Sunday, April 19, 2026
spot_img
spot_img

PCMS ਐਸੋਸੀਏਸ਼ਨ ਨੇ ਸਿਵਲ ਸਰਜਨ ਡਾ ਢਿੱਲੋਂ ਤੇ ਡਾ ਮਿੱਤਲ ਨੂੰ ਦਿੱਤੀ ਨਿੱਘੀ ਵਿਦਾਇਗੀ ਪਾਰਟੀ

Date:

spot_img

ਬਠਿੰਡਾ, 31 ਅਗਸਤ: ਲਗਾਤਾਰ ਆਪਣੀਆਂ ਬੇਦਾਗ ਸੇਵਾਵਾਂ ਦੇਣ ਵਾਲੇ ਬਠਿੰਡਾ ਜਿਲੇ ਦੇ ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋ ਅਤੇ ਹੱਡੀਆਂ ਦੇ ਮਾਹਿਰ ਡਾ.ਵਿਜੈ ਮਿੱਤਲ ਨੂੰ ਉਹਨਾਂ ਦੀ ਰਿਟਾਇਰਮੈਂਟ ਮੌਕੇ ਅੱਜ PCMS ਐਸੋਸੀਏਸ਼ਨ ਜਿਲ੍ਹਾ ਹਸਪਤਾਲ ਬਠਿੰਡਾ ਅਤੇ ਐੱਸ.ਐੱਮ.ਓ ਦਫਤਰ ਜਿਲ੍ਹਾ ਹਸਪਤਾਲ ਬਠਿੰਡਾ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਵਿਦਾਇਗੀ ਪਾਰਟੀ ਵਿਚ ਜਿਲ੍ਹਾ ਹਸਪਤਾਲ ਦੇ ਸਮੂਹ ਡਾਕਟਰ ਸਹਿਬਾਨ ਸ਼ਮਿਲ ਹੋਏ।ਵਿਦਾਇਗੀ ਪਾਰਟੀ ਦੌਰਾਨ ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿਲੋਂ ਅਤੇ ਹੱਡੀਆਂ ਦੇ ਮਾਹਿਰ ਡਾ.ਵਿਜੈ ਮਿੱਤਲ ਨੇ ਆਪਣੇ-ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ।

ਬਠਿੰਡਾ ਜ਼ਿਲ੍ਹੇ ’ਚ ਤੈਨਾਤ ਸੇਵਾ ਕੇਂਦਰ ਦਾ ਆਪਰੇਟਰ 12,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਇਸ ਵਿਦਾਇਗੀ ਪਾਰਟੀ ਵਿਚ PCMS ਐਸੋਸੀਏਸ਼ਨ ਜਿਲ੍ਹਾ ਹਸਪਤਾਲ ਬਠਿੰਡਾ ਵੱਲੋਂ ਪ੍ਰਧਾਨ ਡਾ.ਜਗਰੂਪ ਸਿੰਘ ਨੇ ਡਾ.ਤੇਜਵੰਤ ਸਿੰਘ ਢਿਲੋਂ ਅਤੇ ਹੱਡੀਆਂ ਦੇ ਮਾਹਿਰ ਡਾ.ਵਿਜੈ ਮਿੱਤਲ ਨੂੰ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਉਹਨਾਂ ਦੁਆਰਾ ਨਿਭਾਏ ਰੋਲ ਦੀ ਸਲਾਘਾ ਕੀਤੀ। ਜਿਲ੍ਹਾ ਹਸਪਤਾਲ ਬਠਿੰਡਾ ਦੇ ਇੰਚਾਰਜ ਡਾ ਗੁਰਮੇਲ ਸਿੰਘ ਸੀਨੀਅਰ ਮੈਡੀਕਲ ਅਫਸਰ ਨੇ ਡਾ.ਤੇਜਵੰਤ ਸਿੰਘ ਢਿਲੋਂ ਅਤੇ ਡਾ.ਵਿਜੈ ਮਿੱਤਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਯਾਦ ਵਜੋਂ ਮੋਮੈਂਟੋ ਭੇਟ ਕੀਤੇ। ਇਸ ਵਿਦਾਇਗੀ ਪਾਰਟੀ ਵਿੱਚ ਹੱਡੀਆਂ ਦੇ ਮਾਹਿਰ ਡਾ.ਧੀਰਜ ਗੋਇਲ,ਮਾਨਸਿਕ ਰੋਗਾਂ ਦੇ ਮਾਹਿਰ ਡਾ. ਅਰੁਨ ਬਾਂਸਲ ਅਤੇ ਐਂਮਰਜੈਂਸੀ ਦੇ ਨੋਡਲ ਅਫਸਰ ਡਾ.ਹਰਸ਼ਿਤ ਗੋਇਲ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਦੋਨੋ ਮਹਿਮਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Punjab ‘ਚ ਲਾਗੂ ਹੋਇਆ ਬੇਅਦਬੀ ਕਾਨੂੰਨ; ਰਾਜਪਾਲ ਨੇ ਦਿੱਤੀ ਮੰਨਜੂਰੀ

👉ਪੰਜਾਬ ਸਰਕਾਰ ਨੇ 13 ਅਪ੍ਰੈਲ ਨੂੰ ਵਿਸ਼ੇਸ ਸੈਸ਼ਨ 'ਚ...

Dhuri News; ਮੰਦਭਾਗੀ ਖ਼ਬਰ, ਟਰੈਕਟਰ ਤੋਂ ਡਿੱਗਣ ਕਾਰਨ 15 ਸਾਲਾਂ ਲੜਕੇ ਦੀ ਹੋਈ ਮੌ/ਤ

Dhuri News: Dhuri (ਧੂਰੀ) ਦੇ ਪਿੰਡ ਮੂਲੋਵਾਲ ਵਿਖੇ ਇੱਕ...