ਬਠਿੰਡਾ, 5 ਸਤੰਬਰ: ਮਹਾਰਾਜਾ ਰਣਜੀਤ ਸਿੰਘ ਪ੍ੰਜਾਬ ਟੈਕਨੀਕਲ ਯੂਨੀਵਰਸਸਟੀ ਦੇ ਅਧਿਆਪਕਾਂ ਨੇ ਅਧਿਆਪਕ ਦਿਵਸ ਮੌਕੇ ਕਾਲਾ ਦਿਵਸ ਮਨਾਇਆ ਅਤੇ ਫੈਕਲਟੀ ਮੈਂਬਰਾਂ ਲਈ ਨਵੇਂ ਤਨਖਾਹ ਸਕੇਲ ਲਾਗੂ ਨਾ ਕਰਨ ਵਿੱਚ ਸਰਕਾਰ ਦਾ ਵਿਰੋਧ ਕੀਤਾ। ਅਧਿਆਪਕਾਂ ਨੇ ਦੋਸ਼ ਲਗਾਇਆ ਕਿ ਵੱਖ ਵੱਖ ਵਿਭਾਗਾਂ ਨਾਲ ਮੀਟਿੰਗਾਂ ਅਤੇ ਵਾਰ-ਵਾਰ ਭਰੋਸਾ ਦੇਣ ਦੇ ਬਾਵਜੂਦ ਤਕਨੀਕੀ ਯੂਨੀਵਰਸਿਟੀਆਂ ਦੇ ਫੈਕਲਟੀ ਨੂੰ ਨਵਾਂ ਤਨਖਾਹ ਸਕੇਲ ਲਾਗੂ ਨਹੀਂ ਕੀਤਾ ਗਿਆ। ਜਦੋਂ ਕਿ ਪ੍ੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਸਮੇਤ ਪ੍ੰਜਾਬ ਭਰ ਦੇ ਸਾਰੇ ਸਰਕਾਰੀ ਮ਼ੁਲਾਜ਼ਮਾਂ ਨੂੰ ਦੋ ਸਾਲ ਪਹਿਲਾਂ ਸੋਧਿਆ ਹੋਇਆ ਤਨਖਾਹ ਸਕੇਲ ਦਿਤਾ ਗਿਆ ਸੀ।
ਤੇਲ ਦੀਆਂ ਕੀਮਤਾਂ ’ਚ ਵਾਧੇ ਨਾਲ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਦੀਆਂ ਜੇਬਾਂ ਨੂੰ ਖੋਰਾ ਲਾਇਆ: ਬਾਜਵਾ
ਐਮ ਆਰ ਐਸ ਪੀ ਟੀ ਯੂ ਦੀ ਫੈਕਲਟੀ ਤੇ ਹੋਰ ਸਰਕਾਰੀ ਤਕਨੀਕੀ ਯੂਨੀਵਰਸਿਟੀਆਂ (ਲਗਭਗ 290 ਅਸਿਆਪ੍ਕਾਂ ) ਦੇ , ਨਵੇਂ ਤਨਖਾਹ ਸਕੇਲ ਨੂੰ ਤ਼ੁਰੰਤ ਲਾਗੂ ਕਰਨ ਦੀ ਮੰ ਗ ਕੀਤੀ ਹੈ। ਇਸੇ ਮੰਗ ਨੂੰ ਲੈ ਕੇ ਅੱਜ ਪੰਜਾਬ ਦੀਆਂ ਸਾਰੀਆਂ ਤਕਨੀਕੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਵੱਲੋਂ ਸ਼ਾਂਤਮਾਈ ਪ੍ਰਦਰਸਨ ਕੀਤਾ ਗਿਆ ਅਤੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਲੰਮੇ ਤੋਂ ਲਟਕਦੀ ਆ ਰਹੀ ਮੰਗ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਕੀਤਾ ਜਾਵੇਗਾ।
Share the post "ਨਵੇਂ ਤਨਖਾਹ ਸਕੇਲ ਲਾਗੂ ਨਾ ਕੀਤੇ ਜਾਣ ‘ਤੇ ਟੈਕਨੀਕਲ ਯੂਨੀਵਰਸਸਟੀਆਂ ਦੇ ਅਧਿਆਪਕਾਂ ਨੇ ਮਨਾਇਆ ਕਾਲਾ ਦਿਵਸ"