WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਚੰਡੀਗੜ੍ਹ

ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਮੁੜ ਵਿਧਾਨ ਸਭਾ ਵਿਚ ਗੂੰਜਿਆ

ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਕੀਤੀ ਇਨਸਾਫ਼ ਦੀ ਮੰਗ
ਚੰਡੀਗੜ੍ਹ, 4 ਸਤੰਬਰ: ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੂਰਬ ਮੌਕੇ ਅੱਜ ਪੰਜਾਬ ਵਿਧਾਨ ਸਭਾ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਮੁੜ ਗੂੰਜਿਆ। ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਇਸ ਮੁੱਦੇ ਨੂੰ ਜੋਰ-ਸ਼ੋਰ ਢੰਗ ਨਾਲ ਚੁੱਕਦਿਆਂ ਕਿਹਾ ਕਿ ‘ਬੇਸ਼ੱਕ ਦੁਨਿਆਵੀਂ ਅਦਾਲਤਾਂ ਵਿਚ ਮੁਜਰਮ ਬਰੀ ਹੋਣ ਜਾਣ ਪ੍ਰੰਤੂ ਉਪਰਲੀ ਅਦਾਲਤ ਵਿਚ ਉਨ੍ਹਾਂ ਦਾ ਬਰੀ ਹੋਣਾ ਨਾ ਮੁਮਕਿਨ ਹੈ। ’ ਉਨ੍ਹਾਂ ਬੇਅਦਬੀ ਕਾਂਡ ਦੇ ਮਾਮਲੇ ਵਿਚ ਹੁਣ ਤੱਕ ਇਨਸਾਫ਼ ਨਾ ਕਰਨ ਵਾਲਿਆਂ ਦੇ ਹੋਏ ਸਿਆਸੀ ਹਾਲ ਦਾ ਅਸਿੱਧੇ ਢੰਗ ਨਾਲ ਜਿਕਰ ਕਰਦਿਆਂ ਕਿਹਾ ਕਿ ਇਸਤੋਂ ਸੇਧ ਲੈਣ ਦੀ ਲੋੜ ਹੈ।

ਹਰਿਆਣਾ ’ਚ ਮੁੜ Cong ਤੇ AAP ਦੇ ਇਕੱਠੇ ਹੋਣ ਦੀ ਉਮੀਦ ਬੱਝੀ,ਅੱਜ ਭਲਕ ਹੋ ਸਕਦਾ ਹੈ ਗਠਜੋੜ

ਵਿਧਾਇਕ ਕੁੰਵਰ ਵਿਜੇਪ੍ਰਤਾਪ ਸਿੰਘ ਨੇ ਦਸਿਆ ਕਿ 24 ਸਤੰਬਰ 2015 ਨੂੰ ਇੱਕ ਡੇਰਾ ਮੁਖੀ ਨੂੰ ਮੁਆਫ਼ੀ ਦੇ ਦਿੱਤੀ ਗਈ ਤੇ ਉਸਤੋਂ ਇੱਕ ਦਿਨ ਬਾਅਦ ਉਸ ਡੇਰੇ ਨਾਲ ਸਬੰਧਤ ਫ਼ਿਲਮ ਚਲਾ ਦਿੱਤੀ ਗਈ।ਪੁਲਿਸ ਅਫ਼ਸਰ ਤੋਂ ਸਿਆਸਤ ਵਿਚ ਆਏ ਕੁੰਵਰ ਪ੍ਰਤਾਪ ਸਿੰਘ ਨੇ ਆਪਣੇ ਵੱਲੋਂ ਪੜਤਾਲ ਕੀਤੀ ਬੇਅਬਦੀ ਕਾਂਡ ਦੀ ਰੀਪੋਰਟ ਨੂੰ ਸਦਨ ਵਿਚ ਰੱਖਣ ਦੀ ਵੀ ਮੰਗ ਕੀਤੀ ਤਾਂ ਕਿ ਇਸਦੇ ਉਪਰ ਪੈਰਾ-ਵਾਈਜ਼ ਚਰਚਾ ਹੋ ਸਕੇ। ਵਿਧਾਇਕ ਨੇ ਇਸ਼ਾਰਿਆਂ ਦੇ ਵਿਚ ਅਕਾਲੀ ਦਲ ਵਿਚ ਚੱਲ ਰਹੀ ਉਥਲ-ਪੁਥਲ ਦਾ ਜਿਕਰ ਕਰਦਿਆਂ ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਦੇਣ ਦਾ ਮੁੱਦਾ ਵੀ ਚੁੱਕਿਆ ਤੇ ਜੋਰ ਦਿੱਤਾ ਕਿ ਅੱਜ ਜਰੂਰਤ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਹੈ ਕਿਉਂਕਿ ਅਜਿਹਾ ਨਾ ਕਰਨ ਵਾਲਿਆਂ ਦਾ ਹਾਲ ਪੂਰਾ ਪੰਜਾਬ ਦੇਖ ਚੁੱਕਾ ਹੈ।

 

Related posts

ਚੋਣ ਕਮਿਸ਼ਨ ਵਲੋਂ ਹੌਬੀ ਧਾਲੀਵਾਲ ਤੋਂ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਵਾਪਸ ਲਈ

punjabusernewssite

ਆਈ ਪੀ ਐੱਸ ਗੌਰਵ ਯਾਦਵ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ

punjabusernewssite

ਹਾਈਕੋਰਟ ਦਾ ਫੈਸਲਾ: ਮੁਸਲਿਮ ਲੜਕੀ 16 ਸਾਲ ਦੀ ਉਮਰ ’ਚ ਵੀ ਹੈ ਵਿਆਹ ਲਈ ਯੋਗ

punjabusernewssite