ਫ਼ਗਵਾੜਾ/ਭਦੌੜ, 5 ਸਤੰਬਰ: ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਲਈ ਕੈਨੇਡਾ ਜਾ ਰਹੇ ਨੌਜਵਾਨਾਂ ਦੀਆਂ ਮੌਤਾਂ ਰੁਕਣ ਦਾਂ ਨਾਮ ਲੈ ਰਹੀਆਂ ਹਨ। ਹਰ ਤੀਜ਼ੇ ਦਿਨ ਵਿਦੇਸ਼ੀ ਧਰਤੀ ਤੋਂ ਬੱਚਿਆਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੇ ਸਾਹਮਣੇ ਆਏ ਦੋ ਤਾਜ਼ਾ ਮਾਮਲਿਆਂ ਵਿਚ ਫ਼ਗਵਾੜਾ ਦੇ ਇੱਕ ਨੌਜਵਾਨ ਅਤੇ ਭਦੌੜ ਦੀ ਲੜਕੀ ਦੀ ਮੌਤ ਹੋ ਗਈ। ਸੂਚਨਾ ਮੁਤਾਬਕ ਫ਼ਗਵਾੜਾ ਦਾ ਰਜਤ ਕੁਮਾਰ (26 ਸਾਲ) ਸਾਲ 2019 ਵਿਚ ਕੈਨੇਡਾ ਗਿਆ ਸੀ। ਜਿੱਥੇ ਉਹ ਹੁਣ ਪੜਾਈ ਪੂਰੀ ਕਰਨ ਤੋਂ ਬਾਅਦ ਬਰੈਪਮਟਨ ਦੇ ਵਿਚ ਕੰਮ ਕਰ ਰਿਹਾ ਸੀ। ਮਾਪਿਆਂ ਦਾ ਇਹ ਇਕਲੌਤਾ ਪੁੱਤਰ ਰਜ਼ਤ ਰੋਜ਼ ਦੀ ਤਰ੍ਹਾਂ ਘਟਨਾ ਸਮੇਂ ਕਾਰ ’ਤੇ ਸਵਾਰ ਹੋ ਕੇ ਆਪਣੇ ਕੰਮ ਉਪਰ ਜਾ ਰਿਹਾ ਸੀ।
ਹਿਮਾਚਲ ’ਚ ਹੁਣ ਦਲ-ਬਦਲੂ ਵਿਧਾਇਕਾਂ ਨੂੰ ਨਹੀਂ ਮਿਲੇਗੀ ਪੈਨਸਨ
ਰਾਸਤੇ ਵਿਚ ਉਸਦਾ ਅਚਾਨਕ ਟਰੱਕ ਨਾਲ ਹਾਦਸਾ ਹੋ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਵਿਚ ਪਿਛਲੇ ਸਾਲ ਦਸੰਬਰ 2023 ਵਿਚ ਕੈਨੇਡਾ ਦੇ ਸ਼ਹਿਰ ਸਰੀ ਵਿਚ ਪੜਾਈ ਲਈ ਗਈ ਭਦੌੜ ਦੀ ਗੁਰਮੀਤ ਕੌਰ ਦੀ ਵੀ ਮੌਤ ਹੋ ਗਈ। ਗੁਰਮੀਤ ਕੌਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਥੰਮਨਗੜ੍ਹ ਵਿਖੇ ਵਿਆਹੀ ਹੋਈ ਸੀ। ਗੁਰਮੀਤ ਦੇ ਪ੍ਰਵਾਰ ਮੁਤਾਬਕ ਦੋ ਦਿਨ ਪਹਿਲਾਂ ਹੀ ਫ਼ੋਨ ’ਤੇ ਇੱਕ ਘੰਟਾ ਗੱਲ ਕੀਤੀ ਸੀ ਪ੍ਰੰਤੂ ਇੱਕ ਦਿਨ ਬਾਅਦ ਕੈਨੈਡਾ ਪੁਲਿਸ ਦਾ ਫ਼ੌਨ ਆ ਗਿਆ ਕਿ ਗੁਰਮੀਤ ਕੌਰ ਦੀ ਮੌਤ ਹੋ ਗਈ। ਸੂਚਨਾ ਮੁਤਾਬਕ ਕੰਮ ਨਾ ਮਿਲਣ ਕਾਰਨ ਲੜਕੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸੀ ਜਾ ਰਹੀ ਸੀ। ਫ਼ਿਲਹਾਲ ਮਾਪਿਆਂ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਵਾਪਸ ਮੰਗਵਾਉਣ ਲਈ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਹੈ।