ਬਠਿੰਡਾ, 2 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਭਰ ਚ ਨੌਜਨਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੂਬਾ ਸਰਕਾਰ ਪੰਜਾਬ ਦੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ ਤੇ ਯਤਨਸ਼ੀਲ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸੇ ਲੜੀ ਤਹਿਤ ਜਿਸ ਵਿੱਚ 05 ਬਲਾਕ, (ਬਠਿੰਡਾ, ਭਗਤਾ ਭਾਈਕਾ, ਤਲਵੰਡੀ ਸਾਬੋ, ਰਾਮਪੁਰਾ, ਸੰਗਤ) ਵਿੱਚ ਅਥਲੈਟਿਕਸ,ਕਬੱਡੀ (ਸਰਕਲ), ਕਬੱਡੀ (ਨੈਸ਼ਨਲ), ਖੋਹ-ਖੋਹ, ਫੁੱਟਬਾਲ. ਵਾਲੀਬਾਲ (ਸਮੈਸ਼ਿੰਗ), ਅਤੇ ਵਾਲੀਬਾਲ (ਸ਼ੂਟਿੰਗ) ਖੇਡਾ ਦੀ ਸ਼ੁਰੂਆਤ ਕੀਤੀ ਗਈ।
ਡਾ. ਨਵਦੀਪ ਕੌਰ ਸਰਾਂ ਨੇ ਬਠਿੰਡਾ ਦੇ ਕਾਰਜ਼ਕਾਰੀ ਸਿਵਲ ਸਰਜ਼ਨ ਦਾ ਅਹੁੱਦਾ ਸੰਭਾਲਿਆ
ਇਸ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਬਲਾਕ ਪੱਧਰੀ ਖੇਡਾਂ ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਬਹਿਮਣ ਦੀਵਾਨਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਵਿਰਕ ਖ਼ੁਰਦ ਨੇ ਦੂਜਾ, ਅੰਡਰ 17 ਕੁੜੀਆਂ ਵਿੱਚ ਬਹਿਮਣ ਦੀਵਾਨਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਵਿਰਕ ਖ਼ੁਰਦ ਨੇ ਦੂਜਾ, ਖੋ-ਖੋ ਅੰਡਰ 14 ਕੁੜੀਆਂ ਵਿੱਚ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਨੇ ਪਹਿਲਾਂ, ਸਕੂਲ ਆਫ ਐਮੀਨੈਸ ਨੇ ਦੂਜਾ, ਗੋਲਾ ਸੁੱਟਣ ਅੰਡਰ 14 ਵਿੱਚ ਮਾਨਿਆ ਨੇ ਪਹਿਲਾਂ, ਅੰਡਰ 21-30 ਸਾਲ ਵਿੱਚ 100 ਅਤੇ 200 ਮੀਟਰ ਦੋੜ ਵਿੱਚ ਰਮਨਦੀਪ ਕੌਰ ਝੁੰਬਾ ਨੇ ਪਹਿਲਾਂ, ਅੰਡਰ 17 ਕੁੜੀਆਂ 100 ਮੀਟਰ ਦੋੜ ਵਿੱਚ ਮਨਪ੍ਰੀਤ ਕੌਰ ਬਹਿਮਣ ਦੀਵਾਨਾ ਨੇ ਪਹਿਲਾਂ,ਜੋਤੀ ਕੌਰ ਬਹਿਮਣ ਦੀਵਾਨਾ ਨੇ ਦੂਜਾ, 200 ਮੀਟਰ ਵਿੱਚ ਅਨਮੋਲ ਪ੍ਰੀਤ ਕੌਰ ਦਿਉਣ ਨੇ ਪਹਿਲਾਂ, ਨਵਨੀਤ ਕੌਰ ਤਿਉਣਾ ਨੇ ਦੂਜਾ, 400 ਮੀਟਰ ਵਿੱਚ ਅਨਮੋਲ ਪ੍ਰੀਤ ਕੌਰ ਨੇ ਪਹਿਲਾ,
ਅਰੁਣਾ ਚੌਧਰੀ ਬਣੀ ਵਿਧਾਨ ਸਭਾ ਵਿਚ ਕਾਂਗਰਸ ਦੀ ਡਿਪਟੀ ਲੀਡਰ
