯੋਗ ਕਦਮ-ਮੁੱਖ ਮੰਤਰੀ ਚੰਨੀ

punjabusernewssite

ਫਸਲਾਂ ਦੀ ਰਹਿੰਦ ਖੂੰਦ ਦੀ ਸਾਂਭ ਸੰਭਾਲ ਲਈ ਮਸੀਨਾਂ ਦੀ ਵੰਡ ’ਚ 150 ਕੋਰੜ ਦਾ ਘਪਲਾ, ਮੰਤਰੀ ਨੇ ਦਿੱਤੇ ਵਿਜੀਲੈਂਸ ਜਾਂਚ ਦੇ ਹੁਕਮ

punjabusernewssite