spot_img

…’ਤੇ ਚੋਰਾਂ ਨੇ ਟਰੈਕਟਰ-ਟਰਾਲੀ ਚੋਰੀ ਕਰਨ ਤੋਂ ਬਾਅਦ ਉਸਦਾ ਪੁਰਜ਼ਾ-ਪੁਰਜ਼ਾ ਕੱਟ ਕੇ ਵੇਚਿਆ

Date:

spot_img

ਬਚੇ ਹੋਏ ਟਾਈਰਾਂ ਤੇ ਹੋਰ ਸਮਾਨ ਸਹਿਤ ਦੋ ਕਾਬੂ
ਬਠਿੰਡਾ, 5 ਸਤੰਬਰ: ਲੰਘੀ 27/28 ਅਗਸਤ ਦੀ ਰਾਤ ਨੂੰ ਸਥਾਨਕ ਗਰੀਨ ਸਿਟੀ ‘ਚੋਂ ਚੋਰੀ ਹੋਏ ਟਰੈਕਟਰ-ਟਰਾਲੀ ਦੇ ਟਾਈਰ ਅਤੇ ਕੁੱਝ ਹੋਰ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਹੈ ਜਦਕਿ ਟਰੈਕਟਰ ਅਤੇ ਟਰਾਲੀ ਦੇ ਜਿਆਦਾਤਰ ਹਿੱਸੇ ਨੂੰ ਕਟਰ ਨਾਲ ਕੱਟ ਕੇ ਚੋਰਾਂ ਨੇ ਵੇਚ ਦਿੱਤਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਥਰਮਲ ਦੇ ਐਸਐਚਓ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦਸਿਆ ਕਿ ਇਸ ਚੋਰੀ ਦੇ ਸਬੰਧ ਵਿਚ ਪ੍ਰਵੀਨ ਕੁਮਾਰ ਪੁੱਤਰ ਸ੍ਰੀ ਭਗਵਾਨ ਦਾਸ ਵਾਸੀ ਮਕਾਨ ਨੰ :369 ਗਰੀਨ ਸਿਟੀ ਫੇਸ 2 ਦੇ ਬਿਆਨਾਂ ਉਪਰ ਪਰਚਾ ਦਰਜ਼ ਕੀਤਾ ਗਿਆ ਸੀ।

ਕੈਨੇਡਾ ’ਚ ਦੋ ਹੋਰ ਪੰਜਾਬੀ ਬੱਚਿਆਂ ਦੀ ਹੋਈ ਮੌ+ਤ, ਪ੍ਰਵਾਰ ਸੋਗ ਵਿਚ ਡੁੱਬੇ

ਚੋਰ ਉਸਦੀ ਬਰਨਾਲਾ ਬਾਈਪਾਸ ’ਤੇ ਸਥਿਤ ਦੁਕਾਨ ਮਹਾਵੀਰ ਸਟੀਲ ਸੇਲਜ ਤੋਂ ਇਹ ਟਰੈਕਟਰ ਟਰਾਲੀ ਚੋਰੀ ਕਰਕੇ ਲੈ ਗਏ ਸਨ। ਇਸ ਦੌਰਾਨ ਪੁਲਿਸ ਵੱਲੋਂ ਕੀਤੀ ਪੜਤਾਲ ਤੋਂ ਮਨਪ੍ਰੀਤ ਸਿੰਘ ਉਰਫ ਮਨੂੰ ਵਾਸੀ ਗੁਰੂਸਰ ਜਗਾ ਬਠਿੰਡਾ ਹਾਲ ਬੱਲਾ ਰਾਮ ਨਗਰ ਬਠਿੰਡਾ ਵਿਚ ਕਿਰਾਏ ’ਤੇ ਆਬਾਦ ਅਤੇ ਉਸਦੇ ਸਾਥੀ ਦੋਸੀ ਰਵਨੀਤ ਸਿੰਘ ਉਰਫ ਲਵਲੀ ਵਾਸੀ ਨੇੜੇ ਲੇਲੇਵਾਲਾ ਚੌਕ ਤਲਵੰਡੀ ਸਾਬੋ ਨੂੰ ਕਾਬੂ ਕੀਤਾ ਗਿਆ। ਪੁਲਿਸ ਨੇ ਇੰਨ੍ਹਾਂ ਕੋਲੋਂ ਕੀਤੀ ਪੁਛਗਿਛ ਤੋਂ ਬਾਅਦ ਟਰੈਕਟਰ ਦੇ ਟਾਇਰ ਅਤੇ ਟਰਾਲੀ ਦੇ ਦੋ ਟਾਇਰ ਰਿੰਮ, ਟਰਾਲੀ ਦਾ ਹਿੱਸਾ, ਟਰੈਕਟਰ ਦੀ ਸੀਟ ਅਤੇ ਗੈਸ ਕਟਰ ਸਮੇਤ ਸਿਲੇਡਰ ਬਰਾਮਦਾ ਕੀਤਾ ਹੈ।

ਰਾਜਸਥਾਨ ਪੁਲਿਸ ’ਚ ਔਰਤਾਂ ਲਈ 33 ਫ਼ੀਸਦੀ ਹੋਇਆ ਰਾਖਵਾਂਕਰਨ

ਥਾਣਾ ਮੁਖੀ ਨੇ ਦਸਿਆ ਕਿ ਤਫਤੀਸ ਦੌਰਾਨ ਇਹ ਵੀ ਪਤਾ ਲੱਗਾ ਕਿ ਕਥਿਤ ਦੋਸ਼ੀ ਚੋਰੀ ਕੀਤੀ ਹੋਏ ਵਹੀਕਲ ਨੂੰ ਕਟਰ ਨਾਲ ਕੱਟ ਕੇ ਉਸਨੂੰ ਸਕਰੈਪ ਕਰਕੇ ਵੇਚ ਦਿੰਦੇ ਸਨ ਤੇ ਇਸੇ ਤਰ੍ਹਾਂ ਇੰਨ੍ਹਾਂ ਟਰੈਕਟਰ ਟਰਾਲੀ ਨੂੰ ਵੇਚ ਦਿੱਤਾ। ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਮਨਪ੍ਰੀਤ ਵਿਰੁਧ ਚੋਰੀ ਅਤੇ ਹੋਰਨਾਂ ਦੋਸ਼ ਹੇਠ ਚਾਰ ਅਤੇ ਰਵਨੀਤ ਵਿਰੁਧ ਇੱਕ ਪਰਚਾ ਦਰਜ਼ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

 

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...