ਕਮਲਪ੍ਰੀਤ ਕੌਰ ਨੇ ਦੂਜਾ, 800 ਮੀਟਰ ਵਿੱਚ ਮਹਿਕਦੀਪ ਕੌਰ ਦਿਉਣ ਨੇ ਪਹਿਲਾਂ, ਸ਼ਰਨਜੀਤ ਕੌਰ ਚੁੱਘੇ ਕਲਾਂ ਨੇ ਦੂਜਾ, ਅੰਡਰ 14 ਕੁੜੀਆਂ 60 ਮੀਟਰ ਵਿੱਚ ਖੁਸ਼ਪ੍ਰੀਤ ਕੌਰ ਦਿਉਣ ਨੇ ਪਹਿਲਾਂ, ਕੋਮਲ ਕੌਰ ਦਿਉਣ ਨੇ ਦੂਜਾ, 600 ਮੀਟਰ ਵਿੱਚ ਖੁਸ਼ਪ੍ਰੀਤ ਕੌਰ ਦਿਉਣ ਨੇ ਪਹਿਲਾਂ,ਕੋਮਲ ਕੌਰ ਦਿਉਣ ਨੇ ਦੂਜਾ, ਬਲਾਕ ਤਲਵੰਡੀ ਸਾਬੋ ਖੋ ਖੋ ਅੰਡਰ 14 ਕੁੜੀਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਵਾਂਦਰ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਮਲਕਾਨਾ ਨੇ ਦੂਜਾ, ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਮਲਕਾਨਾ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਕੇਲੈਬਾਦਰ ਨੇ ਦੂਜਾ, ਅੰਡਰ 21 ਸਾਲ ਵਿੱਚ ਸਰਕਾਰੀ ਹਾਈ ਸਕੂਲ ਚੱਠੇਵਾਲਾ ਨੇ ਪਹਿਲਾਂ, ਮਾਤਾ ਸਾਹਿਬ ਕੌਰ ਤਲਵੰਡੀ ਸਾਬੋ ਨੇ ਦੂਜਾ, ਕਬੱਡੀ ਅੰਡਰ 14 ਕੁੜੀਆਂ ਵਿੱਚ ਹਰਗੋਬਿੰਦ ਸਿੰਘ ਪਬਲਿਕ ਸਕੂਲ ਲਹਿਰੀ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖਪੁਰਾ ਨੇ ਦੂਜਾ,ਬਲਾਕ ਭਗਤਾਂ ਭਾਈ ਕਾ ਅੰਡਰ 17 ਕੁੜੀਆਂ ਵਾਲੀਬਾਲ ਸਮੈਸਿੰਗ ਵਿੱਚ ਦੂਨ ਪਬਲਿਕ ਸਕੂਲ ਕਲਿਆਣ ਸੁੱਖਾ ਨੇ ਪਹਿਲਾਂ,
ਡੇਰਾ ਬਿਆਸ ਨੂੰ ਮਿਲਿਆ ਨਵਾਂ ਮੁਖੀ,ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਛੱਡੀ ਗੱਦੀ
ਅੰਡਰ 14 ਵਿੱਚ ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈਕਾ ਨੇ ਪਹਿਲਾਂ,ਦੂਨ ਪਬਲਿਕ ਸਕੂਲ ਕਲਿਆਣ ਸੁੱਖਾ ਨੇ ਦੂਜਾ, ਬਲਾਕ ਸੰਗਤ ਵਿਖੇ ਫੁੱਟਬਾਲ ਅੰਡਰ 14 ਕੁੜੀਆਂ ਵਿੱਚ ਬੰਬੀਹਾ ਨੇ ਪਹਿਲਾਂ, ਨੰਦਗੜ੍ਹ ਨੇ ਦੂਜਾ,ਗੋਲਾ ਅੰਡਰ 14 ਕੁੜੀਆਂ ਵਿੱਚ ਖੁਸ਼ਦੀਪ ਕੌਰ ਗੁਰਥੜੀ ਨੇ ਪਹਿਲਾਂ,ਮੰਜੂ ਰਾਣੀ ਗੁਰਥੜੀ ਨੇ ਦੂਜਾ,।ਅੰਡਰ 17 ਕੁੜੀਆਂ ਵਿੱਚ ਸਿਮਰਨ ਕੌਰ ਘੁੱਦਾ ਨੇ ਪਹਿਲਾਂ, ਅਮਾਨਤ ਕੌਰ ਘੁੱਦਾ ਨੇ ਦੂਜਾ, 41 ਤੋਂ 50 ਵਿੱਚ ਰਣਜੀਤ ਕੌਰ ਜੈ ਸਿੰਘ ਵਾਲਾ ਨੇ ਪਹਿਲਾਂ, ਕਰਮਜੀਤ ਕੌਰ ਜੱਸੀ ਬਾਗ਼ ਵਾਲੀ ਨੇ ਦੂਜਾ,51ਤੋ 60 ਵਿੱਚ ਹਰਜੀਤ ਕੌਰ ਬਾਜਕ ਨੇ ਪਹਿਲਾਂ, ਜਸਪ੍ਰੀਤ ਕੌਰ ਘੁੱਦਾ ਨੇ ਦੂਜਾ, ਰਾਮਪੁਰਾ ਬਲਾਕ ਵਿੱਚ ਕੱਬਡੀ ਨੈਸ਼ਨਲ ਸਟਾਈਲ ਅੰਡਰ 14 ਸਾਲ ਲੜਕੀਆਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਕੂਲ ਪਿੱਥੋ ਪਹਿਲਾਂ,ਸਸਸਸ ਸਕੂਲ ਕੋਟੜਾ ਕੌੜਾ ਦੂਜਾ,ਕੱਬਡੀ ਨੈਸ਼ਨਲ 17 ਲੜਕੀਆਂ ਵਿੱਚ ਆਦਰਸ ਸਕੂਲ ਚਾਉਕੇ ਨੇ ਪਹਿਲਾਂ ਅਤੇ ਸਸਸਸ ਸਕੂਲ ਕੋਟੜਾ ਕੌੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Share the post "ਖੇਡਾਂ ਵਤਨ ਪੰਜਾਬ ਦੀਆਂ ਸੀਜਨ-3, ਜ਼ਿਲ੍ਹੇ ਦੇ 5 ਬਲਾਕਾਂ ਚ ਖੇਡਾਂ ਦੀ ਕੀਤੀ ਸ਼ੁਰੂਆਤ:ਡਿਪਟੀ ਕਮਿਸ਼ਨਰ"