spot_img

ਸ਼ਿਖਾ ਨਹਿਰਾ ਨੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਸੰਭਾਲਿਆ ਅਹੁੱਦਾ

Date:

spot_img

ਬਠਿੰਡਾ, 5 ਸਤੰਬਰ : ਮੈਡਮ ਸ਼ਿਖਾ ਨਹਿਰਾ ਨੇ ਅੱਜ ਇੱਥੇ ਬਤੌਰ ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਡਿਪਟੀ ਡਾਇਰੈਕਟਰ ਮੈਡਮ ਸ਼ਿਖਾ ਨਹਿਰਾ ਨੇ ਵਿਭਾਗ ਵਿੱਚ ਬਤੌਰ ਸਹਾਇਕ ਪਬਲਿਕ ਰਿਲੇਸ਼ਨ ਅਫਸਰ ਵਜੋਂ ਸਾਲ 1991 ’ਚ ਆਪਣੀ ਡਿਊਟੀ ਜੁਆਇੰਨ ਕੀਤੀ ਸੀ। ਹੁਣ ਤੱਕ 33 ਸਾਲ ਦੀ ਸਰਵਿਸ ਦੌਰਾਨ ਉਨ੍ਹਾਂ ਵਲੋਂ ਵੱਖ-ਵੱਖ ਡਿਊਟੀਆਂ ਜਿਨ੍ਹਾਂ ’ਚ 12 ਪ੍ਰਮੁੱਖ ਸਕੱਤਰ ਪੰਜਾਬ ਸਰਕਾਰ, ਚੀਫ ਜਸਟਿਸ ਪੰਜਾਬ ਹਰਿਆਣਾ ਹਾਈਕੋਰਟ, ਸਾਲ 2016 ਤੋਂ 2021 ਤੱਕ ਗਵਰਨਰ ਪੰਜਾਬ ਤੋਂ ਇਲਾਵਾ ਵੱਖ-ਵੱਖ ਕੈਬਨਿਟ ਮੰਤਰੀ ਪੰਜਾਬ ਸਰਕਾਰ ਨਾਲ ਡਿਊਟੀ ਕੀਤੀ ਹੈ।

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਲਈ ਨਵੀਂ ਖੇਤੀਬਾੜੀ ਨੀਤੀ ਤਿਆਰ ਕਰਨ ਨੂੰ ਮਨਜ਼ੂਰੀ

ਮੈਡਮ ਸ਼ਿਖਾ ਨਹਿਰਾ ਨੂੰ ਪੰਜਾਬ ਸਰਕਾਰ ਵਲੋਂ ਡਿਪਟੀ ਡਾਇਰੈਕਟਰ ਸ਼ੋਸਲ ਮੀਡੀਆ ਅਤੇ ਫਿਲਮ ਡਵੀਜ਼ਨ ਚੰਡੀਗੜ੍ਹ ਤੋਂ ਬਦਲ ਕੇ ਡਿਪਟੀ ਡਾਇਰੈਕਟਰ ਬਠਿੰਡਾ ਲਗਾਇਆ ਗਿਆ ਹੈ।ਇਸ ਤੋਂ ਪਹਿਲਾਂ ਇੱਥੇ ਦਫ਼ਤਰ ਵਿਖੇ ਪਹੁੰਚਣ ਤੇ ਡਿਪਟੀ ਡਾਇਰੈਕਟਰ ਮੈਡਮ ਸ਼ਿਖਾ ਨਹਿਰਾ ਦਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਗੁਲਦਸਤਾ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ।

 

spot_img

Share post:

Popular

More like this
Related

ਲੋਕ ਨਿਰਮਾਣ ਵਿਭਾਗ ਦੇ 17 SDOs ਨੂੰ ਮਿਲੀ ਤਰੱਕੀ, ਬਣੇ Xen, ਦੇਖੋ ਲਿਸਟ

Chandigarh News: ਪੰਜਾਬ ਸਰਕਾਰ ਨੇ ਲੋਕ ਨਿਰਮਾਣ ਵਿਭਾਗ ਵਿਚ...

Raja Warring ਨੇ Ravneet Bittu ਨੂੰ ਦਿੱਤੀ ਨੇਕ ‘ਸਲਾਹ’!

Chandigarh News: ਲੁਧਿਆਣਾ ਤੋਂ ਇੱਕ ਦੂਜੇ ਦੇ ਵਿਰੁਧ ਲੋਕ...

Fazilka ‘ਚ DSP ਦਫ਼ਤਰ ਦੇ ਬਾਹਰ ਹੋਈ ਫ਼ਾਈਰਿੰਗ; 2 ਕਾਬੂ, ਇੱਕ ਪਿਸਤੌਲ ਬਰਾਮਦ

Fazilka News: Fazilka ਜ਼ਿਲ੍ਹੇ ਦੇ ਜਲਾਲਾਬਾਦ 'ਚ ਸਥਿਤ ਡੀਐਸਪੀ...