WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਕਿਸਾਨ ਅੰਦੋਲਨ-2 ਦੇ 200 ਦਿਨ ਪੁੂਰੇ ਹੋਣ ’ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਕਿਸਾਨਾਂ ਦਾ ਅੱਜ ਹੋਵੇਗਾ ਵੱਡਾ ਇਕੱਠ

ਸ਼ੰਭੂ/ਖ਼ਨੌਰੀ, 31 ਅਗਸਤ: ਮੰਨੀਆਂ ਹੋਈਆਂ ਕਿਸਾਨੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸ਼ੁਰੂ ਹੋਏ ਕਿਸਾਨ ਅੰਦੋਲਨ-2 ਦੇ ਅੱਜ ਪੂਰੇ 200 ਦਿਨ ਹੋਣ ’ਤੇ ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੌਰੀ ਆਦਿ ਥਾਵਾਂ ਉਪਰ ਵੱਡੇ ਇਕੱਠ ਕੀਤੇ ਜਾ ਰਹੇ ਹਨ। ਇੰਨ੍ਹਾਂ ਇਕੱਠਾਂ ਦੌਰਾਨ ਹੁਣ ਤੱਕ ਚੱਲੇ ਸੰਘਰਸ਼ ਦਾ ਲੇਖਾ-ਜੋਖਾ ਕਰਨ ਤੋਂ ਇਲਾਵਾ ਅਗਲੇ ਸੰਘਰਸ਼ ਦੀ ਰੂਪ-ਰੇਖਾ ਵੀ ਉਲੀਕੀ ਜਾ ਸਕਦੀ ਹੈ। ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਵਿੱਢੇ ਇਸ ਸੰਘਰਸ਼ ਦੇ ਦੌਰਾਨ ਪਿਛਲੇ ਕਈ ਮਹੀਨਿਆਂ ਤੋਂ ਸੈਕੜਿਆਂ ਦੀ ਤਾਦਾਦ ਦੇ ਵਿਚ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਡਟੇ ਹੋਏ ਹਨ ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਬੈਰੀਗੇਡਿੰਗ ਕਰਕੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ।

2 ਕਰੋੜ ਦੀ ਫ਼ਿਰੌਤੀ ਲਈ ਅਗਵਾ ਕੀਤਾ ਬੱਚਾ ਸ਼ਾਮ ਨੂੰ ਪਠਾਨਕੋਟ ਪੁਲਿਸ ਵੱਲੋਂ ਹਿਮਾਚਲ ਵਿਚੋਂ ਬਰਾਮਦ

ਹਾਲਾਂਕਿ ਦਿੱਲੀ ਜਾਣ ਲਈ ਬਜਿੱਦ ਕਿਸਾਨਾਂ ਦੀ ਇਸ ਸਬੰਧ ਵਿਚ ਕਈ ਵਾਰ ਹਰਿਆਣਾ ਪੁਲਿਸ ਨਾਲ ਤਿੱਖੀਆਂ ਝੜਪਾਂ ਵੀ ਹੋ ਚੁੱਕੀਆਂ ਹਨ ਅਤੇ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਚੂੱਕੀ ਹੈ ਤੇ ਦਰਜ਼ਨਾਂ ਕਿਸਾਨ ਜਖ਼ਮੀ ਹੋ ਗਏ ਹਨ। ਬਾਰਡਰ ਖੋਲਣ ਅਤੇ ਕਿਸਾਨਾਂ ਦੇ ਦਿੱਲੀ ਜਾਣ ਦੇ ਮੁੱਦੇ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਵੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਸੁਪਰੀਮ ਕੋਰਟ ਦੇ ਹੁਕਮਾਂ ਉਪਰ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਵੱਲੋਂ ਦੋ ਵਾਰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ, ਜੋਕਿ ਬੇਸਿੱੱਟਾ ਰਹੀ ਹੈ। ਉਧਰ ਕਿਸਾਨਾਂ ਵੱਲੋਂ ਅੱਜ ਦੇ ਇਕੱਠਾਂ ਦੇ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਤੇ ਵੱਡੀ ਗਿਣਤੀ ਵਿਚ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਪੁੱਜ ਚੁੱਕੇ ਹਨ।

 

Related posts

ਨਰੇਗਾ ਮਜਦੂਰਾਂ ਨੇ ਮਜਦੂਰੀ ਲੈਣ ਲਈ ਬੀਡੀਪੀਓ ਦਫ਼ਤਰ ਅੱਗੇ ਕੀਤੀ ਨਾਅਰੇਬਾਜ਼ੀ

punjabusernewssite

ਮੀਟਿੰਗ ਦਾ ਸਮਾਂ ਨਾ ਦੇਣ ਤੋਂ ਭੜਕੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਘੇਰਿਆ

punjabusernewssite

ਦੇਸ਼ ਦੇ ਕਿਰਤੀ ਆਰਆਰਐਸ-ਭਾਜਪਾ ਦੀ ਫਿਰਕੂ ਵੱਢ-ਟੁੱਕ ਦੀ ਸਾਜ਼ਿਸ਼ ਫੇਲ੍ਹ ਕਰਨਗੇ -ਪਾਸਲਾ

punjabusernewssite